ਜਗਰਾਓਂ 22 ਨਵੰਬਰ (ਅਮਿਤ ਖੰਨਾ) ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨੇ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਨਾਲ ਜਿਥੇ ਪੂਰੇ ਦੇਸ਼ ਦੇ ਕਿਸਾਨਾਂ ਵਿੱਚ ਖ਼ੁਸ਼ੀ ਦੀ ਲਹਿਰ ਚੱਲੀ ਸਕੂਟਰ ਬਾਜ਼ਾਰ ਐਸੋਸੀਏਸ਼ਨ ਵੱਲੋਂ ਵੀ ਇਸ ਦਾ ਜ਼ੋਰਦਾਰ ਸਵਾਗਤ ਕੀਤਾ ਸ਼ੇਰਪੁਰਾ ਚੌਕ ਵਿਖੇ ਖੇਤੀ ਕਾਨੂੰਨਾਂ ਦੀ ਵਾਪਸ ਲੈਣ ਦੇ ਐਲਾਨ ਦੀ ਖੁਸ਼ੀ ਵਿਚ ਸਕੂਟਰ ਬਾਜ਼ਾਰ ਐਸੋਸੀਏਸ਼ਨ ਨੇ ਲੱਡੂ ਵੰਡੇ ਇਸ ਮੌਕੇ ਸਾਬਕਾ ਕੌਂਸਲਰ ਅਜੀਤ ਸਿੰਘ ਠੁਕਰਾਲ ਜੀ ਦਾ ਮੂੰਹ ਮਿੱਠਾ ਕਰਵਾਇਆ ਸਕੂਟਰ ਬਾਜ਼ਾਰ ਐਸੋਸੀਏਸ਼ਨ ਦੇ ਸਰਪ੍ਰਸਤ ਹਰਨੇਕ ਸਿੰਘ ਸੌਈ ਜਗਤਾਰ ਸਿੰਘ ਬਰਾੜ ਜਗਤਾਰ ਸਿੰਘ ਚਾਵਲਾ ਜਗਤਾਰ ਸਿੰਘ ਤਾਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਤਿੰਨ ਨਵੇਂ ਕੀਤੀ ਕਾਨੂੰਨ ਕਿਸਾਨਾਂ ਦੀ ਬਿਹਤਰੀ ਲਈ ਬਣਾਏ ਸਨ ਪਰ ਕੁਝ ਕਿਸਾਨ ਇਸ ਦਾ ਵਿਰੋਧ ਕਰ ਰਹੇ ਸਨ ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਰਬ ਸਾਂਝੀ ਵਾਲਤਾ ਦਾ ਸੰਦੇਸ਼ ਦਿੱਤਾ ਉਨ੍ਹਾਂ ਦੇ 552 ਵਾ ਪ੍ਰਕਾਸ਼ ਦਿਹਾੜੇ ਤੇ ਮੋਦੀ ਸਰਕਾਰ ਨੇ ਪੰਜਾਬੀਆਂ ਨੂੰ ਪਹਿਲਾਂ ਕਰਤਾਰਪੁਰ ਲਾਂਘਾ ਖੋਲ੍ਹ ਕੇ ਹੁਣ ਖੇਤੀ ਕਾਨੂੰਨ ਨੂੰ ਵਾਪਸ ਲੈਣ ਤੇ ਦੋ ਵੱਡੇ ਤੋਹਫੇ ਦਿੱਤੇ ਉਨ੍ਹਾਂ ਕਿਹਾ ਕਿ ਇਸ ਵੱਡੇ ਐਲਾਨ ਦੇ ਨਾਲ ਪੰਜਾਬ ਚ ਆਪਸੀ ਭਾਈਚਾਰਕ ਅਤੇ ਅਮਨ ਸ਼ਾਂਤੀ ਹੋਰ ਮਜ਼ਬੂਤ ਹੋਵੇਗੀ ਇਸ ਮੌਕੇ ਸਰਪ੍ਰਸਤ ਹਰਨੇਕ ਸਿੰਘ ਸੌਈ, ਜਗਤਾਰ ਸਿੰਘ ਬਰਾੜ, ਜਗਤਾਰ ਸਿੰਘ ਚਾਵਲਾ, ਜਗਤਾਰ ਸਿੰਘ ਤਾਰੀ, ਜਸਵੀਰ ਸਿੰਘ ਗਾਲਬ, ਰਾਕੇਸ਼ ਕੁਮਾਰ ਬਾਗੜੀ ,ਪ੍ਰਦੀਪ ਸਿੰਘ , ਹਰਮੀਤ ਸਿੰਘ ਬਜਾਜ, ਰਸ਼ਪਾਲ ਸਿੰਘ ਤੂਰ ,ਗੁਰਮੀਤ ਸਿੰਘ ਮਾਨ, ਮਨਦੀਪ ਸਿੰਘ, ਸੁਖਦੇਵ ਸਿੰਘ ,ਚਮਕੌਰ ਸਿੰਘ, ਕਾਲਾ, ਮਦਨ ਸਿੰਘ , ਸਤਨਾਮ ਸਿੰਘ , ਕੁਲਵਿੰਦਰ ਸਿੰਘ, ਮਨੀਸ਼ ਕੁਮਾਰ, ਨਰੇਸ਼ ਕੁਮਾਰ, ਰਮਨ ,ਹਰਪ੍ਰੀਤ ਸਿੰਘ ,ਸਰਬਜੀਤ ਸਿੰਘ, ਬੱਗੂ ਸਿੰਘ ,ਰਣਜੀਤ ਸਿੰਘ ਕਲੇਰ, ਜਤਿੰਦਰ ਸਿੰਘ ,ਆਦਿ ਮੈਂਬਰ ਹਾਜ਼ਰ ਸਨ