ਟੋਕੀਓ ਓਲੰਪਿਕ ਚ ਨੀਰਜ ਚੋਪੜਾ ਨੇ ਰਚਿਆ ਇਤਿਹਾਸ
ਜੈਵਲੀਨ ਥ੍ਰੋਅ 'ਚ ਦੇਸ਼ ਲਈ ਪਹਿਲੀ ਵਾਰ ਜਿੱਤਿਆ 'ਗੋਲਡ ਮੈਡਲ'
ਓਲਿੰਪਕ ਖੇਡਾਂ ਦੇ ਪੂਰੇ ਇਤਿਹਾਸ ਵਿੱਚ ਅਥਲੈਟਿਕ ਅੰਦਰ ਪਹਿਲਾ ਗੋਲਡ ਮੈਡਲ ਹੋਇਆ ਭਾਰਤ ਦੇ ਨਾਂ
23 ਸਾਲਾ ਨੀਰਜ ਚੋਪੜਾ ਨੇ 87.58 ਮੀਟਰ ਦੀ ਦੂਰੀ ਤੇ ਸਿੱਟਿਆ ਜੈਵਲੀਅਨ ਥ੍ਰੋਅ
ਟੋਕੀਓ, 7 ਅਗਸਤ (ਜਨ ਸ਼ਕਤੀ ਨਿਊਜ਼ ਬਿਊਰੋ ) ਭਾਰਤ ਦੇ 23 ਸਾਲ ਯੁਵਾ ਜੈਵਲੀਨ ਥ੍ਰੋਅਰ ਨੀਰਜ ਚੋਪੜਾ ਨੇ ਟੋਕੀਓ ਓਲੰਪਿਕ 'ਚ ਦੇਸ਼ ਲਈ ਇਤਿਹਾਸ ਰਚ ਦਿੱਤਾ। ਇਸ ਖੇਡ 'ਚ ਨਰੀਜ ਤੋਂ ਪਹਿਲਾਂ ਕਿਸੇ ਵੀ ਐਥਲੀਟ ਨੇ ਇਹ ਕਾਮਯਾਬੀ ਹਾਸਲ ਨਹੀਂ ਕੀਤੀ। ਉਹ ਦੇਸ਼ ਲਈ ਗੋਲਡ ਜਿੱਤਣ ਵਾਲੇ ਪਹਿਲੇ ਐਥਲੀਟ ਬਣ ਗਏ। ਭਾਰਤ ਲਈ ਟੋਕੀਓ ਓਲੰਪਿਕ 'ਚ ਹਾਕੀ 'ਚ ਜਿੱਥੇ ਮਹਿਲਾ ਤੇ ਪੁਰਸ਼ ਦੋਵਾਂ ਹੀ ਟੀਮਾਂ ਨੇ ਉਮੀਦ ਤੋਂ ਬਹਿਤਰ ਪ੍ਰਦਰਸ਼ਨ ਕੀਤਾ ਤਾਂ ਉੱਥੇ, ਤੀਰਅੰਦਾਜ਼ੀ ਤੇ ਨਿਸ਼ਾਨੇਬਾਜ਼ੀ 'ਚ ਨਿਰਾਸ਼ਾ ਹੋਈ। ਅੱਜ ਓਲੰਪਿਕ ਦੇ 16ਵੇਂ ਦਿਨ ਭਾਰਤ ਨੂੰ ਮੈਡਲ ਦੀ ਉਮੀਦ ਹੈ। ਜੈਵਲੀਨ ਥ੍ਰੋਅ 'ਚ ਨੀਰਜ ਚੋਪੜਾ ਨੇ ਗੋਲਡ ਮੈਡਲ ਜਿੱਤ ਕੇ ਭਾਰਤ ਦਾ ਨਾਂ ਰੋਸ਼ਨ ਕੀਤਾ। ਚੌਥੇ ਤੇ ਪੰਜਵੇਂ ਰਾਊਂਡ 'ਚ ਨੀਰਜ ਦਾ ਥ੍ਰੋਅ ਬੇਕਾਰ ਗਿਆ ਤੇ ਇਸ ਨੂੰ ਅਵੈਧ ਕਰਾਰ ਦਿੱਤਾ ਗਿਆ। ਇਸ ਤੋਂ ਬਾਅਦ ਵੀ ਦੂਜੇ ਰਾਊਂਡ 'ਚ ਉਨ੍ਹਾਂ ਵੱਲੋਂ ਸੁੱਟੇ ਗਏ 87.58 ਮੀਟਰ ਨੇ ਉਨ੍ਹਾਂ ਨੂੰ ਟਾਪ 'ਤੇ ਬਣਾਏ ਰੱਖਿਆ ਹੈ। ਜਿਸ ਤੇ ਸਿਰਫ਼ ਉਨ੍ਹਾਂ ਅੱਜ ਇਤਿਹਾਸਕ ਜਿੱਤ ਦਰਜ ਕੀਤੀ ।
Facebook Link ; https://fb.watch/7elIx2SOvR/