ਜਗਰਾਓਂ 7 ਅਗਸਤ ( ਅਮਿਤ ਖੰਨਾ ) ਡੀ.ਏ.ਵੀ.ਸੀ ਪਬਲਿਕ ਸਕੂਲ, ਜਗਰਾਉਂ ਵਿਖੇ ਅੱਜ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ ।ਇਸ ਮੌਕੇ ਪ੍ਰਿੰਸੀਪਲ ਸਾਹਿਬ ਸ੍ਰੀ ਬ੍ਰਿਜ ਮੋਹਨ ਬੱਬਰ ਜੀ ਅਤੇ ਉਨ੍ਹਾਂ ਦੀ ਪਤਨੀ ਗੀਤੀਕਾ ਮੈਡਮ ਵੀ ਸ਼ਾਮਿਲ ਹੋਏ। ਦਸਵੀਂ ਜਮਾਤ ਦੇ ਵਿਦਿਆਰਥੀ ਪਰੀ ,ਨੂਰ ਅਤੇ ਪ੍ਰਣੀਲ ਨੇ ਬੜੇ ਸੁੰਦਰ ਢੰਗ ਨਾਲ ਸਟੇਜ ਦਾ ਸੰਚਾਲਨ ਕੀਤਾ। ਢੋਲ ਦੀ ਗੂੰਜ ਵਿੱਚ ਪ੍ਰਿੰਸੀਪਲ ਸਾਹਿਬ ਨੂੰ ਸਟੇਜ ਤੱਕ ਲਿਆਂਦਾ ਗਿਆ। ਸ਼ਿਫਾਲੀ ਮੈਡਮ ਨੇ ਬਖੂਬੀ ਨਿਰਦੇਸ਼ਨ ਰਾਹੀਂ ਬੱਚਿਆਂ ਦੀ ਡਾਂਸ ਟੀਮ ਤਿਆਰ ਕੀਤੀ। ਕੁੜੀਆਂ ਦੀਆਂ ਬੋਲੀਆਂ ਅਤੇ ਗਿੱਧੇ ਨੇ ਪੂਰੇ ਵਾਤਾਵਰਣ ਦਾ ਰੰਗ ਬੰਨ੍ਹ ਦਿੱਤਾ। ਕੰਵਲਜੋਤ ਮੈਡਮ ਦੀ ਨਿਗਰਾਨੀ ਹੇਠ ਬੱਚਿਆਂ ਨੇ ਲੋਕ ਗੀਤ ਗਾ ਕੇ ਹਾਜ਼ਰ ਸਾਰੇ ਸਟਾਫ ਮੈਂਬਰਾਂ ਅਤੇ ਵਿਦਿਆਰਥੀਆਂ ਦਾ ਖੂਬ ਮਨੋਰੰਜਨ ਕੀਤਾ। ਡੀ.ਏ.ਵੀ.ਸੀ. ਪਬਲਿਕ ਸਕੂਲ ਦੇ ਚਮਕਦੇ ਸਿਤਾਰੇ ਸੁਖਮਨੀ ਅਤੇ ਰਿਆਨ ਨੇ ਆਪਣੀ ਪੇਸ਼ਕਾਰੀ ਦੇ ਨਾਲ ਸਾਰਿਆਂ ਦਾ ਦਿਲ ਜਿੱਤ ਲਿਆ। ਕਿ੍ਸ਼ ਲੂਬਾ ਨੇ ਮਿਰਜ਼ਾ ਗ਼ਾ ਕੇ ਇਹ ਸਾਬਤ ਕਰ ਦਿੱਤਾ ਕਿ
ਪੰਜਾਬੀ ਲੋਕ ਗੀਤਾਂ ਦੀ ਗੂੰਜ ਅੱਜ ਵੀ ਬਰਕਰਾਰ ਹੈ। ਤਾਨੀਆਂ ਦੀ ਕਵਿਤਾ ਨੇ ਮਾਹੌਲ ਨੂੰ ਤਾਜ਼ਗੀ ਪ੍ਰਦਾਨ ਕੀਤੀ। ਪ੍ਰਿੰਸੀਪਲ ਸਾਹਿਬ ਨੇ ਅੰਤ ਵਿੱਚ ਤਿਉਹਾਰਾਂ ਦੇ ਮਹੱਤਵ ਤੇ ਚਾਨਣਾ ਪਾਉਦੇ ਹੋਏ ਸਾਰੇ ਹੀ ਵਿਦਿਆਰਥੀਆਂ ਨੂੰ ਹਰੇਕ ਮੇਲੇ ਤੇ ਤਿਉਹਾਰ ਦਾ ਰੱਜ ਕੇ ਅਨੰਦ ਮਾਨਣ ਅਤੇ ਉਸ ਦੇ ਮਹੱਤਵ ਨੂੰ ਸਮਝਣ ਦੀ ਪ੍ਰੇਰਨਾ ਦਿੱਤੀ ਅਤੇ ਇਹ ਵੀ ਕਿਹਾ ਕਿ ਪੰਜਾਬੀ ਹੋਣ ਦੇ ਨਾਤੇ ਪੰਜਾਬੀ ਵਿਰਾਸਤ ਨੂੰ ਸੰਭਾਲਣਾ ਸਾਡੀ ਜ਼ਿੰਮੇਵਾਰੀ ਹੈ। ਉਹਨਾਂ ਸਾਰੇ ਅਧਿਆਪਕ ਵਰਗ ਅਤੇ ਵਿਦਿਆਰਥੀਆਂ ਨੂੰ ਤੀਆਂ ਦੀਆਂ ਬਹੁਤ ਬਹੁਤ ਵਧਾਈਆਂ ਦਿੱਤੀਆਂ। ਇਸ ਮੌਕੇ ਪ੍ਰਿੰਸੀਪਲ ਸ੍ਰੀ ਬ੍ਰਿਜ ਮੋਹਨ ਬੱਬਰ ,ਗੀਤੀਕਾ ਮੈਡਮ ,ਸਮੂਹ ਅਧਿਆਪਕ ਅਤੇ ਵਿਦਿਆਰਥੀ ਸ਼ਾਮਲ ਸਨ।