ਦੇਸ਼ ਵਿੱਚ ਮਨੂੰਵਾਦੀ ਵਿਚਾਰਧਾਰਾ ਵਾਲਿਆਂ ਦੀ ਮਾਨਸਿਕਤਾ ਇੰਨੀ ਬਿਮਾਰ ਹੋ ਚੁੱਕੀ ਹੈ ਕਿ ਉਹ ਦਲਿਤ ਜਾਤੀ ਨਾਲ ਸੰਬੰਧ ਵਿਦਵਾਨਾਂ, ਬੁੱਧੀਜੀਵੀਆਂ, ਵਿਗਿਆਨੀਆਂ, ਡਾਕਟਰਾਂ, ਇੰਜੀਨੀਅਰਾਂ, ਵਕੀਲਾਂ, ਜੱਜਾਂ ਅਧਿਆਪਕਾਂ ਅਤੇ ਖਿਡਾਰੀਆਂ ਸਮੇਤ ਹਰੇਕ ਨਿਪੁੰਨ ਵਿਅਕਤੀਆਂ ਦੀ ਕਾਬਲੀਅਤ ਨੂੰ ਸਿਫਰ ਵਿਚ ਬਦਲਣ ਲਈ ਘਟੀਆ ਹਰਕਤਾਂ ਕਰਨ ਵਿਚ ਲੱਗੇ ਰਹਿੰਦੇ ਹਨ। ਹੁਣ ਜਦੋਂ ਟੋਕੀਓ ਵਿਚ ਉਲੰਪਿਕ-2020 ਖੇਡਾਂ ਚੱਲ ਰਹੀਆਂ ਹਨ ਤਾਂ ਦੇਸ਼ ਦੇ ਮਨੂੰਵਾਦੀ ਲੋਕ ਦੇਸ਼ ਦੇ ਖਿਡਾਰੀਆਂ ਨੂੰ ਭਾਰਤੀ ਖਿਡਾਰੀ ਮੰਨਣ ਦੀ ਬਜਾਏ ਉਨ੍ਹਾਂ ਦੀਆਂ ਜਾਤਾਂ - ਕੁਜਾਤਾਂ ਪਰਖ ਕੇ ਉਨ੍ਹਾਂ ਉਪਰ ਜਾਤੀ ਹਮਲੇ ਕਰਨ ਲੱਗ ਪਏ ਹਨ।ਦੇਸ਼ ਲਈ ਕਿੰਨੀ ਦੁਖਦਾਇਕ ਅਤੇ ਅਫਸੋਸਜਨਕ ਖਬਰ ਹੈ ਕਿ ਹਾਕੀ ਦੀ ਟੀਮ ਜਦੋਂ ਸੈਮੀਫਾਈਨਲ ਮੁਕਾਬਲੇ ਵਿਚ ਅਰਜਨਟੀਨਾ ਤੋਂ ਹਾਰ ਗਈ ਤਾਂ ਹਰਿਦੁਆਰ ਲਾਗੇ ਪਿੰਡ ਰੋਸ਼ਨਬਾਦ ਜੋ ਮਨੂੰਵਾਦੀਆਂ ਦਾ ਗੜ੍ਹ ਹੈ, ਉਥੇ ਹੀ ਹਾਕੀ ਦੀ ਉਲੰਪਿਕ ਸਟਾਰ ਵੰਦਨਾ ਕਟਾਰੀਆ ਦਾ ਘਰ ਹੈ, ਦੇ ਅੱਗੇ ਮਨੂੰਵਾਦੀ ਲੋਕਾਂ ਨੇ ਉਸ ਦੀ ਜਾਤੀ ਨੂੰ ਲੈ ਕੇ ਸ਼ਬਦੀ ਹਮਲਾ ਕੀਤਾ,ਗਾਲ੍ਹਾਂ ਕੱਢੀਆਂ ਅਤੇ ਕੱਪੜੇ ਉਤਾਰ ਕੇ ਬਾਂਦਰਾਂ ਵਾਗੂੰ ਨੱਚੇ। ਇਸ ਮੌਕੇ ਮਨੂੰਵਾਦੀ ਬਾਂਦਰਾਂ ਨੇ ਉੱਚੀ ਬੋਲਦਿਆਂ ਕਿਹਾ ਕਿ ਹਾਕੀ ਦੀ ਟੀਮ ਹਾਰਨ ਦਾ ਕਾਰਨ ਟੀਮ ਵਿਚ ਦਲਿਤ ਖਿਡਾਰਨਾਂ ਹਨ। ਹਮਲਾਵਰਾਂ ਨੇ ਵੰਦਨਾ ਕਟਾਰੀਆ ਦੇ ਪਰਿਵਾਰਕ ਮੈਂਬਰਾਂ ਨੂੰ ਗੰਦੀਆਂ ਗਾਲ੍ਹਾਂ ਕੱਢਦਿਆਂ ਕਿਹਾ ਕਿ ਜੇਕਰ ਟੀਮ ਵਿਚ ਦਲਿਤ ਖਿਡਾਰਨਾਂ ਜਿਹਨਾਂ ਦੀ ਗਿਣਤੀ ਜਿਆਦਾ ਹੈ, ਨਾ ਹੁੰਦੀਆਂ ਤਾਂ ਭਾਰਤ ਨੇ ਗੋਲਡ ਮੈਡਲ ਜਿੱਤ ਲੈਣਾ ਸੀ। ਮਨੂੰਵਾਦੀ ਬਾਂਦਰਾਂ ਨੂੰ ਸ਼ਾਇਦ ਪਤਾ ਨਹੀਂ ਕਿ ਭਾਰਤੀ ਕੁੜੀਆਂ ਦੀ ਹਾਕੀ ਟੀਮ ਨੂੰ ਇਥੇ ਤੱਕ ਪਹੁੰਚਾਉਣ ਲਈ ਵੰਦਨਾ ਦਾ ਕਿੰਨਾ ਵੱਡਾ ਯੋਗਦਾਨ ਹੈ। ਵੰਦਨਾ ਕਟਾਰੀਆ ਦੀ ਹੈਟ੍ਰਿਕ ਨੂੰ ਬਹੁਤੇ ਦਿਨ ਵੀ ਨਹੀਂ ਹੋਏ। ਫਿਰ ਹਰ ਮੈਚ ਵਿੱਚ ਉਸਦੀ ਖੇਡ ਉਚ ਮਿਆਰੀ ਰਹੀ ਹੈ। ਉਸਨੇ ਦੁਨੀਆਂ ਦੀਆਂ ਉੱਤਮ ਦਰਜੇ ਦੀਆਂ ਟੀਮਾਂ ਦੀ ਰੱਖਿਆ ਕਤਾਰ ਨੂੰ ਵਖਤ ਪਾਈ ਰੱਖਿਆ ਹੈ। ਵੰਦਨਾ ਟੀਮ ਦਾ ਧੁਰਾ ਹੈ। ਵੰਦਨਾ ਟੀਮ ਦੀ ਜਿੰਦਜਾਨ ਹੈ।
ਭਲਾ ਮਨੂੰਵਾਦੀਆਂ ਨੂੰ ਕੋਈ ਇਹ ਪੁੱਛੇ ਕਿ ਅੱਜ ਦੇਸ਼ ਦੇ ਸਮੂਹ ਸੂਬਿਆਂ ਸਮੇਤ ਦੇਸ਼ ਦੀ ਵਾਗਡੋਰ ਮਨੂੰਵਾਦੀ ਵਿਚਾਰਧਾਰਾ ਵਾਲੇ ਲੋਕਾਂ ਦੇ ਹੱਥ ਵਿਚ ਹੈ, ਫਿਰ ਦੇਸ਼ ਨੇ ਅਜਾਦੀ ਦੇ 75 ਸਾਲਾਂ ਬਾਅਦ ਵੀ ਵਿਕਾਸ ਕਿਉਂ ਨਹੀਂ ਕੀਤਾ? ਦੁਨੀਆ ਦੇ ਬਹੁਤ ਸਾਰੇ ਅਜਿਹੇ ਦੇਸ਼ ਹਨ ਜਿਹੜੇ ਬਾਅਦ ਵਿਚ ਅਜਾਦ ਹੋਏ ਪਰ ਇਸ ਵੇਲੇ ਉਨ੍ਹਾਂ ਦੀ ਦੁਨੀਆ ਵਿਚ ਤੂਤਕੀ ਬੋਲਦੀ ਹੈ ਅਤੇ ਉਨ੍ਹਾਂ ਵਲੋਂ ਕੀਤੀ ਗਈ ਤਰੱਕੀ ਨੂੰ ਵਰਨਣ ਨਹੀਂ ਕੀਤਾ ਜਾ ਸਕਦਾ ਜਦਕਿ ਭਾਰਤ ਦੇ ਕਰੋੜਾਂ ਲੋਕ ਅੱਜ ਵੀ ਭੁੱਖਮਰੀ ਨਾਲ ਜੂਝ ਰਹੇ ਹਨ। ਮਨੂੰਵਾਦੀ ਵਿਚਾਰਧਾਰਾ ਵਾਲੇ ਲੋਕਾਂ ਨੂੰ ਇਹ ਗੱਲ ਵੀ ਸਮਝ ਲੈਣੀ ਚਾਹੀਦੀ ਹੈ ਕਿ ਚੋਟੀ ਦੀ ਹਾਕੀ ਖਿਡਾਰਨ ਰਾਣੀ ਰਾਮਪਾਲ ਵੀ ਇੱਕ ਮਜਦੂਰ ਦੀ ਬੇਟੀ ਹੈ। ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਅਤੇ ਦੇਸ਼ ਦੀ ਅਜਾਦੀ ਨੂੰ ਬਰਕਰਾਰ ਰੱਖਣ ਲਈ ਕਿਰਤੀ ਲੋਕਾਂ ਦਾ ਯੋਗਦਾਨ ਰਿਹਾ ਹੈ, ਜਦਕਿ ਸਰਮਾਏਦਾਰਾਂ, ਵੱਡੇ ਵਪਾਰੀਆਂ ਅਤੇ ਅਮੀਰਾਂ ਨੇ ਦੇਸ਼ ਨੂੰ ਵੇਚਿਆ ਹੈ, ਲੁੱਟਿਆ ਹੈ ਅਤੇ ਲੁੱਟ ਦਾ ਪੈਸਾ ਬਾਹਰਲੇ ਦੇਸ਼ਾਂ ਦੀਆਂ ਬੈਂਕਾਂ ਵਿਚ ਧੱਕਿਆ ਹੈ। ਮਜਦੂਰਾਂ, ਕਿਰਤੀਆਂ ਅਤੇ ਕਿਸਾਨਾਂ ਨੇ ਹਮੇਸ਼ਾ ਦੇਸ਼ ਦਾ ਨਾਂ ਰੌਸ਼ਨ ਕਰਨ ਲਈ ਜਹਿਦੋ ਜਹਿਦ ਕੀਤੀ ਹੈ ਅਤੇ ਕੁਰਬਾਨੀਆਂ ਦਿੱਤੀਆਂ ਹਨ ਜਦ ਕਿ ਦੂਜੇ ਲੋਕ ਮਲਾਈ ਖਾਣ ਲਈ ਵਿਉਂਤਬੰਦੀਆਂ ਗੁੰਦਦੇ ਰਹਿੰਦੇ ਹਨ।