You are here

ਬ੍ਰਿਟਿਸ਼ ਸਿੱਖ ਨੌਜਵਾਨ ਜੈ ਸਿੰਘ ਸੋਹਲ ਨੂੰ ਪ੍ਰਧਾਨ ਮੰਤਰੀ ਵਲੋਂ 'ਪੁਆਇੰਟ ਆਫ਼ ਲਾਈਟ ਪੁਰਸਕਾਰ'

ਜੈ ਸਿੰਘ ਸੋਹਲ ਨੂੰ ਕੰਜ਼ਰਵੇਟਿਵ ਪਾਰਟੀ ਵੈੱਸਟ ਮਿਡਲੈਂਡ ਪੁਲਿਸ ਅਤੇ ਅਪਰਾਧ ਕਮਿਸ਼ਨਰ ਲਈ ਉਮੀਦਵਾਰ ਵੀ ਐਲਾਨਿਆ 

ਵੈਸਟ ਮਿਡਲੈਂਡ​, ਸਤੰਬਰ 2019-(ਗਿਆਨੀ ਰਵਿਦਾਰਪਾਲ ਸਿੰਘ)-

ਵੈੱਸਟ ਮਿਡਲੈਂਡ ਦੇ ਸਟਨ ਕੋਲਡਫੀਲਡ ਦੇ ਜੈ ਸਿੰਘ ਸੋਹਲ ਨੂੰ ਬਰਤਾਨੀਆ ਦੇ ਪ੍ਰਧਾਨ ਮੰਤਰੀ ਵਲੋਂ ਸਿੱਖ ਭਾਈਚਾਰੇ ਲਈ ਕੀਤੇ ਕੰਮਾਂ ਲਈ 'ਪੁਆਇੰਟ ਆਫ਼ ਲਾਈਟ ਪੁਰਸਕਾਰ' ਦਿੱਤਾ ਗਿਆ ਹੈ। ਸੋਹਲ ਨੇ ਬ੍ਰਿਟਿਸ਼ ਆਰਮਡ ਫੋਰਸ ਵਿਚ ਸਿੱਖ ਭਾਈਚਾਰੇ ਦੀਆਂ ਕੁਰਬਾਨੀਆਂ ਬਾਰੇ ਕਈ ਪ੍ਰਾਜੈਕਟ ਕੀਤੇ ਹਨ। ਜੈ ਸਿੰਘ ਨੂੰ ਲਿਖੇ ਸਨਮਾਨ ਪੱਤਰ ਵਿਚ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਨੇ ਵਧਾਈ ਦਿੰਦਿਆਂ ਕਿਹਾ ਕਿ 1 ਲੱਖ 20 ਹਜ਼ਾਰ ਬਹਾਦਰ ਸਿੱਖਾਂ ਨੇ ਪਹਿਲੀ ਵਿਸ਼ਵ ਜੰਗ ਵਿੱਚ ਕੁਰਬਾਨੀਆਂ ਦਿੱਤੀਆਂ, ਜਿੰਨ੍ਹਾਂ ਦੀ ਯਾਦਗਰ ਬਣਾਉਣ ਲਈ ਕੰਮ ਕੀਤਾ, ਜਿਸ ਦੀ ਮੈਂ ਵਧਾਈ ਪੇਸ਼ ਕਰਦਾ ਹਾਂ। ਵੈਸਟ ਮਿਡਲੈਂਡ ਦੇ ਮੇਅਰ ਨੇ ਵੀ ਜੈ ਸਿੰਘ ਸੋਹਲ ਨੂੰ ਵਧਾਈ ਦਿੱਤੀ। ਜੈ ਸਿੰਘ ਸੋਹਲ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਸਾਰਾਗੜ੍ਹੀ ਦੀ ਲੜਾਈ 'ਤੇ ਕੀਤੇ ਕੰਮ ਤੇ ਤਸੱਲੀ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਇਹ ਸਨਮਾਨ ਹੋਰਨਾਂ ਨੂੰ ਵੀ ਉਤਸ਼ਾਹਿਤ ਕਰੇਗਾ। ਜੈ ਸਿੰਘ ਸੋਹਲ ਇਹ ਪੁਰਸਕਾਰ ਜਿੱਤਣ ਵਾਲਾ 1244 ਵਾਂ ਵਿਅਕਤੀ ਹੈ।ਜੈ ਸਿੰਘ ਸੋਹਲ ਨੂੰ ਕੰਜ਼ਰਵੇਟਿਵ ਪਾਰਟੀ ਵੈੱਸਟ ਮਿਡਲੈਂਡ ਪੁਲਿਸ ਅਤੇ ਅਪਰਾਧ ਕਮਿਸ਼ਨਰ ਲਈ ਉਮੀਦਵਾਰ ਵੀ ਐਲਾਨਿਆ ਹੈ।ਜਿਸ ਦੀਆਂ ਚੋਣਾਂ ਅਗਲੇ ਸਾਲ ਹੋ ਰਹੀਆਂ ਹਨ।