ਸਿੱਧਵਾਂ ਬੇਟ (ਜਸਮੇਲ ਗ਼ਾਲਿਬ)ਇਥੋਂ ਥੋੜ੍ਹੀ ਦੂਰ ਪਿੰਡ ਤਲਵੰਡੀ ਮੱਲੀਆਂ ਦੇ ਕਿਸਾਨ ਆਗੂ ਬੀਬੀ ਕਿਰਨਜੀਤ ਕਰਨਦੀਪ ਕੌਰ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਹਿ ਕੇ ਝੋਨੇ ਦੀ ਬਿਜਾਈ ਦਾ ਕੰਮ ਖਤਮ ਹੋਣ ਵਾਲਾ ਹੈ ਇਸ ਲਈ ਵੱਡੀ ਗਿਣਤੀ ਵਿੱਚ ਕਿਸਾਨ ਦਿੱਲੀ ਮੋਰਚੇ ਚ ਜਾਣ ਦੀ ਤਿਆਰੀ ਕਰਨ ਕਿਉਂਕਿ ਲੋਕ ਸਭਾ ਦਾ ਮਾਨਸੂਨ ਇਜਲਾਸ ਸ਼ੁਰੂ ਹੋਣ ਵਾਲਾ ਅਤੇ ਸੰਯੁਕਤ ਮੋਰਚੇ ਕਿਸਾਨ ਮੋਰਚੇ ਵੱਲੋਂ ਸੰਸਦ ਦਾ ਘਿਰਾਓ ਦਾ ਜੋ ਪ੍ਰੋਗਰਾਮ ਰੱਖਿਆ ਹੈ ਉਸ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਕੀਤੀ ਜਾ ਸਕੇ ਇਸ ਤੋਂ ਇਲਾਵਾ ਸੰਯੁਕਤ ਮੋ ਕਿਸਾਨ ਮੋਰਚੇ ਵੱਲੋਂ ਦਿੱਤੇ ਗਏ ਸੱਦੇ ਤੇ ਅੱਠ ਜੁਲਾਈ ਨੂੰ ਵਧ ਰਹੀ ਮਹਿੰਗਾਈ ਤੇਲ ਦੀਆਂ ਕੀਮਤਾਂ ਚ ਵਾਧਾ ਤੇ ਕਿਸਾਨਾਂ ਦੀਆਂ ਮੰਗਾਂ ਸਬੰਧੀ ਪੰਜਾਬ ਅਤੇ ਕੇਂਦਰ ਸਰਕਾਰ ਦਾ ਵਿਰੋਧ ਕਰਨ ਲਈ ਹਰ ਪਿੰਡ ਦੇ ਲੋਕ ਆਪਣੇ ਕੋਲ ਦੀ ਲੰਘ ਰਹੀ ਪੱਕੀ ਸੜਕ ਦੀ ਸਾਈਡ ਤੇ ਬੈਠ ਕੇ ਆਪਣੇ ਟਰੈਕਟਰ ਖਾਲੀ ਗੈਸ ਸਿਲੰਡਰ ਲੈ ਕੇ ਸ਼ਾਂਤਮਈ ਮੁਜ਼ਾਹਰਾ ਕਰਨ ਦਾ ਫ਼ੈਸਲਾ ਵੀ ਕੀਤਾ ਗਿਆ ਇਸ ਮੌਕੇ ਆਮ ਰਾਹਗੀਰ ਨੂੰ ਕਿਸੇ ਕਿਸਮ ਦਾ ਜਾਮ ਲਾ ਕੇ ਪਰੇਸ਼ਾਨ ਨਹੀਂ ਕੀਤਾ ਜਾਵੇਗਾ ਇਸ ਰੋਸ ਪ੍ਰਦਰਸ਼ਨ ਵਿਚ ਵੱਧ ਤੋਂ ਵੱਧ ਕਿਸਾਨ ਮਜ਼ਦੂਰਾਂ ਨੂੰ ਸ਼ਮੂਲੀਅਤ ਕਰਨ ਦੀ ਬੇਨਤੀ ਕੀਤੀ ਗਈ ਹੈ