You are here

ਮਾਤਾ ਗੁਜ਼ਰੀ ਟਰੱਸਟ ਜਗਰਾਉਂ ਵਲੋਂ ਨਵਾਂਸ਼ਹਿਰ 'ਚ ਵੀ ਲਗਾਇਆ ਜਾਵੇਗਾ ਦੂਜਾ ਡਾਇਲਸਸ ਯੂਨਿਟ 

ਜਗਰਾਉਂ 29 ( ਮਨਜਿੰਦਰ ਗਿੱਲ  ) ਧੰਨ ਮਾਤਾ ਗੁਜ਼ਰੀ ਜੀ ਇੰਟਰਨੈਸ਼ਨਲ ਚੈਰੀਟੇਬਲ ਟਰੱਸਟ (ਰਜ਼ਿ.) ਜਗਰਾਉਂ ਵਲੋਂ ਨਵਾਂਸ਼ਹਿਰ ਦੇ ਜ਼ਿਲ੍ਹਾ ਹੱਸਪਤਾਲ ਵਿੱਚ ਵੀ ਕਿਡਨੀ ਦੇ ਮੁਫ਼ਤ ਇਲਾਜ਼ ਲਈ 10 ਮਸ਼ੀਨਾਂ ਦਾ ਡਾਇਲਸਸ ਯੂਨਿਟ ਲਗਾਇਆ ਜਾਵੇਗਾ। ਜਾਣਕਾਰੀ ਦਿੰਦਿਆਂ ਟਰੱਸਟ ਦੇ ਚੇਅਰਮੈਨ ਭਾਈ ਗੁਰਤਾਜ਼ ਸਿੰਘ ਖਾਲਸਾ ਨੇ ਦੱਸਿਆ ਕਿ ਅੱਜ ਡਿਪਟੀ ਕਮਿਸ਼ਨਰ ਸ਼ੇਨਾ ਅੱਗਰਵਾਲ, ਅੈਸ.ਅੈਮ.ਓ. ਡਾ. ਮਨਦੀਪ ਕਮਲ ਤੇ ਜਿਲ੍ਹਾ ਸੂਚਨਾ ਲੋਕ ਸਪੱਰਕ ਅਫਸਰ ਦੀ ਹਾਜ਼ਰੀ ਵਿੱਚ ਟਰੱਸਟ ਅਤੇ ਸਿਹਤ ਵਿਭਾਗ ਵਿਚਕਾਰ ਤਹਿ ਹੋਏ ਸਮਝੌਤੇ ਮੁਤਾਬਕ ਅੈਨ.ਆਰ.ਆਈ ਭਰਾਵਾਂ ਦੇ ਸਹਿਯੋਗ ਸਦਕਾ 1.5 ਕਰੋੜ ਲਾਗਤ ਨਾਲ ਆਉਂਦੇ 4 ਮਹੀਨਿਆਂ 'ਚ ਬਣਨ ਵਾਲੇ ਇਸ ਯੂਨਿਟ ਦਾ ਨਾਮ "ਗੁਰੂ ਗੋਬਿੰਦ ਸਿੰਘ ਡਾਇਲਸਸ ਯੂਨਿਟ" ਹੋਵੇਗਾ ਅਤੇ ਇਥੇ ਕਿਡਨੀ ਮਰੀਜ਼ਾਂ ਦਾ ਮੁਫਤ ਡਾਇਲਸਸ ਕੀਤਾ ਜਾਵੇਗਾ। ਉਨਾਂ ਦੱਸਿਆ ਕਿ ਯੂਨਿਟ ਦਾ ਸਾਰਾ ਸਾਜ਼ੋਸਮਾਨ ਅਤੇ ਸਟਾਫ ਟਰੱਸਟ ਆਪਣੇ ਖਰਚੇ 'ਤੇ ਰੱਖੇਗਾ ਤੇ ਬਿਲਡਿੰਗ ਵੀ ਟਰੱਸਟ ਹੀ ਬਣਾਏਗਾ। ਜ਼ਿਕਰਯੋਗ ਹੈ ਕਿ ਟਰੱਸਟ ਵਲੋਂ ਅੈਨ.ਆਰ.ਆਈ ਭਰਾਵਾਂ ਦੇ ਸਹਿਯੋਗ ਪਹਿਲਾ ਯੂਨਿਟ ਸਿਵਲ ਹੱਸਪਤਾਲ ਜਗਰਾਉਂ ਵਿੱਚ ਪਿਛਲੇ ਕਰੀਬ 4 ਸਾਲਾਂ ਤੋਂ ਸਫਲਤਾ ਪੂਰਵਕ ਚਲਾਇਆ ਜਾ ਰਿਹਾ ਹੈ ਜਿਥੇ ਹੁਣ ਤੱਕ 8000 ਹਜ਼ਾਰ ਤੋਂ ਵਧੇਰੇ ਮਰੀਜ਼ ਮੁਫ਼ਤ ਡਾਇਲਸਸ ਕਰਵਾ ਚੁੱਕੇ ਹਨ।