ਜਗਰਾਉਂ, 29 ਜੂਨ (ਸਤਪਾਲ ਸਿੰਘ ਦੇਹਡ਼ਕਾ) ਅੱਜ ਮਿਤੀ 29-06-2021 ਨੌੰ ਪੰਜਾਬ ਮੈਡੀਕਲ ਲੈਬਾਰਟਰੀ ਟੈਕਨੀਸ਼ੀਅਨ ਐਸੋਸੀਏਸ਼ਨ ਦੇ ਸੱਦੇ ਤੇ ਮੈਡੀਕਲ ਲੈਬ ਟੈਕਨੀਸ਼ਨ ਜ਼ਿਲ੍ਹਾ ਲੁਧਿਆਣਾ ਯੂਨਿਟ ਸਿਵਲ ਹਸਪਤਾਲ ਜਗਰਾਉਂ ਵੱਲੋਂ 9 ਤੋਂ 11 ਵਜੇ ਤੱਕ ਕੰਮ ਛੱਡੋ ਹੜਤਾਲ ਕੀਤੀ ਅਤੇ ਧਰਨਾ ਦਿੱਤਾ ਗਿਆ । ਇਸ ਸਾਰੇ ਸਮੇਂ ਦੌਰਾਨ ਐਮਰਜੈਂਸੀ ਸੇਵਾਵਾਂ ਜਾਰੀ ਰੱਖੀਆਂ ਗਈਆਂ । ਇਸ ਸਮੇਂ ਸੁਖਵਿੰਦਰ ਸਿੰਘ ਚੇਅਰਮੈਨ ਮੈਡੀਕਲ ਲੈਬਾਰਟਰੀ ਟੈਕਨੀਸ਼ੀਅਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 6 ਤਨਖਾਹ ਕਮਿਸ਼ਨ ਦੀ ਰਿਪੋਰਟ ਵਿੱਚ ਮੁਲਾਜ਼ਮਾਂ ਦੀ ਤਨਖਾਹ ਵਧਾਉਣ ਦੀ ਬਜਾਏ ਘੱਟ ਕੀਤੀ ਗਈ ਹੈ। ਐਮਰਜੈਂਸੀ ਡਿਊਟੀ ਕਰਨ ਬਦਲੇ ਮਿਲਣ ਵਾਲਾ ਮੁਫਤ ਰਿਹਾਇਸ਼ੀ ਭੱਤਾ ਬੰਦ ਕਰ ਦਿੱਤਾ ਗਿਆ ਹੈ । ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਠੇਕੇ ਤੇ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ। 1978 ਅਤੇ 1986 ਤੋਂ ਆ ਰਹੀ ਪੇ ਪੈਰਿਟੀ ਬਹਾਲ ਕੀਤੀ ਜਾਵੇ । ਮੁੱਢਲੀ ਯੋਗਤਾ ਬੀ ਐੱਸ ਸੀ ਐੱਮ ਐੱਲ ਟੀ ਕੀਤੀ ਜਾਵੇ । ਅਹੁਦੇ ਦਾ ਨਾਂ ਬਦਲ ਕੇ ਟੈਕਨੀਕਲ ਅਫ਼ਸਰ ਕੀਤਾ ਜਾਵੇ । ਜਥੇਬੰਦੀ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਸਾਡੀਆਂ ਮੰਗਾਂ ਹੱਲ ਕਰਕੇ ਨੋਟੀਫਿਕੇਸ਼ਨ ਜਾਰੀ ਕਰੇ ਨਹੀਂ ਤਾਂ ਪੰਜਾਬ ਮੈਡੀਕਲ ਲੈਬਾਰਟਰੀ ਟੈਕਨੀਸ਼ੀਅਨ ਮੀਟਿੰਗ ਕਰਕੇ ਅਗਲਾ ਕਦਮ ਚੁੱਕਣ ਲਈ ਮਜਬੂਰ ਹੋਣਗੇ । ਇਸ ਸਮੇਂ ਸੁਖਵਿੰਦਰ ਸਿੰਘ ਚੇਅਰਮੈਨ ਐਮਐਲਟੀ ਜ਼ਿਲ੍ਹਾ ਲੁਧਿਆਣਾ ਅਤੇ ਸੀਨੀਅਰ ਮੀਤ ਪ੍ਰਧਾਨ ਨਿਰਮਲ ਸਿੰਘ , ਜਾਇੰਟ ਸਕੱਤਰ ਗਗਨਦੀਪ ਸਿੰਘ ਹੋਰ ਮੈਡੀਕਲ ਲੈਬ ਟੈਕਨੀਸ਼ਨ ਜਸਪਾਲ ਸਿੰਘ, ਵਰਿੰਦਰ ਸਿੰਘ, ਰਘਵੀਰ ਸਿੰਘ, ਸੰਦੀਪ ਕੌਰ, ਕਿਰਨਜੀਤ ਕੌਰ, ਲਖਵੀਰ ਕੌਰ , ਪਵਨਜੀਤ ਕੌਰ ਐਸ ਟੀ ਐੱਲ ਐੱਸ, ਹਰਜੀਤ ਕੌਰ ਐੱਮ ਐੱਲ ਟੀ ਈ ਹਾਜ਼ਰ ਹੋਏ ਅਤੇ ਸਰਕਾਰ ਦਾ ਪਿੱਟ ਸਿਆਪਾ ਕੀਤਾ । ਉਸ ਸਮੇਂ ਵਿਸ਼ੇਸ਼ ਤੌਰ ਤੇ ਡਾ ਸੁਰਿੰਦਰ ਸਿੰਘ ਨੇ ਵੀ ਸ਼ਿਰਕਤ ਕੀਤੀ ।