ਜਗਰਾਉਂ (ਅਮਿਤ ਖੰਨਾ )ਜਗਰਾਓਂ ਦੇ ਨੌਜਵਾਨਾਂ ਦੀ ਸਮਾਜ ਸੇਵੀ ਸੰਸਥਾ ਕਰ ਭਲਾ ਹੋ ਭਲਾ ਨੇ ਸਮਾਜ ਸੇਵੀ ਕੰਮਾਂ ਵਿਚ ਜ਼ਰੂਰਤਮੰਦ ਮਰੀਜ਼ਾਂ ਦੀ ਸੇਵਾ ਲਈ ਜੈਨ ਚੈਰੀਟੇਬਲ ਹਸਪਤਾਲ ਨੰੂ ਪੰਜ ਐੱਨ ਆਈ ਜੀ ਆਕਸੀਜਨ ਮਸ਼ੀਨਾਂ ਦਿੱਤੀਆਂ। ਇੰਡੀਆ ਕੋਵਿਡ ਐੱਸ ਓ ਐੱਸ ਓ ਆਰ ਜੀ ਸੰਸਥਾ ਦੇ ਸਹਿਯੋਗ ਨਾਲ ਅਮਰੀਕਾ ਤੋਂ ਆਈਆਂ ਐੱਨ ਆਈ ਜੀ ਆਕਸੀਜਨ ਮਸ਼ੀਨਾਂ ਹਸਪਤਾਲ ਨੰੂ ਦੇਣ ਮੌਕੇ ਸੰਸਥਾ ਦੇ ਚੇਅਰਮੈਨ ਅਮਿਤ ਅਰੋੜਾ ਤੇ ਪ੍ਰਧਾਨ ਰਾਜਨ ਖੁਰਾਣਾ ਨੇ ਦੱਸਿਆ ਕਿ ਇਹ ਮਸ਼ੀਨਾਂ ਮਿੰਨੀ ਵੈਲਟੀਨੇਟਰ ਦਾ ਕੰਮ ਕਰਦੀਆਂ ਹਨ ਅਤੇ ਇਨ੍ਹਾਂ ਦੀ ਲਾਗਤ ਕਰੀਬ ਪੰਜ ਲੱਖ ਹੈ। ਉਨ੍ਹਾਂ ਦੱਸਿਆ ਕਿ ਜੈਨ ਚੈਰੀਟੇਬਲ ਹਸਪਤਾਲ ਜਿਹੜਾ ਪਹਿਲਾਂ ਹੀ ਮਰੀਜ਼ਾਂ ਦਾ ਸਸਤਾ ਤੇ ਵਧੀਆ ਇਲਾਜ ਕਰ ਰਿਹਾ ਹੈ ਹੁਣ ਇਨ੍ਹਾਂ ਮਸ਼ੀਨਾਂ ਦੇ ਲੱਗਣ ਨਾਲ ਗੰਭੀਰ ਮਰੀਜ਼ਾਂ ਦਾ ਇਲਾਜ ਵੀ ਕੀਤਾ ਜਾ ਸਕੇਗਾ। ਇਸ ਮੌਕੇ ਜੈਨ ਚੈਰੀਟੇਬਲ ਹਸਪਤਾਲ ਦੇ ਸੰਚਾਲਕ ਰਾਮੇਸ਼ ਜੈਨ, ਨੈਸ਼ਾ ਜੈਨ, ਕਾਲਾ ਜੈਨ ਅਤੇ ਧਰਮਪਾਲ ਜੈਨ ਨੇ ਕਰ ਭਲਾ ਹੋ ਭਲਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸੰਸਥਾ ਦੇ ਨੌਜਵਾਨਾਂ ਵੱਲੋਂ ਬਹੁਤ ਹੀ ਵਧੀਆ ਸਮਾਜ ਸੇਵਾ ਦੇ ਕੰਮ ਕੀਤੇ ਜਾ ਰਹੇ ਹਨ ਜਿਨ੍ਹਾਂ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾ ਸਕੇ ਘੱਟ ਹੈ। ਇਸ ਮੌਕੇ ਰਵਿੰਦਰ ਸਿੰਘ ਓਬਰਾਏ, ਹਰਪ੍ਰੀਤ ਸਿੰਘ ਓਬਰਾਏ, ਅਮਨਦੀਪ ਸਿੰਘ, ਅਰੁਣਾ ਅਤਰੇ, ਐਡਵੋਕੇਟ ਅਸ਼ਵਨੀ ਅਤਰੇ, ਵਿਸ਼ਾਲ ਸ਼ਰਮਾ, ਦਿਨੇਸ਼ ਅਰੋੜਾ, ਨਾਨੇਸ਼ ਗਾਂਧੀ, ਭੁਪਿੰਦਰ ਸਿੰਘ ਮੁਰਲੀ, ਸੋਨੀ ਮੱਕੜ, ਹੈਪੀ ਮਾਨ, ਭਰਤ ਖੰਨਾ ਆਦਿ ਹਾਜ਼ਰ ਸਨ।