You are here

ਗ੍ਰੀਨ ਪੰਜਾਬ ਮਿਸ਼ਨ ਟੀਮ ਵੱਲੋਂ ਉੱਘੇ ਵਾਤਾਵਰਨ ਪ੍ਰੇਮੀ ਸੁੰਦਰ ਲਾਲ ਬਹੁਗੁਣਾ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ  -Video

ਜਗਰਾਉਂ, ਮਈ 2021 - (  ਗੁਰਕੀਰਤ ਜਗਰਾਉਂ/ ਮਨਜਿੰਦਰ ਗਿੱਲ ) - 

ਅੱਜ ਗ੍ਰੀਨ ਪੰਜਾਬ ਮਿਸ਼ਨ ਟੀਮ ਵੱਲੋਂ ਸੰਸਾਰ ਦੇ ਉੱਘੇ ਵਾਤਾਵਰਨ ਪ੍ਰੇਮੀ ਅਤੇ  ਚਿਪਕੋ ਅੰਦੋਲਨ ਦੇ ਕਰਤਾ ਧਰਤਾ ਸੁੰਦਰ ਲਾਲ ਬਹੁਗੁਣਾ  ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ  ਅਤੇ ਮੌਨ ਧਾਰ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ .ਉਨ੍ਹਾਂ ਨੇ ਸਾਰੀ ਉਮਰ ਹਜ਼ਾਰਾਂ ਏਕੜ ਜ਼ਮੀਨ ਪਹਾੜ ,ਨਦੀਆਂ ਅਤੇ ਰੁੱਖਾਂ ਨੂੰ ਬਚਾਉਣ ਲਈ ਸੰਘਰਸ਼ ਕੀਤਾ .ਜਲ, ਜ਼ਮੀਨ ਅਤੇ ਜੰਗਲ ਤੂੰ ਬਚਾਉਣ ਦਾ ਨਾਅਰਾ ਦੇਣ ਵਾਲੇ  ਸ੍ਰੀ ਬਹੁਗੁਣਾ ਨੇ ਸ਼ਰਾਬਬੰਦੀ ਅਤੇ ਦਲਿਤ ਅੰਦੋਲਨ ਦੀ ਆਪਣੇ ਇਲਾਕੇ ਵਿਚ ਅਗਵਾਈ ਕਰਕੇ ਕਿਸਾਨ ਅੰਦੋਲਨ ਸ਼ੁਰੂ ਕੀਤਾ  .ਚਿਪਕੋ ਅੰਦੋਲਨ ਨੇ ਉਨ੍ਹਾਂ ਨੂੰ ਅੰਤਰਰਾਸ਼ਟਰੀ ਪੱਧਰ ਤੇ ਪ੍ਰਸਿੱਧੀ ਦਿਵਾਈ ਇਸੇ ਲਈ ਉਨ੍ਹਾਂ ਨੂੰ ਬਿਰਖ ਮਿੱਤਰ ਵੀ ਕਿਹਾ ਜਾਂਦਾ ਹੈ .ਇਸ ਅੰਦੋਲਨ ਨਾਲ ਬਿਰਖਾਂ ਅਤੇ ਜੰਗਲਾਂ ਬਾਰੇ ਲੋਕਾਂ ਵਿਚ ਨਵੀਂ ਜਾਗਰੂਕਤਾ ਆਰੰਭ ਹੋਈ  .ਉਨ੍ਹਾਂ ਦੀ ਮਿਹਨਤ ਸਦਕਾ ਜੰਗਲ ਅਤੇ ਰੁੱਖ ਬਚਾਉਣ ਦਾ ਜਜ਼ਬਾ ਅੱਜ ਵੀ ਉੱਤਰਾਖੰਡ ਦੇ ਪਹਾੜੀ ਲੋਕਾਂ ਵਿੱਚ ਦੇਖਿਆ ਜਾ ਸਕਦਾ ਹੈ  .ਅੱਜ ਦੇ ਸਮੇਂ ਵਿੱਚ ਉਨ੍ਹਾਂ ਦੁਆਰਾ ਵਾਤਾਵਰਨ ਨੂੰ ਬਚਾਉਣ ਦੇ ਪ੍ਰਾਜੈਕਟ ਹੋਰ ਵੀ ਵਧੇਰੇ ਕਾਰਗਰ ਸਿੱਧ ਹੋ ਸਕਦੇ ਹਨ  ਕਿਉਂਕਿ ਆਕਸੀਜਨ ਦੀ ਕਮੀ ਨੂੰ ਬਿਰਖ, ਜਲ ਅਤੇ ਜ਼ਮੀਨ ਦੀ ਰੱਖਿਆ ਕਰਕੇ ਹੀ ਦੂਰ ਕੀਤਾ ਜਾ ਸਕਦਾ ਹੈ  ਸ੍ਰੀ ਬਹੁਗੁਣਾ ਨੂੰ ਸੱਚੀ ਸ਼ਰਧਾਂਜਲੀ ਇਹੀ ਹੋ ਸਕਦੀ ਹੈ ਕਿ ਵੱਧ ਤੋਂ ਵੱਧ ਰੁੱਖ ਲਗਾਈਏ ਅਤੇ ਰੁੱਖਾਂ ਨੂੰ ਕੱਟਣ ਤੋਂ ਬਚਾਈਏ,ਇਸ ਮੌਕੇ ਪ੍ਰੋ. ਕਰਮ ਸਿੰਘ ਸੰਧੂ,ਮਾਸਟਰ ਹਰਨਾਰਾਇਣ ਸਿੰਘ ਮੱਲੇਆਣਾ,ਸ੍ਰ. ਮੇਜਰ ਸਿੰਘ ਛੀਨਾ, ਡਾ. ਜਸਵੰਤ ਸਿੰਘ ਢਿੱਲੋਂ, ਸ਼੍ਰੀ ਕੇਵਲ ਮਲਹੋਤਰਾ, ਮੈਡਮ ਰਣਜੀਤ ਕੌਰ ਰੀਹਾਲ ਅਤੇ ਸਤਪਾਲ ਸਿੰਘ ਦੇਹੜਕਾ ਆਦਿ ਹਾਜਰ ਸਨ

Facebook Link :  https://fb.watch/5EUiI7pjPX/