You are here

ਆਲ ਇੰਡੀਆ ਕਾਂਗਰਸ ਦੇ ਸੇਵਾ ਦਲ ਵੱਲੋਂ ਕੀਤਾ ਗਿਆ ਮਹਿਲ ਕਲਾਂ ਵਿਖੇ ਦਫਤਰ ਦਾ ਉਦਘਾਟਨ  

×

Error message

Deprecated function: hash(): Passing null to parameter #2 ($data) of type string is deprecated in check_markup() (line 780 of /home2/webidecm/janshaktinews.com/modules/filter/filter.module).

ਮਹਿਲ ਕਲਾਂ/ਬਰਨਾਲਾ-ਮਈ 2021-(ਗੁਰਸੇਵਕ ਸੋਹੀ)  
  ਆੱਲ ਇੰਡੀਆ ਕਾਂਗਰਸ ਸੇਵਾ ਗੁਰਸੇਵਕ ਲ ਦੇ ਪ੍ਰਧਾਨ ਸ਼੍ਰੀ ਲਾਲ ਜੀ ਦੇਸਾਈ ਅਤੇ ਪੰਜਾਬ ਪ੍ਰਦੇਸ ਮਹਿਲਾ ਕਾਂਗਰਸ ਸੇਵਾ ਦਲ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਪ੍ਰਿਯਦਰਸ਼ੀਨੀ ਇੰਚਾਰਜ ਪੰਜਾਬ ਅਤੇ ਸੰਗਰੂਰ/ਬਰਨਾਲਾ ਕਾਂਗਰਸ ਸੇਵਾ ਦਲ ਦੀ ਨਵ-ਨਿਯੁਕਤ ਇੰਚਾਰਜ ਮੈਡਮ ਬਬਲੀ ਕੌਰ ਸੀਮਾ ਜੀ ਨੇ ਅਤੇ ਭਾਰਤ ਦੇ ਸਭ ਤੋਂ ਛੋਟੀ ਉਮਰ ਦੇ ਮਰਹੂਮ ਪ੍ਰਧਾਨ ਮੰਤਰੀ ਸ਼੍ਰੀ ਰਾਜੀਵ ਗਾਂਧੀ ਜੀ ਨੂੰ ਉਹਨਾਂ ਦੀ ਬਰਸੀ ਮੌਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ। ਅਤੇ ਓਹਨਾ ਨੇ ਪੰਜਾਬ ਸੇਵਾ ਦਲ ਕਾਂਗਰਸ ਦੀ ਸੂਬਾ ਇੰਚਾਰਜ ਜਯੋਤੀ ਖੰਨਾ ਜੀ ਅਤੇ ਸੂਬਾ ਪ੍ਰਧਾਨ ਨੀਲਮ ਰਾਣੀ ਜੀ ਨਾਲ ਟੀਫਨ ਸੇਵਾ ਦੀ ਸ਼ੁਰੂਆਤ ਕੀਤੀ। ਓਹਨਾ ਮਹਿਲ ਕਲਾਂ (ਜਿਲ੍ਹਾ ਬਰਨਾਲਾ) ਵਿਖੇ ਆਪਣੇ ਨਵੇਂ ਦਫਤਰ ਦੇ ਉਦਘਾਟਨ ਮੌਕੇ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਜੀ ਦੀ ਯਾਦ ਵਿਚ ਲੋਕਾਂ ਨੂੰ ਮਾਸਕ, ਸੈਨੀਟਾਈਜ਼ਰ ਅਤੇ ਖਾਣੇ ਦੇ ਟੀਫਨ ਵੰਡੇ। ਸੂਬਾ ਇੰਚਾਰਜ ਮੈਡਮ ਜਯੋਤੀ ਖੰਨਾ ਜੀ ਅਤੇ ਪ੍ਰਧਾਨ ਨੀਲਮ ਰਾਣੀ ਜੀ ਨੇ ਮੈਡਮ ਬਬਲੀ ਸੀਮਾ ਜੀ ਨੂੰ ਉਹਨਾਂ ਦਾ ਨਿਯੁਕਤੀ ਪੱਤਰ ਸੌਪਿਆ। ਮੈਡਮ ਜਯੋਤੀ ਖੰਨਾ ਜੀ ਅਤੇ ਮੈਡਮ ਬਬਲੀ ਕੌਰ ਸੀਮਾ ਜੀ ਨੇ ਰਲ ਕੇ ਲੋਕਾਂ ਨੂੰ ਅਪੀਲ ਕੀਤੀ ਹੈ, ਕਿ ਲੋਕ ਆਪਣਾ ਟੈਸਟ ਕਰਵਾਉਣ ਅਤੇ ਆਪਣਾ ਨੰਬਰ ਆਉਣ ਤੇ ਵੈਕਸੀਨ ਜ਼ਰੂਰ ਲਗਵਾਉਣ। ਮੈਡਮ ਬਬਲੀ ਕੌਰ ਸੀਮਾ ਨੇ ਸੂਬਾ ਪ੍ਰਧਾਨ ਮੈਡਮ ਜਯੋਤੀ ਖੰਨਾ ਜੀ ਨੂੰ ਪੰਜਾਬ ਆਉਣ ਤੇ ਧੰਨਵਾਦ ਕੀਤਾ ਅਤੇ ਓਹਨਾ ਨੂੰ ਯਕੀਨ ਦਿਵਾਇਆ ਕਿ ਜੋ ਓਹਦਾ ਪਾਰਟੀ ਨੇ ਉਹਨਾਂ ਨੂੰ ਸੌਂਪਿਆ ਹੈ ਉਹ ਉਸ ਅਹੁਦੇ ਤੇ ਰਹਿ ਕੇ ਲੋਕਾਂ ਦੀ ਸੇਵਾ ਕਰਨਗੇ ਅਤੇ ਕਾਂਗਰਸ ਪਾਰਟੀ ਨੂੰ ਜਮੀਨੀ ਪੱਧਰ ਤੇ ਮਜਬੂਤ ਬਣਾਉਣਗੇ। ਬਬਲੀ ਸੀਮਾ ਨੇ ਕਿਹਾ ਕਿ ਓਹ ਆਉਣ ਵਾਲੇ ਦਿਨਾਂ ਵਿਚ ਡਾਕਟਰਾਂ ਦੀ ਟੀਮ ਨਾਲ ਮਿਲਕੇ ਹਰੇਕ ਪਿੰਡ ਵਿਚ Covid-19 ਦੇ ਮੱਦੇਨਜ਼ਰ ਕੈੰਪ ਲਗਾਉਣਗੇ। ਜਿਸ ਨਾਲ ਆਮ ਲੋਕਾਂ ਦੇ ਟੈਸਟ ਹੋ ਸਕਣ ਅਤੇ ਓਹਨਾ ਨੂੰ ਸਮੇਂ ਸਿਰ ਵੈਕਸੀਨ ਮਿਲ ਸਕੇ, ਜਿਸ ਨਾਲ ਅਸੀਂ ਇਹ ਬਿਮਾਰੀ ਨੂੰ ਹਰਾ ਸਕਿਏ।