ਗਿੱਲ , ਬਨੂੜ, ਬੱਲ ਤੇ ਗਰੇਵਾਲ਼ ਵੱਡੇ ਫਰਕ ਨਾਲ ਜੇਤੂ
ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਵੱਲੋਂ ਜੇਤੂ ਕੌਂਸਲਰਾਂ ਨੂੰ ਵਧਾਈ ਦਿੱਤੀ
ਸਲੋਹ/ਲੰਡਨ-(ਸਮਰਾ )-
ਸਥਾਨਕ ਬਾਰੋ ਕੌਂਸਲ ਵਿੱਚ “ਦੇਖ-ਰੇਖ ਪੜਤਾਲ ਕਮੇਟੀ” ਦੇ ਚੇਅਰਮੈਨ ਲਈ ਸ ਹਰਜਿੰਦਰ ਸਿੰਘ ਗਹੀਰ ਨੇ ਆਪਣੇ ਨਜਦੀਕੀ ਮੌਜੂਦਾ ਚੇਅਰਮੈਨ ਨੂੰ 15-9 ਵੋਟਾਂ ਲੈ ਕੇ ਜਿੱਤ ਪ੍ਰਾਪਤ ਕੀਤੀ।
ਸਥਾਨਕ ਸ਼ਹਿਰ ਦੀ ਬਾਰੋ ਕੌਂਸਲ ਵਿੱਚ ਲੇਬਰ ਪਾਰਟੀ ਕਾਬਜ਼ ਹੈ ਤੇ ਹਰ ਬਾਰ ਇਸ ਵਿਕਾਰੀ ਅਹੁਦੇ ਲਈ ਪਾਰਟੀ ਵਿੱਚੋਂ ਹੀ ਕਈ ਦਾਅਵੇਦਾਰ ਆਹਮੋ ਸਾਹਮਣੇ ਹੁੰਦੇ ਹਨ ਤੇ ਕਾਬਜ਼ ਪਾਰਟੀ ਦੇ ਕੌਂਸਲ ਮੈਂਬਰ ਇਸ ਚੋਣ ਵਿੱਚ ਹਿੱਸਾ ਲੈਂਦੇ ਹਨ।
ਸਥਾਨਕ ਕੋਸ਼ਲ ਵਿੱਚ ਲੇਬਰ ਪਾਰਟੀ ਪੂਰਨ ਬਹੁਮਤ ਵਿੱਚ ਹੈ ਤੇ “ਦੇਖ-ਰੇਖ ਪੜਤਾਲੀਆ ਕਮੇਟੀ” ਚੇਅਰਮੈਨੀ ਲਈ ਮੇਅਰ, ਡਿਪਟੀ ਮੇਅਰ ਤੋਂ ਇਲਾਵਾ ਕੈਬਨਿਟ ਮੈਂਬਰ ਤੇ ਹੋਰ ਉਚ ਅਹੁਦੇਦਾਰ ਵੋਟ ਦਾ ਅਧਿਕਾਰ ਨਹੀਂ ਰੱਖਦੇ। ਇਸ ਚੋਣ ਵਿੱਚ 24 ਜੇਤੂ ਕੌਂਸਲਰਾਂ ਨੇ ਭਾਗ ਲਿਆ ਗਿਆ। ਮੌਜੂਦਾ ਚੇਅਰਮੈਨ ਅਰਵਿੰਦ ਸਿੰਘ ਧਾਲੀਵਾਲ ਤੋਂ ਇਲਾਵਾ ਕੌਂਸਲਰ ਜੋਗਿੰਦਰ ਸਿੰਘ ਬੱਲ ਤੇ ਸ ਹਰਜਿੰਦਰ ਸਿੰਘ ਗਹੀਰ ਵਿੱਚ ਮੁਕਾਬਲਾ ਸੀ। ਚੌਣਾ ਤੋਂ ਪਹਿਲਾ ਕੌਂਸਲਰ ਸ ਬੱਲ ਵੱਲੋਂ ਆਪਣਾ ਨਾਮ ਵਾਪਿਸ ਲੈਣ ਕਾਰਨ ਕੌਂਸਲਰ ਗਹੀਰ ਤੇ ਕੌਂਸਲਰ ਧਾਲੀਵਾਲ ਵਿੱਚ ਸਖ਼ਤ ਮੁਕਾਬਲਾ ਸੀ।
ਇਸ ਚੌਣ ਵਿੱਚ ਸ ਗਹੀਰ ਨੇ ਮੌਜੂਦਾ ਚੇਅਰਮੈਨ ਨੂੰ 15-9 ਦੇ ਮੁਕਾਬਲੇ ਹਰਾ ਕੇ ਇਸ ਵਿਕਾਰੀ “ਦੇਖ-ਰੇਖ ਪੜਤਾਲੀਆ ਕਮੇਟੀ” ਦੀ ਚੇਅਰਮੈਨ ਅਹੁਦੇ ਤੇ ਜਿੱਤ ਪ੍ਰਾਪਤ ਕੀਤੀ। ਇਹ ਸਾਰੀ ਪ੍ਰਕਿਰਿਆ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਜੂਮ ਲਿੰਕ ਰਾਹੀਂ ਕੀਤੀ ਗਈ ਤੇ ਆਨ ਲਾਇਨ ਵੋਟਾਂ ਪਾਈਆ ਗਈਆਂ। ਇਸ ਚੇਅਰਮੈਨ ਅਹੁਦੇ ਲਈ ਅਰਵਿੰਦ ਸਿੰਘ ਧਾਲੀਵਾਲ ਮਜ਼ਬੂਤ ਦਾਆਵੇਦਾਰ ਸਨ ਕਿਉਂਕਿ ਉਹ ਸਾਬਕਾ ਮੇਅਰ ਦੇ ਨਾਲ ਪਰੁਣੇ ਕੌਂਸਲਰ ਚੱਲੇ ਆ ਰਹੇ ਸਨ ਤੇ ਮੋਜੂਦਾ ਚੇਅਰਮੈਨ ਸਨ। ਸ ਹਰਜਿੰਦਰ ਸਿੰਘ ਗਹੀਰ ਦੀ ਜਿੱਤ ਤੇ ਸਲੋਹ ਪਾਰਟੀ ਆਗੂ ਕੋਸਲਰ ਜੈਮਿਸਸ ਤੇ ਕੌਂਸਲਰ ਫਿਜਾ ਮਤਲੂਬ ਨੇ ਵਧਾਈ ਦਿੱਤੀ ਗਈ। ਕੋਸਲਰ ਫਿਜਾ ਮਤਲੂਬ ਨੇ ਕਿਹਾ ਕਿ ਉਸ ਨੂੰ ਵਿਸ਼ਵਾਸ ਹੈ ਕਿ ਸ ਗਹੀਰ ਇਸ ਅਹੁਦੇ ਤੇ ਰਹਿਕੇ ਵਧਿਆ ਕੰਮ ਕਰਨਗੇ।
ਜਿਕਰਯੋਗ ਹੈ ਕਿ ਸ ਹਰਜਿੰਦਰ ਸਿੰਘ ਗਹੀਰ ਰਾਮਗੜ੍ਹੀਆ ਗੁਰਦਵਾਰਾ ਸਲੋਹ ਦੇ ਸਾਬਕਾ ਪ੍ਰਧਾਨ ਤੇ ਸਲੋਹ ਲੇਬਰ ਪਾਰਟੀ ਦੇ ਸਰਗਰਮ ਤੇ ਫੰਡ ਇਕੱਠਾ ਕਰਨ ਵਾਲ਼ਿਆਂ ਵਿੱਚ ਮੋਹਰੀ ਆਗੂ ਹਨ। ਇਸ ਵਿਕਾਰੀ ਚੇਅਰਮੈਨ ਸੀਟ ਜਿੱਤਣ ਤੋਂ ਬਾਦ ਸ ਹਰਜਿੰਦਰ ਸਿੰਘ ਗਹੀਰ ਨੇ ਸਮੂਹ ਕੌਂਸਲਰਾਂ ਦਾ ਧੰਨਵਾਦ ਕੀਤਾ ਗਿਆ। ਸ ਗਹੀਰ ਇਕ ਸੱਚੇ ਸੁੱਚੇ ਤੇ ਨਿਰਧੜਕ ਫੈਸਲਾ ਲੈਣ ਵਾਲੇ ਆਗੂ ਵਜੋ ਜਾਣੇ ਜਾਂਦੇ ਹਨ ਜਿਸ ਕਾਰਨ ਆਉਣ ਵਾਲੇ ਸਮੇ ਸਲੋਹ ਬਾਰੋ ਕੌਂਸਲ ਵਿੱਚ ਨਵੀਂਆਂ ਸਰਗਰਮੀਆਂ ਵੇਖਣ ਨੂੰ ਮਿਲਣਗੀਆਂ। ਸਥਾਨਕ ਚੌਣਾ ਵਿੱਚ ਬਰਤਾਨੀਆ ਦੇ ਜਨਮੇ ਚੜਦੇ ਤੇ ਲਹਿੰਦੇ ਪੰਜਾਬ ਦੇ ਅਨੇਕਾਂ ਨੋਜਵਾਨ ਮੁੰਡੇ ਕੁੜੀਆਂ ਨੇ ਜਿੱਤ ਪ੍ਰਾਪਤ ਕੀਤੀ ਗਈ , ਜਿਸ ਵਿੱਚ ਬਲਜਿੰਦਰ ਕੋਰ ਗਿੱਲ, ਕਮਲਜੀਤ ਕੋਰ ਬਨੂੜ, ਗੁਰਦੀਪ ਸਿੰਘ ਗਰੇਵਾਲ, ਜੋਗਿੰਦਰ ਸਿੰਘ ਬੱਲ ਤੋਂ ਇਲਾਵਾ ਲਹਿੰਦੇ ਪੰਜਾਬ ਦੇ ਪਿਛੋਕੜ ਵਾਲੇ ਨੋਜਵਾਨ ਮੁੰਡੇ ਕੁੜੀਆਂ ਹਨ। ਇੰਨਾਂ ਚੋਣਾਂ ਵਿੱਚ ਸੰਸਦ ਮੈਂਬਰ ਸ ਤਨਮਨਜੀਤ ਸਿੰਘ ਢੇਸੀ, ਲੇਬਰ ਆਗੂ ਜੇਮਿਸਸ, ਕੋਸਲਰ ਫਿਜਾ ਮਤਲੂਬ, ਕੌਂਸਲਰ ਮੁਹੰਮਦ ਸਰਾਫ਼, ਕੌਂਸਲਰ ਨਾਜੀਰ, ਕੌਂਸਲਰ ਪਰੈਸਟਨ, ਕੌਂਸਲਰ ਹਰਜਿੰਦਰ ਹਾਜ , ਬੌਬੀ ਸਿੰਘ ਨੇ ਜਿੱਤੇ ਨਵੇਂ ਕੌਂਸਲਰਾਂ ਨੂੰ ਵਧਾਈ ਦਿੱਤੀ ਗਈ।