ਮਲੇਰਕੋਟਲਾ/ਮਈ 2021- (ਗੁਰਸੇਵਕ ਸਿੰਘ ਸੋਹੀ)-
ਕਿਸਾਨ ਯੂਥ ਆਰਗੇਨਾਈਜੇਸ਼ਨ ਆੱਫ ੲਿੰਡੀਆ (ਕੇ.ਵਾਈ.ਓ.ਆਈ)ਦੇ ਕੌਮੀ ਪ੍ਰਧਾਨ ਜਸਵੀਰ ਸਿੰਘ ਜੱਸੀ ਰਾਜਲਾ ਨੇ ਪੰਜਾਬ ਅੰਦਰ ਸੰਨ 2022 'ਚ ਹੋਣ ਵਾਲੀਆਂ ਆਮ ਵਿਧਾਨ ਸਭਾ ਚੋਣਾਂ ਲਈ ਵਿਧਾਨ ਸਭਾ ਹਲਕਾ ਮਾਲੇਰਕੋਟਲਾ ਤੋਂ ਮੁਹੰਮਦ ਅਕਰਮ(ਬੱਗਾ ਮਾਲੇਰਕੋਟਲਾ) ਨੂੰ, ਅੱਜ ਈਦ-ਉਲ-ਫਿਤਰ ਦੇ ਪਵਿੱਤਰ ਤਿਉਹਾਰ ਮੌਕੇ ,ਕੇ.ਵਾਈ.ਓ.ਆਈ. ਦਾ ਉਮੀਦਵਾਰ ਐਲਾਨ ਦਿੱਤਾ ਹੈ।
ਪ੍ਰੈੱਸ ਨੂੰ ਉਪਰੋਕਤ ਜਾਣਕਾਰੀ ਦਿੰਦਿਆਂ ਕਿਸਾਨ ਯੂਥ ਆਰਗੇਨਾਈਜੇਸ਼ਨ ਆੱਫ ੲਿਂਡੀਆ (ਕੇ.ਵਾਈ.ਓ.ਆਈ) ਦੇ ਸੂਬਾ ਪ੍ਰਧਾਨ ਨਿਰਮਲ ਦੋਸਤ(ਰਾਏਕੋਟ) ਨੇ ਦੱਸਿਆ ਕਿ ਪਾਰਟੀ ਨੇ ਮੁਹੰਮਦ ਅਕਰਮ (ਬੱਗਾ ਮਾਲੇਰਕੋਟਲਾ)'ਤੇ ਪੂਰਾ ਭਰੋਸਾ ਪ੍ਰਗਟ ਕਰਦਿਆਂ ਉਨਾਂ ਨੂੰ ਪਾਰਟੀ ਦੀ ਤਰਫੋਂ ਉਪਰੋਕਤ ਵਿਧਾਨ ਸਭਾ ਹਲਕੇ ਲਈ ਉਮੀਦਵਾਰ ਬਣਾੲਿਆ ਹੈ। ਬੱਗਾ ਮਾਲੇਰਕੋਟਲਾ ਪਹਿਲਾਂ ਕੇ.ਵਾਈ.ਓ.ਆਈ ਦੇ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਰਹਿ ਚੁੱਕੇ ਹਨ ਅਤੇ ਮਾਲੇਰਕੋਟਲਾ ਨਗਰ ਕੌਸ਼ਲ ਲਈ ਕੌਸ਼ਲਰ ਦੀਆਂ ਚੋਣਾਂ ਵੀ ਲੜ ਚੁੱਕੇ ਹਨ ਅਤੇ ਸਮੇ-ਸਮੇ ਦੌਰਾਨ ਦੂਜੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਸਖਤ ਸਿਆਸੀ ਟੱਕਰ ਦਿੱਤੀ ਹੈ।ੲਿਸ ਦੌਰਾਨ ਜੱਸੀ ਰਾਜਲਾ ਅਤੇ ਨਿਰਮਲ ਦੋਸਤ ਨੇ ਈਦ-ਉਲ-ਫਿਤਰ ਦੇ ਤਿਉਹਾਰ ਦੀਆਂ ਦਿਲੀ ਵਧਾਈਆਂ ਦਿੰਦਿਆਂ ਕਿਹਾ ਕਿ ੲਿਹ ਤਿਉਹਾਰ ਸਾਨੂੰ ਆਪਸ 'ਚ ਪਿਆਰ ਮੁਹੱਬਤ ਨਾਲ ਰਲ-ਮਿਲ ਕੇ ਰਹਿਣ ਅਤੇ ੲਿੱਕ ਦੂਜੇ ਦੇ ਦੁੱਖ-ਸੁੱਖ 'ਚ ਸ਼ਾਮਲ ਹੋਣ ਦਾ ਸੰਦੇਸ਼ ਦਿੰਦਾ ਹੈ।