ਮਹਿਲ ਕਲਾਂ/ਬਰਨਾਲਾ- ਮਈ 2021- (ਗੁਰਸੇਵ ਸਿੰਘ ਸੋਹੀ)-
ਪੂਰੇ ਭਾਰਤ ਵਿੱਚ ਅੱਜ ਈਦ-ਉਲ-ਫਿਤਰ ਦਾ ਤਿਉਹਾਰ ਮਨਾਇਆ ਗਿਆ। ਜਿਸ ਵਿੱਚ ਹਿੰਦੂ,ਮੁਸਲਿਮ,ਸਿੱਖ,ਈਸਾਈ ਆਦਿ ਸਾਰੇ ਧਰਮਾਂ ਦੇ ਲੋਕਾਂ ਨੇ ਆਨਲਾਈਨ ਹੋ ਕੇ ਆਪਣੇ ਮੁਸਲਮਾਨ ਭਰਾਵਾਂ ਨੂੰ ਈਦ ਦੀਆਂ ਵਧਾਈਆਂ ਦਿੱਤੀਆਂ ।ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੀਆਂ ਹਦਾਇਤਾਂ ਮੁਤਾਬਕ ਈਦ ਦੀ ਨਮਾਜ਼ ਪੜ੍ਹਨ ਸਮੇਂ ਜ਼ਿਆਦਾ ਇਕੱਠ ਨਹੀਂ ਕੀਤਾ ਗਿਆ ਅਤੇ ਸਰਕਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ 10 ਤੋਂ ਵੱਧ ਲੋਕਾਂ ਦੇ ਇਕੱਠੇ ਨਾ ਹੋਣ,ਮੂੰਹ-ਨੱਕ ਤੇ ਮਾਸਕ ਲਗਾ ਕੇ,ਸੋਸਲ ਡਿਸਟੈਂਸਿੰਗ ਨੂੰ ਮੁੱਖ ਰੱਖਦਿਆਂ ਈਦ ਉਲ ਫਿਤਰ ਦੀ ਨਮਾਜ਼ ਆਪੋ ਆਪਣੇ ਘਰਾਂ ਵਿੱਚ ਅਦਾ ਕੀਤੀ ਗਈ। ਪੱਤਰਕਾਰਾਂ ਨਾਲ ਫੋਨ ਤੇ ਗੱਲ ਬਾਤ ਕਰਦਿਆਂ ਮੁਸਲਿਮ ਆਗੂਆਂ ਨੇ ਕਿਹਾ ਕਿ ਈਦ ਦਾ ਪਵਿੱਤਰ ਦਿਹਾੜਾ ਅਸਲ ਵਿੱਚ ਰਮਜ਼ਾਨ ਮੁਬਾਰਕ ਦੇ 30 ਰੋਜ਼ਿਆਂ ਤੋਂ ਬਾਅਦ ਇਬਾਦਤ ਅਤੇ ਰਿਆਜਤ ਬਦਲੇ ਮਿਲਣ ਵਾਲੇ ਇਨਾਮ ਵਜੋਂ ਮਨਾਇਆ ਜਾਂਦਾ ਹੈ। ਈਦ ਉਲ ਫਿਤਰ ਦਾ ਤਿਉਹਾਰ ਸਾਨੂੰ ਭਾਈਚਾਰਕ ਸਾਂਝ ਤੇ ਇੱਕ ਦੂਜੇ ਪ੍ਰਤੀ ਹਮਦਰਦੀ ਦਾ ਸੰਦੇਸ਼ ਦਿੰਦਾ ਹੈ। ਪਿਆਰੇ ਨਬੀ ਹਜ਼ਰਤ ਮੁਹੰਮਦ ਸਾਹਿਬ ਨੇ ਫਰਮਾਇਆ ਕਿ ਈਦ ਦੀ ਨਮਾਜ਼ ਅਦਾ ਕਰਨ ਤੋਂ ਪਹਿਲਾਂ ਸਦਕਾ ( ਦਸਵਾਂ ਦਸੌਂਧ) ਦਿੱਤਾ ਜਾਣਾ ਜ਼ਰੂਰੀ ਹੈ। ਜਿਸ ਨਾਲ ਗਰੀਬ, ਮਸਕੀਨ, ਯਤੀਮ, ਮੁਹਤਾਜ ,ਲਾਚਾਰ ਲੋਕ ਵੀ ਆਪਣੇ ਵਾਂਗ ਖੁਸ਼ੀਆਂ ਮਨਾ ਸਕਣ। ਉਨ੍ਹਾਂ ਕਿਹਾ ਕਿ ਈਦ ਦੀ ਸਵੇਰ ਘਰੋਂ ਨਹਾ ਧੋ ਕੇ ,ਵਜੂ ਕਰ ਕੇ ,ਸੋਹਣੇ ਸੋਹਣੇ ਕੱਪੜੇ ਪਾ ਕੇ,ਮਿੱਠਾ ਪਕਵਾਨ ਚੌਲ, ਖੀਰ,ਛੇਵੀਆਂ,ਹਲਵਾ ਆਦਿ ਖਾ ਕੇ ਈਦ ਦੀ ਨਮਾਜ਼ ਅਦਾ ਕਰਨਾ ਫ਼ਰਜ਼(ਜਰੂਰੀ) ਹੈ। ਇਸ ਸਮੇਂ ਜਿੱਥੇ ਕਿਸਾਨੀ ਸੰਘਰਸ਼ ਲਈ ਵਿਸ਼ੇਸ਼ ਦੁਆ( ਅਰਦਾਸ) ਕੀਤੀ ਗਈ, ਉੱਥੇ ਹੀ ਪੂਰੇ ਸੰਸਾਰ ਲਈ ਸ਼ਾਂਤੀ, ਸੁਰੱਖਿਆ,ਚੰਗੀ ਸਿਹਤ ,ਖੁਸ਼ਹਾਲੀ ਦੇ ਲਈ ਅਰਦਾਸ ਵੀ ਕੀਤੀ ਗਈ ਅਤੇ ਕੋਰੋਨਾ ਵਰਗੀ ਭਿਆਨਕ ਮਹਾਂਮਾਰੀ ਤੋਂ ਸਾਰੇ ਸੰਸਾਰ ਦੇ ਲੋਕਾਂ ਦੇ ਬਚਾਅ ਲਈ ਵੀ ਅਰਦਾਸ ਕੀਤੀ ਗਈ। ਸਾਰੇ ਧਰਮਾਂ ਦੇ ਆਗੂਆਂ ਨੇ ਇਕ ਸੁਰ ਵਿਚ ਕਿਹਾ ਕਿ ਅਸੀਂ ਜ਼ਮੀਨੀ ਪੱਧਰ ਅਤੇ ਪਿੰਡ ਪੱਧਰ ਤੇ ਇੱਕ ਹਾਂ। ਸਾਡੇ ਵਿੱਚ ਵੰਡੀਆਂ ਸਾਡੇ ਲੀਡਰਾਂ ਨੇ ਹੀ ਪਾਈਆਂ ਹੋਈਆਂ ਹਨ। ਅਸੀਂ ਹਿੰਦੂ,ਮੁਸਲਿਮ,ਸਿੱਖ, ਇਸਾਈ ਆਪਸ ਦੇ ਵਿੱਚ ਭਾਈ ਭਾਈ ਦੇ ਸਿਧਾਂਤ ਅਨੁਸਾਰ ਸਾਰੇ ਤਿਉਹਾਰ ਇਕੱਠੇ ਮਨਾਉਂਦੇ ਹਾਂ। ਜਨਮ ਮਰਨ, ਵਿਆਹ ਸ਼ਾਦੀ ਆਦਿ ਪ੍ਰੋਗਰਾਮ ਵਿੱਚ ਸਾਰੇ ਧਰਮਾਂ ਦੇ ਲੋਕ ਇਕ ਦੂਜੇ ਦਾ ਪੂਰਨ ਸਾਥ ਦਿੰਦੇ ਹਨ। ਉਨ੍ਹਾਂ ਕਿਹਾ ਕਿ ਕੁਝ ਮਤਲਬਪ੍ਰਸਤ ਲੀਡਰ ਲੋਕ ਆਮ ਜਨਤਾ ਨੂੰ ਇਕੱਠਾ ਨਹੀਂ ਦੇਖਣਾ ਚਾਹੁੰਦੇ ।ਉਹ ਧਰਮਾਂ ਦੇ ਨਾਂ ਤੇ ਰਾਜਨੀਤੀ ਕਰਦੇ ਹਨ। ਸਾਨੂੰ ਅਜਿਹੇ ਲੋਕਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ।ਇਸ ਸਮੇਂ ਹੋਰਨਾਂ ਤੋਂ ਇਲਾਵਾ ਡਾ ਮਿੱਠੂ ਮੁਹੰਮਦ, ਡਾਕਟਰ ਕੇਸਰ ਖਾਨ ਮਾਂਗੇਵਾਲ, ਡਾ ਸਕੀਲ ਮੁਹੰਮਦ, ਡਾ ਅਬਰਾਰ ਹਸਨ, ਵੈਦ ਵਾਕਿਬ ਅਲੀ,ਡਾ ਕਾਕਾ ਮਹਿਲ ਖੁਰਦ,ਫ਼ਿਰੋਜ਼ਦੀਨ ,ਲਤੀਫ਼ ਖ਼ਾਨ, ਅਸ਼ਰਫ਼ ਖ਼ਾਨ, ਮੁਹੰਮਦ ਅਕਰਮ,ਮੁਹੰਮਦ ਅਕਬਰ,ਮੁਹੰਮਦ ਆਰਿਫ਼,ਮੁਹੰਮਦ ਸ਼ਮਸ਼ੇਰ,ਤੇਜ਼ ਮੁਹੰਮਦ,ਅਲੀ ,ਮੁਹੰਮਦ ਦਿਲਸ਼ਾਦ ਅਲੀ, ਦਿਲਬਰ ਹੁਸੈਨ, ਨੂਰਦੀਨ, ਮੁਹੰਮਦ ਇਸਹਾਕ, ਬੂਟਾ ਖ਼ਾਨ , ਮੁਹੰਮਦ ਸਿਤਾਰ, ਸੁਲਤਾਨ ਖ਼ਾਨ, ਸਿਕੰਦਰ ਖ਼ਾਨ, ਗੁਲਜ਼ਾਰ ਖਾਨ, ਇਕਬਾਲ ਖਾਨ, ਦਿਲਬਰ ਖਾਨ, ਪ੍ਰੇਮ ਕੁਮਾਰ ਪਾਸੀ ,ਸੇਵਕ ਸਹੋਤਾ,ਜਗਜੀਤ ਕੁਤਬਾ ,ਜਗਜੀਤ ਮਾਹਲ ,ਅਜੇ ਟੱਲੇਵਾਲ, ਸ਼ੇਰ ਸਿੰਘ ਰਵੀ,ਨਰਿੰਦਰ ਢੀਂਡਸਾ, ਨਿਰਮਲ ਸਿੰਘ ਪੰਡੋਰੀ,ਲਕਸ ਗਿੱਲ,ਅਵਤਾਰ ਅਣਖੀ ,ਜਸਬੀਰ ਵਜ਼ੀਦਕੇ,ਪਾਲੀ ਵਜੀਦਕੇ ,ਬਲਜਿੰਦਰ ਸਿੰਘ ਢਿੱਲੋਂ, ਸੋਨੀ ਮਾਂਗੇਆਲ, ਜਗਸੀਰ ਸਿੰਘ,, ਬਿੱਟੂ ਸਹਿਜੜਾ,ਬਲਦੇਵ ਸਿੰਘ ਗਾਗੇਵਾਲ,ਵੇਦ ਪ੍ਰਕਾਸ਼, ਰਾਜਿੰਦਰ ਧਾਲੀਵਾਲ,ਹੈਪੀ ਅਰੋੜਾ,ਜਗਦੇਵ ਮਾਨ, ਕਰਮ ਉੱਪਲ ਸ਼ਾਮ ਮੈਡੀਕੋਜ਼, ਹਰਦੀਪ ਸਿੰਘ ਬੀਹਲਾ,.ਗੋਲਡੀ ਸਾਹਿਬ, ਬਿੱਟੂ ਸਹੋਤਾ,ਅਰਸ਼ਦੀਪ ਸਿੰਘ ਬਿੱਟੂ ,ਗੁਰਪ੍ਰੀਤ ਕੁਮਾਰ ਮਨਦੀਪ ਕੁਮਾਰ ਚੀਕੂ,ਗਗਨ ਸਰਾਂ, ਅਵਤਾਰ ਸਿੰਘ, ਹੈਪੀ ਸਿੰਘ, ਜੱਸੂ ਕੁਮਾਰ ,ਹਨੀ ਰੇਡੀਮੇਡ, ਬਲਜੀਤ ਸਿੰਘ, ਲੱਕੀ ਪਾਸੀ, ਰਾਹੁਲ ਕੌਸ਼ਲ, ਦਲੇਰ ਕੂਰੜ, ਜਿੰਦਲ ਸਾਹਿਬ, ਕੁਲਦੀਪ ਸਿੰਘ, ਜਗਜੀਤ ਸਿੰਘ,ਪ੍ਰਦੀਪ ਕੁਮਾਰ,ਕੁਲਵੰਤ ਸਿੰਘ ਟਿੱਬਾ ,ਬਲਵੰਤ ਸਿੰਘ ਚੌਹਾਨ ਕੇ ,ਜਗਦੀਪ ਮਠਾੜੂ, ਸੰਜੀਵ ਕੁਮਾਰ,ਰੂਬਲ ਗਿੱਲ ,ਅਮਿਤ ਕੁਮਾਰ, ਤਾਜ ਮੁਹੰਮਦ ਚੰਨਣਵਾਲ ਆਦਿ ਆਗੂ ਸਾਹਿਬਾਨਾਂ ਨੇ ਫੋਨ ਤੇ ਮੁਸਲਿਮ ਭਾਈਚਾਰੇ ਨੂੰ ਈਦ ਦੀਆਂ ਵਧਾਈਆਂ ਪੇਸ਼ ਕੀਤੀਆਂ ।