ਮਹਿਲ ਕਲਾਂ/ਬਰਨਾਲਾ-ਮਈ 2021- (ਗੁਰਸੇਵਕ ਸਿੰਘ ਸੋਹੀ)-
ਨਾਨਕਸਰ ਸੰਪਰਦਾਇ ਦੇ ਬਾਨੀ ਧੰਨ ਧੰਨ ਬਾਬਾ ਨੰਦ ਸਿੰਘ ਜੀ ਤੇ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਕਲੇਰਾਂ ਤੋਂ ਵਰੋਸਾਏ 13 ਵਾਂ ਮੁੱਖ ਅਸਥਾਨ ਨਾਨਕਸਰ ਮਹਿਲ ਕਲਾਂ ਵਿਖੇ ਸੱਚਖੰਡ ਵਾਸੀ ਸੰਤ ਬਾਬਾ ਹਰਨਾਮ ਸਿੰਘ, ਸੰਤ ਬਾਬਾ ਜੰਗ ਸਿੰਘ, ਸੰਤ ਬਾਬਾ ਬਿੱਕਰ ਸਿੰਘ ਜੀ ਤੇ ਹਜੂਰੀ ਰਾਗੀ ਭਾਈ ਹਰੀ ਸਿੰਘ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਸਲਾਨਾ ਬਰਸੀ ਸਮਾਗਮ ਮੋਜੂਦਾ ਮਹਾਂਪੁਰਸ਼ ਸੰਤ ਬਾਬਾ ਕੇਹਰ ਸਿੰਘ ਨਾਨਕਸਰ ਠਾਠ ਮਹਿਲ ਕਲਾਂ ਵਾਲਿਆ ਦੀ ਅਗਵਾਈ ਸੰਗਤਾਂ ਦੇ ਸਹਿਯੋਗ ਸਦਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ। ਵੱਡੀ ਗਿਣਤੀ ਵਿੱਚ ਸੰਤਾਂ ਦੇ ਪੈਰੋਕਾਰਾਂ ਨੇ ਕਰੋਨਾ ਮਹਾਂਮਾਰੀ ਕਾਰਣ ਸਮਾਗਮ ਵਿੱਚ ਸਮੂਲੀਅਤ ਕਰਨ ਦੀ ਥਾਂ ਆਪੋ ਆਪਣੇ ਘਰਾਂ ਅੰਦਰ ਸੰਤ ਮਹਾਂਪੁਰਸ਼ ਦੀ ਯਾਦ ਵਿੱਚ ਵੱਧ ਤੋਂ ਵੱਧ ਗੁਰਬਾਣੀ ਦੇ ਜਾਪ ਕੀਤੇ।ਇਸ ਮੌਕੇ ਸੰਤ ਬਾਬਾ ਬਲਦੇਵ ਸਿੰਘ ਜੋਧਾ ਬਸਤੀ ਲੁਧਿਆਣਾ ਵਾਲਿਆ ਨੇ ਸੰਗਤਾਂ ਨੂੰ ਦਸ ਗੁਰੂ ਸਹਿਬਾਨ ਦੀਆਂ ਸਿੱਖਿਆਵਾਂ ਅਨੁਸਾਰ ਚੱਲਣ ਦੀ ਅਪੀਲ ਕੀਤੀ ਤਾਂ ਕਿ ਮਨੁੱਖੀ ਜੀਵਨ ਨੂੰ ਬਿਹਤਰ ਬਣਾਇਆ ਜਾ ਸਕੇ। ਇਸ ਮੌਕੇ ਅਸਥਾਨ ਦੇ ਮਹੰਤ ਬਾਬਾ ਗੁਰਪ੍ਰੀਤ ਸਿੰਘ ਮਹਿਲ ਕਲਾਂ ਨੇ ਦੱਸਿਆ ਕਿ ਇਸ ਅਸਥਾਨ ਦੀ ਸੇਵਾ ਸੰਤ ਬਾਬਾ ਹਰਨਾਮ ਸਿੰਘ ਜੀ ਤੇ ਦੂਜੇ ਮਹਾਪੁਰਸ਼ਾਂ ਨੇ 1965 ਵਿਚ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਨੇ ਆਪਣੇ ਹੱਥੀਂ ਆਰੰਭ ਕਰਵਾਈ ਸੀ। ਇਸ ਅਸਥਾਨ ਨੂੰ 13ਵੀਂ ਠਾਠ ਨਾਨਕਸਰ ਮਹਿਲ ਕਲਾ ਦਾ ਧੰਨ ਧੰਨ ਸੰਤ ਬਾਬਾ ਨੰਦ ਸਿੰਘ ਜੀ ਤੇ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਕਲੇਰਾਂ ਦਾ ਵਰ ਦਿੱਤਾ ਸੀ। ਉਨਾ ਨੇ ਦੱਸਿਆ ਕਿ ਬਾਬਾ ਜੀ ਨੇ ਆਪਣੀ ਸਾਰੀ ਜ਼ਿੰਦਗੀ ਨਾਨਕਸਰ ਕਲੇਰਾਂ ਵਾਲੇ ਮਹਾਪੁਰਸ਼ਾਂ ਦੇ ਲੇਖੇ ਲਾਈ ਹੋਈ ਸੀ ਜਿਨ੍ਹਾਂ ਨੇ ਇਸ ਅਸਥਾਨ 'ਤੇ 60 ਸਾਲ ਦੇ ਕਰੀਬ ਇਥੇ ਸੇਵਾ, ਭਜਨ ,ਬੰਦਗੀ ਕਰਕੇ ਇਲਾਕੇ ਦੇ ਅੰਦਰ ਸਿੱਖੀ ਦਾ ਪ੍ਰਚਾਰ ਕਰਕੇ ਅਨੇਕਾਂ ਨੌਜਵਾਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠੀ ਸਿੰਘ ਤਿਆਰ ਕੀਤੇ ਅਤੇ ਲੋੜਵੰਦ ਪਰਿਵਾਰਾਂ ਦੀ ਦੇਸੀ ਦਵਾਈਆਂ ਨਾਲ ਫਰੀ ਇਲਾਜ ਕੀਤਾ। ਉਨ੍ਹਾਂ ਨੇ ਦੱਸਿਆ ਕਿ ਸੰਤ ਬਾਬਾ ਹਰਨਾਮ ਸਿੰਘ ਜੀ ਤੇ ਦੂਜੇ ਮਹਾਪੁਰਸ਼ਾਂ ਨੇ ਧੰਨ ਧੰਨ ਬਾਬਾ ਨੰਦ ਸਿੰਘ ਜੀ ਤੇ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਦੇ ਦਿਤੇ ਬਚਨਾਂ 'ਤੇ ਪਹਿਰਾ ਦਿੰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਦਰ ਸਤਿਕਾਰ ਤੇ ਸੇਵਾ ਨੂੰ ਪੂਰੀ ਤਨਦੇਹੀ ਤੇ ਲਗਨ ਨਾਲ ਨਿਭਾਇਆ। ਬਾਬਾ ਸੁਖਵਿੰਦਰ ਸਿੰਘ ਕੱਟੂ ਵਾਲਿਆ ਨੇ ਬਾਬਾ ਹਰਨਾਮ ਸਿੰਘ ਤੇ ਬਾਬਾ ਜੰਗ ਸਿੰਘ ਤੇ ਦੂਜੇ ਮਹਾਪੁਰਸ਼ਾਂ ਨੂੰ ਸਰਧਾ ਦੇ ਫੁੱਲ ਭੇਟ ਕਰਦਿਆਂ ਉਨ੍ਹਾਂ ਦੇ ਭਜਨ ਬੰਦਗੀ ਤੋਂ ਪ੍ਰੇਰਨਾ ਲੈ ਕੇ ਆਪਣੇ ਜੀਵਨ ਵਿੱਚ ਧਾਰਨ ਕਰਨ ਦੀ ਅਪੀਲ ਕੀਤੀ। ਸਮਾਜਿਕ ਸੰਸਥਾ ਹੋਪ ਫ਼ਾਰ ਮਹਿਲ ਕਲਾਂ ਦੇ ਇੰਚਾਰਜ ਅਤੇ ਨੌਜਵਾਨ ਆਗੂ ਕੁਲਵੰਤ ਸਿੰਘ ਟਿੱਬਾ ਨੇ ਕਿਹਾ ਕਿ ਨਾਨਕਸਰ ਸੰਪਰਦਾ ਨੇ ਸਮਾਜ ਦੀ ਬਿਹਤਰੀ ਲਈ ਹਮੇਸ਼ਾਂ ਯੋਗਦਾਨ ਪਾਇਆ ਹੈ ਅਤੇ ਮਹਿਲ ਕਲਾਂ ਠਾਠ ਦੇ ਸੰਤ ਮਹਾਂਪੁਰਸ਼ ਵੀ ਸੰਗਤਾਂ ਨੂੰ ਹਮੇਸ਼ਾਂ ਗੁਰਬਾਣੀ ਨਾਲ ਜੋੜਨ ਅਤੇ ਸਿੱਖੀ ਸਿਧਾਂਤਾਂ ਦੇ ਪ੍ਰਚਾਰ ਪ੍ਰਸਾਰ ਲਈ ਹਮੇਸ਼ਾਂ ਯਤਨਸ਼ੀਲ ਰਹਿੰਦੇ ਹਨ। ਇਸ ਮੌਕੇ ਸੰਤ ਬਾਬਾ ਗੁਰਦੀਪ ਸਿੰਘ,ਸੰਤ ਬਾਬਾ ਮਲਕੀਤ ਦਾਸ ਖਿਆਲੀ,ਸਮਾਜ ਸੇਵੀ ਜੱਥੇਬੰਦੀ ਹੋਪ ਫਾਰ ਮਹਿਲ ਕਲਾਂ ਦੇ ਇੰਚਾਰਜ ਅਤੇ ਨੌਜਵਾਨ ਆਗੂ ਕੁਲਵੰਤ ਸਿੰਘ ਟਿੱਬਾ,ਜਥੇਦਾਰ ਸੁਖਵੰਤ ਸਿੰਘ ਧਨੌਲਾ, ਰਾਗੀ ਭੋਲਾ ਸਿੰਘ ਸਹਿਜੜਾ, ਬਾਬਾ ਬਲਵੀਰ ਸਿੰਘ ਘੋਨਾ ਮਹਿਲ ਕਲਾਂ ਵਾਲੇ, ਜਗਰਾਜ ਸਿੰਘ ਧਨੌਲਾ, ਤਬਲਾਵਾਦਕ ਭਾਈ ਰਾਜਵਿੰਦਰ ਸਿੰਘ ਕਲਾਲਮਾਜਰਾ, ਸਮਾਜਸੇਵੀ ਸਰਬਜੀਤ ਸਿੰਘ ਸੰਬੂ ਖੜਕੇਕਾ,ਮਨਜੀਤ ਸਿੰਘ ਬਾਜਵਾ ਸਹਿਜੜਾ, ਅਮਰਜੀਤ ਸਿੰਘ ਬੱਸੀਆਂ ਵਾਲੇ, ਅਮਰਜੀਤ ਸਿੰਘ ਮਹਿਲ ਕਲਾਂ, ਜਸਪ੍ਰੀਤ ਸਿੰਘ ਭੰਮੀਪੁਰਾ, ਵਰਿੰਦਰ ਸਿੰਘ ਟਿਵਾਣਾ ਮਹਿਲ ਕਲਾਂ, ਕੁਲਦੀਪ ਸਿੰਘ ਲੁਧਿਆਣਾ, ਗੁਰਚਰਨ ਸਿੰਘ ਚੰਨੀ ਬਰਨਾਲਾ, ਅਰਸ਼ਦੀਪ ਸਿੰਘ ਨਿਹਾਲੂਵਾਲ, ਛਿੰਦਾ ਸਿੰਘ, ਜਗਸੀਰ ਸਿੰਘ ਧਾਲੀਵਾਲ ਸਹਿਜੜਾ, ਹਰਮਨ ਬੰਟੀ ਟੀਵਾਣਾ ਮਹਿਲ ਕਲਾਂ ਆਦਿ ਸੇਵਾਦਾਰ ਹਾਜ਼ਰ ਸਨ।