You are here

ਜਤਿੰਦਰ ਪਾਲ ਰਾਣਾ ਨਗਰ ਕੌਂਸਲ ਪ੍ਰਧਾਨ ਬਣੇ

ਜਗਰਾਉਂ ਅਪ੍ਰੈਲ2021(ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)
ਅੱਜ ਨਗਰ ਕੌਂਸਲ ਜਗਰਾਉਂ ਦੇ ਟਾਊਨ ਹਾਲ ਵਿਖੇ ਐਸ ਡੀ ਐਮ ਨਰਿੰਦਰ ਸਿੰਘ ਧਾਲੀਵਾਲ, ਤਹਿਸੀਲ ਦਾਰ ਮਨਮੋਹਨ ਕੋਸ਼ਿਕ ਅਤੇ ਕਾਰਜ ਸਾਧਕ ਅਫ਼ਸਰ ਸੰਜੇ ਬਾਂਸਲ ਦੀ ਅਗਵਾਈ ਹੇਠ ਮੀਟਿੰਗ ਦੌਰਾਨ ਜਤਿੰਦਰ ਪਾਲ ਰਾਣਾ ਨੂੰ ਨਗਰ ਕੌਂਸਲ ਪ੍ਰਧਾਨ ਚੁਣ ਲਿਆ ਗਿਆ। ਜਾਣਕਾਰੀ ਅਨੁਸਾਰ ਨਗਰ ਕੌਂਸਲ ਚੋਣਾਂ ਤੋਂ ਬਾਅਦ ਕਾਂਗਰਸ ਪਾਰਟੀ ਵਲੋਂ ਪੂਰਨ ਬਹੁਮਤ ਹਾਸਲ ਕਰਦਿਆਂ  ਜਗਰਾਉਂ ਨਗਰ ਕੌਂਸਲ ਦੇ 23ਵਾਰਡ ਵਿੱਚੋਂ 17 ਵਾਰਡਾਂ ਵਿਚ ਆਪਣੀ ਜਿੱਤ ਦਾ ਝੰਡਾ ਬੁਲੰਦ ਕੀਤਾ ਸੀ ਜਿਸ ਵਿਚ ਅਕਾਲੀ ਦਲ ਸਿਰਫ ਇੱਕ ਸੀਟ ਤੇ ਹੀ ਆਪਣੀ ਜਿੱਤ ਨੂੰ ਦਰਜ ਕੀਤਾ ਗਿਆ ਸੀ, ਅਤੇ ਪੰਜ ਅਜ਼ਾਦ ਉਮੀਦਵਾਰ ਜੇਤੂ ਰਹੇ ਸਨ ਪਿਛਲੇ ਕਰੀਬ ਦੋ ਮਹੀਨੇ ਤੋਂ ਵੀ ਵੱਧ ਸਮਾਂ ਬੀਤ ਜਾਣ ਤੋਂ ਬਾਅਦ ਕਾਂਗਰਸ ਪਾਰਟੀ ਨੂੰ ਅਜ ਨਗਰ ਕੌਂਸਲ ਪ੍ਰਧਾਨ ਚੁਣ ਲਈ ਚਲ ਰਹੀਆਂ ਸਾਰੀਆਂ ਕਿਆਸਅਰਾਈਆਂ ਅਜ ਖਤਮ ਹੋ ਗੲਈਆ। ਅੱਜ ਕੋਸਲਰ ਗੁਰਪ੍ਰੀਤ ਕੌਰ ਤੱਤਲਾ ਵਲੋਂ ਪ੍ਰਧਾਨਗੀ ਪਦ ਲੲਈ ਕੋਸਲਰ ਜਤਿੰਦਰ ਪਾਲ ਰਾਣਾ ਦਾ ਨਾਮ ਅਨਾਉਸ ਕੀਤਾ ਗਿਆ, ਜਿਸ ਨੂੰ ਕੋਸਲਰ ਜਗਜੀਤ ਸਿੰਘ ਜੱਗੀ ਨੇ ਸਹਿਮਤੀ ਦਿੱਤੀ ਤਾਂ ਕੋਸਲਰ ਜਤਿੰਦਰ ਪਾਲ ਰਾਣਾ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸੇ ਤਰ੍ਹਾਂ ਸੀਨੀਅਰ ਮੀਤ ਪ੍ਰਧਾਨ ਕੋਸਲਰ ਅਨੀਤਾ ਸਭਰਵਾਲ ਦਾ ਨਾਮ ਕੋਸਲਰ ਅਮਨ ਕਪੂਰ ਬੋਬੀ ਵਲੋਂ ਅਨਾਉਸ ਕੀਤਾ ਗਿਆ ਅਤੇ ਕੋਸਲਰ ਜਗਜੀਤ ਸਿੰਘ ਜੱਗੀ ਨੇ ਸਹਿਮਤੀ ਦਿੱਤੀ ਅਤੇ ਵਾਇਸ ਪ੍ਰਧਾਨ ਲਈ ਕੋਸਲਰ ਗੁਰਪ੍ਰੀਤ ਕੌਰ ਤੱਤਲਾ ਦਾ ਨਾਮ ਕੋਸਲਰ ਰਵਿੰਦਰ ਪਾਲ ਸਿੰਘ ਰਾਜੂ ਨੇ ਅਨਾਉਸ ਕੀਤਾ ਤੇ ਕੋਸਲਰ ਜਰਨੈਲ ਸਿੰਘ ਲੋਹਟ ਨੇ ਸਹਿਮਤੀ ਦਿੱਤੀ। ਇਸ ਤੋਂ ਬਾਅਦ ਪ੍ਰਧਾਨ ਜਤਿੰਦਰ ਪਾਲ ਰਾਣਾ ਨੇ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਅਤੇ ਸਾਰੇ ਕੋਂਸਲਰਾਂ ਦਾ ਧੰਨਵਾਦ ਕੀਤਾ।ਇਸ ਮੌਕੇ ਟਾਊਨ ਹਾਲ ਚੋਂ ਮੀਟਿੰਗ ਖਤਮ ਹੋਣ ਤੋਂ ਬਾਅਦ ਨਵੇਂ ਚੁਣੇ ਪ੍ਰਧਾਨ ਜਤਿੰਦਰ ਪਾਲ ਰਾਣਾ ਦਾ ਜ਼ਿਲ੍ਹਾ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ, ਚੈਅਰਮੈਨ ਕਰਨ ਵੜਿੰਗ, ਚੈਅਰਮੈਨ ਸਤਿੰਦਰ ਪਾਲ ਸਿੰਘ ਗਰੇਵਾਲ, ਅਤੇ ਹੋਰਨਾਂ ਆਗੂਆਂ ਵੱਲੋਂ ਹਾਰ ਪਾ ਕੇ ਨਵੇਂ ਚੁਣੇ ਪ੍ਰਧਾਨ ਦਾ ਸਵਾਗਤ ਕੀਤਾ।ਇਸ ਮੀਟਿੰਗ ਵਿੱਚ ਸਥਾਨਕ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂੰਕੇ ਵਲੋਂ ਲਿਖਤੀ ਏਜੰਡਾ ਭੇਜ ਦਿੱਤਾ ਗਿਆ ਸੀ ਉਹ ਖੁਦ ਨਹੀਂ ਪਹੁੰਚੇ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਾਰੇ ਕੋਸਲਰ ਹਾਜ਼ਰ ਸਨ । ਅੱਜ ਪੁਲਿਸ ਵੱਲੋਂ ਇਸ ਪੂਰੇ ਨਗਰ ਕੌਂਸਲ ਦਫ਼ਤਰ ਨੂੰ ਛਾਉਣੀ ਵਿਚ ਤਬਦੀਲ ਕੀਤਾ ਗਿਆ ਸੀ, ਇਸ ਮੌਕੇ ਡੀ ਐਸ ਪੀ ਜਤਿੰਦਰ ਜੀਤ ਸਿੰਘ ਅਤੇ ਐਸ ਐਚ ਓ ਸਿਟੀ ਗਗਨਪ੍ਰੀਤ ਸਿੰਘ ਦੀ ਅਗਵਾਈ ਹੇਠ ਪੁਖਤਾ ਪ੍ਰਬੰਧ ਕੀਤੇ ਗਏ।