You are here

ਬਾਬਾ ਸਾਹਿਬ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਇਕਜੁੱਟ ਹੋਣ ਦੀ ਜਰੂਰਤ- ਦਰਸ਼ਨ ਕਾਂਗੜਾ 

ਦਲਿਤ ਵੈਲਫੇਅਰ ਸੰਗਠਨ ਪੰਜਾਬ,ਡਾ ਅੰਬੇਡਕਰ ਜਾਗ੍ਰਿਤੀ ਸਭਾ ਪੰਜਾਬ ਤੇ ਸੀਨੀਅਰ ਸਿਟੀਜ਼ਨ ਅੈਸੋਸੀੲੇਸਨ ਵਲੋ ਬਾਬਾ ਸਾਹਿਬ ਦਾ ਜਨਮ ਦਿਹਾੜਾ ਮਨਾਇਆ 

ਬਰਨਾਲਾ/ਮਹਿਲ ਕਲਾਂ-ਅਪ੍ਰੈਲ 2021-(ਗੁਰਸੇਵਕ ਸਿੰਘ ਸੋਹੀ)

ਪੰਜਾਬ ਦੀ ਪ੍ਰਸਿਧ ਸਮਾਜ ਸੇਵੀ ਸੰਸਥਾ ਦਲਿਤ ਵੈਲਫੇਅਰ ਸੰਗਠਨ ਪੰਜਾਬ, ਡਾ ਅੰਬੇਡਕਰ ਜਾਗ੍ਤੀ ਸਭਾ ਪੰਜਾਬ,ਅਤੇ ਸੀਨੀਅਰ ਸਿਟੀਜ਼ਨ ਅੈਸੋਸੀੲੇਸਨ ਬਰਨਾਲਾ ਵੱਲੋ ਦਲਿਤਾਂ ਦੇ ਮਸੀਹਾ ਭਾਰਤ ਰਤਨ ਤੇ ਮਹਾਂ ਵਿਦਵਾਨ ਡਾ ਭੀਮ ਰਾਓ ਅੰਬੇਡਕਰ ਜੀ ਦਾ 130 ਵਾ ਜਨਮ ਦਿਹਾੜਾ ਕੋਵਿਡ 19 ਨੂੰ ਧਿਆਨ ਚ ਰੱਖਦਿਆ ਬਰਨਾਲਾ ਦੇ ਚਿੱਟੂ ਪਾਰਕ ਵਿੱਚ ਮਨਾਇਆ ਗਿਆ i ਜਿੱਥੇ ਸਹਿਰ ਦੇ ਵੱਖ-ਵੱਖ ਸਿਆਸੀ ਪਾਰਟੀ ਦੇ ਵਰਕਰਾ ਨੇ ਹਿੱਸਾ ਲਿਆ ਇਸ ਸਮੇ ਦਲਿਤ ਸੰਗਠਨ ਪੰਜਾਬ ਦੇ ਸਰਪ੍ਸਤ ਅੈਸ ਸੀ ਕਮਿਸ਼ਨ ਮੈਬਰ ਮੈਡਮ ਪੂਨਮ ਕਾਗੜਾ ਤੇ ਸੰਗਠਨ ਦੇ ਪ੍ਧਾਨ ਦਰਸਨ ਕਾਗੜਾ ਨੇ ਮੁੱਖ ਮਹਿਮਾਨ ਵਜੋ ਸਿਰਕਤ ਕੀਤੀ i ਇਸ ਆਯੋਜਨ ਦੀ ਸੁਰੂਆਤ ਮੈਡਮ ਪੂਨਮ ਕਾਗੜਾ ਤੇ ਵੱਖ -ਵੱਖ ਸਹਿਰ ਚੋ ਪਹੁੰਚੀਆ ਜਥੇਬੰਦੀਆ ਸੋਸਾਇਟੀਆ ਤੇ ਵਾਰਡਾ ਚੋ ਪਹੁੰਚੇ ਅੈਮ ਸੀ ਸਹਿਬਾਨਾ ਦੇ ਸਹਿਯੋਗ ਨਾਲ ਕੇਕ ਕੱਟਣ ਦੀ ਰਸਮ ਕੀਤੀ ਗਈ ਤੇ ਡਾ ਬਾਵਾ ਸਹਿਬ ਦੀ ਫੋਟੋ ਨੂੰ ਫੁਲ ਮਾਲਾਵਾ ਭੇਟ ਕੀਤੀਆਂ ਗਈਆ ਉਪਰੰਤ ਸਮਾਗਮ ਚ ਪਹੁੰਚੇ ਮਹਿਮਾਨਾ ਨੂੰ ਲੱਡੂ ਵੰਡਕੇ ਖੁਸੀ ਦਾ ਇਜਹਾਰ ਕੀਤਾ ਗਿਆ iਇਸ ਮੌਕੇ ਬੋਲਦਿਆ ਸ਼੍ਰੀ ਦਰਸ਼ਨ ਕਾਂਗੜਾ ਨੇ ਕਿਹਾ ਕਿ ਬਾਬਾ ਸਾਹਿਬ ਨੇ ਦਲਿਤਾਂ ਦੀਆਂ ਗੁਲਾਮੀ ਦੀਆਂ ਜ਼ੰਜੀਰਾਂ ਤੋੜ ਕੇ ਸਾਨੂੰ ਵੀ ਅਜਾਦੀ ਦੀ ਜਿੰਦਗੀ ਜਿਉਣ ਦਾ ਅਧਿਕਾਰ ਦਿਵਾਇਆ ਅਤੇ ਸੰਵਿਧਾਨ ਦੀ ਰਚਨਾ ਕਰਦਿਆਂ ਉਨ੍ਹਾਂ ਨੇ ਦਲਿਤਾਂ ਨੂੰ ਵੱਡੇ ਅਧਿਕਾਰ ਦਿਵਾਏ ਜਿਸ ਦੀ ਬਦੌਲਤ ਅੱਜ ਹਰ ਪਾਸੇ ਦਲਿਤਾਂ ਦੀ ਹਿੱਸੇ ਦਾਰੀ ਹੈ ਅਤੇ ਅਸੀਂ ਵੀ ਅਜਾਦੀ ਦਾ ਨਿੱਘ ਮਾਣ ਰਹੇ ਹਾਂ ਸ਼੍ਰੀ ਕਾਂਗੜਾ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਕੁੱਝ ਦਲਿਤ ਵਿਰੋਧੀ ਲੋਕ ਦਲਿਤਾਂ ਨੂੰ ਮੁੜ ਤੋਂ ਗੁਲਾਮ ਬਣਾਉਣ ਲਈ ਬਾਬਾ ਸਾਹਿਬ ਦੇ ਲਿਖੇ ਭਾਰਤੀ ਸੰਵਿਧਾਨ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੇ ਹਨ ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਦੇ ਸੰਵਿਧਾਨ ਨੂੰ ਬਚਾਉਣ ਅਤੇ ਅਪਣੀ ਹਿਫਾਜ਼ਤ ਲਈ ਸਾਨੂੰ ਇਕਜੁੱਟ ਹੋਣ ਦੀ ਸਖਤ ਜਰੂਰਤ ਹੈ ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਦਾ ਜਨਮ ਦਿਹਾੜਾ ਸਾਨੂੰ ਇੱਕ ਵੱਡੇ ਤਿਉਹਾਰ ਵਾਂਗ ਮਨਾਉਣਾ ਚਾਹੀਦਾ ਹੈ ਅੱਜ ਦੇ ਦਿਨ ਹਰ ਭਾਰਤੀ ਨੂੰ ਅਪਣੇ ਘਰਾਂ ਉਪਰ ਦੀਪਮਾਲਾ ਵੀ ਕਰਨੀ ਚਾਹੀਦੀ ਹੈiਇਸ ਤੋ ਇਲਾਵਾ ਵੱਖ -ਵੱਖ ਬੁਲਾਰਿਆ ਨੇ ਬੋਲਦਿਆ ਕਿਹਾ ਕਿ ਅੱਜ ਸਾਨੂੰ ੲੇਕਾ ਬਨਾਉਣ ਤੇ ਜੋਰ ਦੇਣਾ ਚਾਹੀਦਾ ਹੈ ਅਤੇ ਆਪਣੇ ਬੱਚਿਆਂ ਨੂੰ ਵਿਦਿਆ ਪੱਖੋ ਬਾਝੇ ਨਹੀ ਛੱਡਣਾ ਚਾਹੀਦਾ ਜੇਕਰ ਸਾਡਾ ਸਮਾਜ ਪੜਿਆ ਲਿਖਿਆ ਹੋਵੇਗਾ ਤਾ ਅਸੀ ਆਪਣੇ ਹੱਕ ਲੈ ਸਕਦੇ ਹਾ ਤੇ ਵੱਡੇ ਵੱਡੇ ਸਿਆਸਤਦਾਨ ਅੱਜ ਸੰਵਿਧਾਨ ਨਾਲ ਛੇੜ ਛਾੜ ਕਰਕੇ ਸਮਾਜ ਨੂੰ ਦਵਾਉਣਾ ਚਹੁੰਦੇ ਹਨ। ਜਿਸ ਨੂੰ ਬਖਸਿਆ ਨਹੀ ਜਾਵੇਗਾ iਇਸ ਸਮਾਗਮ ਪਹੁੰਚੇ ਮੁੱਖ ਮਹਿਮਾਨਾ ਤੇ ਦੂਰੋ ਨੇੜੇ ਆੲੇ ਭੈਣਾ ਭਰਾਵਾ ਦਾ ਡਾ ਅੰਬੇਡਕਰ ਜਾਗ੍ਰਿਤੀ ਸਭਾ ਪੰਜਾਬ ਦੇ ਪ੍ਧਾਨ ਵਿਕਰਮ ਸਿੰਘ ਗਿੱਲ ਵਲੋ ਧੰਨਵਾਦ ਕੀਅ ਗਿਆ ਇਸ ਸਮੇ ਕਿ੍ਸਨ ਸਿੰਘ ਸੂਬਾ ਸਕੱਤਰ ਦਲਿਤ ਸੰਗਠਨ ,ਸੀਨੀਅਰ ਸੀਟੀਜਨ ਅੈਸੋਸੀੲੇਸਨ ਦੇ ਪ੍ਧਾਨ ਵੇਦ ਪਕਾਸ ਮੰਗਲਾ, ਮਾਸਟਰ ਭੁਪਿੰਦਰ ਸਿੰਘ, ਹਰਬਖਸੀਸ ਸਿੰਘ ਗੋਨੀ ਅੇੈਮ ਸੀ, ਬਲਰਾਜ ਕੁਮਾਰ ਸੂਬਾ ਸਕੱਤਰ ਦਲਿਤ ਸੰਗਠਨ , ਅੈਡਵੋਕੇਟ ਸੋਨੂ ਕੁਮਾਰ ਲਾਡਵਾਲ,ਗੈਰੀ ਚੀਮਾ ਸੂਬਾ ਸਕੱਤਰ ਦਲਿਤ ਸੰਗਠਨ ,ਪੱਤਰਕਾਰ ਕਰਨਪ੍ਰੀਤ ਧੰਦਰਾਲ,ਹਰਪਾਲ ਸਿੰਘ ਪਾਲੀ,ਮਲਕੀਤ ਸਿੰਘ ਮੈਬਰ ਪੱਤੀ,ਲਛਮਣ ਸਿੰਘ ਨਾਈਵਾਲ,ਗੁਰਬਚਨ ਸਿੰਘ ਅਮਲਾ ਸਿੰਘ ਵਾਲਾ,ਜਗਸੀਰ ਸਿੰਘ ਬਰਨਾਲਾ ,ਹਰਜਿੰਦਰ ਸਿੰਘ ,ਗਗਨਦੀਪ ਸਿੰਘ ,ਡਾ ਕਮਲਦੀਪ ਸਿੰਘ ,ਅੰਮਿ੍ਤਪਾਲ ਕੋਰ ਚੁਹਾਣਕੇ,ਰੂਪ ਸਿੰਘ ਚਹਾਣਕੇ,ਸਿਮਰਜੀਤ ਸਿੰਘ,ਅਵਤਾਰ ਸਿੰਘ ਬਰਨਾਲਾ ,ਜਸਵਿੰਦਰ ਕੋਰ ਚੁਹਾਣਕੇ ਕਲਾ,ਦਵਿੰਦਰ ਸਿੰਘ ਚੁਹਾਣਕੇ ਕਲਾ,ਬਲਵੰਤ ਸਿੰਘ ਪੱਤਰਕਾਰ , ਵਿਨੇ ਕੁਮਾਰ, ਨੇਕ ਰਾਮ, ਧਿਆਨ ਸਿੰਘ ਠੀਕਰੀਵਾਲਾ 'ਅੰਮ੍ਰਿਤ ਪਾਲ ਸਿੰਘ,ਰਾਣੀ ਕੋਰ ਠੀਕਰੀਵਾਲਾ ,ਜਗਸੀਰ ਸਿੰਘ ਅਮਲਾ ਸਿੰਘ ਵਾਲਾ,ਯੂਥ ਆਗੂ ਲੱਕੀ ਪੱਖੋ,ਪੈਨਸਨ ਅੈਸੋਸੀੲੇਸਨ ਬਰਨਾਲਾ ਆਦਿ ਨੇ ਸਿਰਕਤ ਕੀਤੀ ਤੇ ਦੇਸ਼ ਵਾਸੀਆਂ ਨੂੰ ਬਾਬਾ ਸਾਹਿਬ ਦੇ ਜਨਮ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ।