ਬਲਬੀਰ ਸਿੰਘ ਰਾਜੇਵਾਲ ਨੇ ਕੀਤੀਆਂ ਨਾਨਕਸਰ ਸੰਪਰਦਾਇ ਦੇ ਮਹਾਂਪੁਰਸ਼ਾਂ ਨਾਲ ਡੂੰਘੀਆਂ ਵਿਚਾਰਾਂ
ਨਾਨਕਸਰ ਬਲਵੀਰ ਸਿੰਘ ਬਾਠ
ਪੂਰੀ ਦੁਨੀਆਂ ਵਿੱਚ ਪ੍ਰਸਿੱਧ ਧਾਰਮਿਕ ਸੰਸਥਾ ਸ੍ਰੀ ਨਾਨਕਸਰ ਕਲੇਰਾਂ ਨਤਮਸਤਕ ਹੋਣ ਪਹੁੰਚੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਨਾਨਕਸਰ ਸੰਪਰਦਾਇ ਦੇ ਮਹਾਂ ਪੁਰਸ਼ਾਂ ਨਾਲ ਸੈਂਟਰ ਸਰਕਾਰ ਵੱਲੋਂ ਪੇਸ਼ ਕੀਤੇ ਕਾਲੇ ਬਿਲਾਂ ਅਤੇ ਦਿੱਲੀ ਦੇ ਵੱਖ ਵੱਖ ਬਾਡਰਾਂ ਤੇ ਚੱਲ ਰਿਹਾ ਕਿਸਾਨੀ ਅੰਦੋਲਨ ਬਾਰੇ ਕੀਤੀਆਂ ਡੂੰਘੀਆਂ ਵਿਚਾਰਾਂ ਉਨ੍ਹਾਂ ਕਿਹਾ ਚ ਕਿਸਾਨੀ ਅੰਦੋਲਨ ਹਮੇਸ਼ਾਂ ਜਿੱਤ ਦੇ ਝੰਡੇ ਬੁਲੰਦ ਕਰਕੇ ਹੀ ਖ਼ਤਮ ਹੋਵੇਗਾ ਅਸੀਂ ਸੈਂਟਰ ਸਰਕਾਰਾਂ ਤੋਂ ਡਰਨ ਜਾਂ ਝੁਕਣ ਵਾਲੇ ਨਹੀਂ ਹਾਂ ਇਸ ਸਮੇਂ ਨਾਨਕਸਰ ਦੇ ਮਹਾਪੁਰਸ਼ ਸੰਤ ਬਾਬਾ ਆਗਿਆ ਪਾਲ ਸਿੰਘ ਜੀ ਵੱਲੋਂ ਉਨ੍ਹਾਂ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਤ ਕੀਤਾ ਗਿਆ ਅਤੇ ਵਿਸਵਾਸ ਦਿਵਾਇਆ ਗਿਆ ਕਿ ਨਾਨਕਸਰ ਸੰਪਰਦਾਇ ਕਿਸਾਨੀ ਅੰਦੋਲਨ ਲਈ ਹਰ ਕੁਰਬਾਨੀ ਦੇਣ ਨੂੰ ਤਿਆਰ ਹੈ