You are here

ਭਾਰਤੀ ਖੁਰਾਕ ਨਿਗਮ (ਐਫ.ਸੀ.ਆਈ.) ਵੱਲੋਂ ਪ੍ਰਸਤਾਵਿਤ ਨਵੇਂ ਗੁਣਵੱਤਾ ਮਿਆਰਾਂ ਨਾਲ ਅਨਾਜ ਦੀ ਸਰਕਾਰੀ ਖਰੀਦ ਸµਭਵ ਨਹੀਂ - ਡਾ ਅਮਰ ਸਿµਘ

ਹਠੂਰ,18,ਮਾਰਚ-(ਕੌਸ਼ਲ ਮੱਲ੍ਹਾ)-

ਲੋਕ ਸਭਾ ਹਲਕਾ ਸ੍ਰੀ ਫਤਹਿਗੜ੍ਹ ਸਾਹਿਬ ਤੋ ਮੈਬਰ ਪਾਰਲੀਮੈਟ ਡਾ.ਅਮਰ ਸਿµਘ ਨੇ ਭਾਰਤੀ ਖੁਰਾਕ ਨਿਗਮ (ਐਫ.ਸੀ.ਆਈ.) ਦੁਆਰਾ ਗੁਣਵੱਤਾ (ਕੁਆਲਟੀ) ਦੇ ਨਿਯਮਾਂ ਵਿਚ ਬਦਲਾਅ ਦੀ ਨਿµਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਨਵੇਂ ਨਿਯਮ ਇµਨੇ ਸਖਤ ਹਨ ਕਿ ਕਿਸੇ ਵੀ ਅਨਾਜ ਦੀ ਸਰਕਾਰੀ ਖਰੀਦ ਸµਭਵ ਨਹੀਂ ਹੋ ਸਕਦੀ।ਲੋਕ ਸਭਾ ਦੇ ਸਿਫ਼ਰ ਕਾਲ ਦੌਰਾਨ ਬੋਲਦਿਆਂ, ਉਨ੍ਹਾਂ ਕਿਹਾ ਕਿ ਅਖਬਾਰਾਂ ਦੀਆਂ ਰਿਪੋਰਟਾਂ ਪੜ੍ਹਨ ਤੋਂ ਬਾਅਦ ਉਨ੍ਹਾਂ ਸਬµਧਤ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਇਹ ਸਪੱਸ਼ਟ ਹੋਇਆ ਹੈ ਕਿ ਨਿਗਮ ਵੱਲੋਂ ਇਹ ਬਦਲਾਅ ਲਿਆਏ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਪ੍ਰਧਾਨ ਮµਤਰੀ ਦੋਹਰੇ ਮਾਪਦµਡ ਅਪਣਾ ਰਹੇ ਹਨ ਇਕ ਪਾਸੇ ਤਾਂ ਬਿਆਨ ਦੇ ਰਹੇ ਹਨ ਕਿ ਐਮ.ਐਸ.ਪੀ.ਤੇ ਖਰੀਦ ਜਾਰੀ ਰਹੇਗੀ ਅਤੇ ਦੂਜੇ ਪਾਸੇ ਨਵੇਂ ਨਿਯਮ ਲਿਆਉਣਗੇ ਜੋ ਖਰੀਦ ਨੂੰ ਅਸµਭਵ ਬਣਾ ਦਿµਦੇ ਹਨ।ਡਾ. ਅਮਰ ਸਿµਘ ਨੇ ਕਿਹਾ ਕਿ ਅਧਿਕਾਰਤ ਦਸਤਾਵੇਜ਼ਾਂ ਵਿਚ ਦੱਸਿਆ ਗਿਆ ਹੈ ਕਿ ਇਹ ਤਬਦੀਲੀਆਂ ਕੇਂਦਰ ਸਰਕਾਰ ਦੇ ਨਿੱਜੀ ਕਾਰਪੋਰੇਟ ਭਾਈਵਾਲਾਂ ਦੀ ਸਲਾਹ ਅਨੁਸਾਰ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਗੱਲ ਦੀ ਵੀ ਪੁਸ਼ਟੀ ਹੋਈ ਹੈ ਕਿ ਜਦੋਂ ਪਿਛਲੇ ਸਾਲ ਖੇਤ ਕਾਨੂੰਨ ਲਾਗੂ ਕੀਤੇ ਗਏ ਸਨ, ਉਦੋਂ ਵਿਰੋਧੀ ਧਿਰ ਵੱਲੋਂ ਇਹੀ ਖਦਸ਼ਾ ਜਾਹਿਰ ਕੀਤਾ ਗਿਆ ਸੀ।ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਦੇਸ਼ ਦੇ ਕਿਸਾਨਾਂ ਨੂੰ ਹੋਰ ਸਜਾ ਨਾ ਦੇਣ ਅਤੇ ਪ੍ਰਸਤਾਵਿਤ ਤਬਦੀਲੀਆਂ ਵਾਪਸ ਲੈਣ ਤਾਂ ਜੋ ਦੇਸ਼ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਕਿਸਾਨੀ ਨੂੰ ਬਚਾਇਆ ਜਾ ਸਕੇ।