ਸਿੱਧਵਾਂ ਬੇਟ(ਜਸਮੇਲ ਗਾਲਿਬ)ਅੱਜ ਧਰਮਕੋਟ ਦੇ ਹਲਕੇ ‘ਚ ਆਮ ਆਦਮੀ ਪਾਰਟੀ ਦੀ ਇੱਕ ਮੀਟਿੰਗ ਹੋਈ ਜਿਸ ਵਿੱਚ ਸਰਕਲ ਪ੍ਰਧਾਨ ਐਡਵੋਕੇਟ ਗੁਰਪ੍ਰੀਤ ਸਿੰਘ ਕੰਬੋਜ ਅਤੇ ਜਿਲ੍ਹਾ ਮੋਗਾ ਕਿਸਾਨ ਵਿੰਗ ਅਤੇ ਆਪ ਵਰਕਰ ਮਨਜਿੰਦਰ ਸਿੰਘ ਔਲਖ ਨੇ ਸਾਂਝੇ ਬਿਆਨ ਕਿਹਾ ਕਿ ਪੰਜਾਬ ਦੇ ਲੋਕ ਦਿੱਲੀ ਮੱੁਖ ਮੰਤਰੀ ਅਰਵਿੰਦ ਕੇਜਰੀਵਾਲ ਵਾਂਗ ਪੰਜਾਬ ਵਿੱਚ ਵੀ ਸਹੂਲਤਾਂ ਮੁਹੱਈਆ ਕਰਵਾਉਣਾ ਚਾਹੰੁਦੇ ਹਨ।ਪੰਜਾਬ ਦੇ ਲੋਕਾਂ ਨੂੰ ਅੱਜ ਤੀਸਰੇ ਬਦਲ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਬੇੜਾ ਗਰਕ ਕਰ ਦਿੱਤਾ ਹੈ।ਉਨ੍ਹਾਂ ਕਿਹਾ ਲੋਕਡਾਊਨ ਨੂੰ 3 ਮਹੀਨੇ ਹੋ ਗਏ ਹਨ ਕੈਪਟਨ ਸਰਕਾਰ ਨੇ ਲੋਕਾਂ ਲਈ ਕੋਈ ਠੋਸ ਕਦਮ ਨਹੀ ਚੱੁਕੇ ਅਤੇ ਸਰਕਾਰ ਨੇ ਕੋਈ ਵੀ ਰਾਹਤ ਪੈਕੇਜ ਨਹੀ ਦਿੱਤਾ ਅਤੇ ਉਲਟਾ ਪੈਟਰੋਲ ਡੀਜ਼ਲ ਦੇ ਰੇਟ ਵਧਾ ਕੇ ਲੋਕਾਂ ਤੇ ਨਵਾਂ ਬੋਝ ਪਾ ਦਿੱਤਾ ਹੈ।ਪਹਿਲਾਂ ਲੋਕਾਂ ਨੂੰ ਆਕਲੀ-ਭਾਜਪਾ ਨੇ ਤੇ ਹੁਣ ਕਾਂਗਰਸ ਸਰਕਾਰ ਲੱੁਟ ਰਹੀ ਹੈ।ਇਸ ਸਮੇ ਉਨ੍ਹਾਂ ਆਖਿਆ ਕਿ ਇੰਤਕਾਲ ਦੀ ਫੀਸ ਵਿੱਚ ਵਾਧਾ ਅਤੇ ਬੱਸਾਂ ਦੇ ਕਿਰਾਇਆ ਵਿੱਚ ਵਾਧਾ ਅਤੇ ਕਿਸਾਨਾਂ ਦੇ ਵਿਰੋਧ ਵਿੱਚ ਜਿੰਨੇ ਵੀ ਸਰਕਾਰ ਨੇ ਆਰਡੀਨੈਸ ਜਾਰੀ ਕੀਤੇ ਹਨ ਉਹ ਤੁਰੰਤ ਵਾਪਸ ਲੈਏ ਜਾਣ। ਕਿਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇੰਨਾਂ ਪਾਰਟੀਆਂ ਦੇ ਚੁੁੰਗਲ ਵਿੱਚੋ ਨਿਕਲ ਕੇ ਆਮ ਆਦਮੀ ਪਾਰਟੀ ਨਾਲ ਜੁੜਨ ਅਤੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ੍ ਵਿੱਚ ਵੱਡੀ ਬਹੁਮਤ ਨਾਲ ਜਿੱਤ ਕੇ ਆਪ ਦੀ ਸਰਕਾਰ ਬਾਣਈ ਜਾਵੇਗੀ।ਇਸ ਸਮੇ ਸੁਰਜੀਤ ਸਿੰਘ ਲੋਹਾਰਾ ਐਸ ਸੀ ਵਿੰਗ ਜਿਲ੍ਹਾ ਦੇ ਮੀਤ ਪ੍ਰਾਧਨ,ਸੁਖਵੀਰ ਸਿੰਘ ਮੰਦਰ ਕਲਾਂ ਸਰਕਲ ਪ੍ਰਾਧਨ,ਸੁਬੇਗ ਸਿੰਘ ਸੀਨੀਅਰ ਆਗੂ ਆਮ ਆਦਮੀ ਪਾਰਟੀ,ਸਰਕਲ ਪ੍ਰਧਾਨ ਫਹਿਤਗੜ੍ਹ ਪੰਜਤੁਰ,ਨਿਰਮਲ ਸਿੰਘ,ਦਵਿੰਦਰ ਸਿੰਘ,ਧਰਮਜੀਤ ਸਿੰਘ ਆਦਿ ਹਾਜ਼ਰ ਸਨ।