ਦਿਲ ਮੇਰਾ ਕਿਉਂ ਇੰਨਾਂ ਬੇਚੈਨ ਮੈਨੂੰ ਸਮਝ ਨਾ ਆਵੇ ।
ਚੰਦਰੇ ਦਿਲ ਨੂੰ ਪਿਆ ਇਕ ਡਰ ਜਿਹਾ ਕਿਉਂ ਖਾਵੇ।
ਥੱਕ ਹਾਰ ਬੈਠਿਆਂ ਮੈਂ ਇਹਨੂੰ ਸਮਝਾ ਸਮਝਾ ਕੇ
ਨਾਲੇ ਆਪ ਵੀ ਰੋਵੇ ਤੇ ਪਿਆ ਮੈਨੂੰ ਵੀ ਰੁਆਵੇ ।
ਕੀਹਦੀ ਯਾਦ ਵਿੱਚ ਹਰ ਵੇਲੇ ਰਹਿੰਦਾ ਇਹ ਧੜਕਦਾ
ਤੇ ਕੀਹਦੀ ਯਾਦ ਇਸ ਨੂੰ ਪਈ ਸਤਾਵੇ ।
ਹਰ ਵੇਲੇ ਅੱਖਾਂ ਚੋਂ ਹੰਝੂ ਰਹਿੰਦਾ ਇਹ ਵਹਾਉਂਦਾ
ਕਹਿੰਦਾ ਮੈਨੂੰ ਸ਼ਾਂਤ ਥਾਂ ਨਾ ਕੋਈ ਨਾ ਨਜਰ ਆਵੇ।
ਨਾ ਆਪ ਸੌਂਦਾ ਤੇ ਨਾ ਹੀ ਮੈਨੂੰ ਸੌਣ ਦਿੰਦਾ
ਰਾਤਾਂ ਨੂੰ ਤਾਰਿਆਂ ਸੰਗ ਨਿੱਤ ਬਾਤਾਂ ਪਾਵੇ ।
ਰਹਿੰਦੀ ਤਾਂਘ ਹਮੇਸ਼ਾ ਸੋਹਣੇ "ਸ਼ਾਇਰ "ਦੀ
ਆ ਜਾਵੇ ਦਿਲ ਨੂੰ ਸਕੂਨ ਜੇ ਚਿਹਰਾ ਵਿਖਾਵੇ ।
ਜਸਵਿੰਦਰ ਸ਼ਾਇਰ "ਪਪਰਾਲਾ "
9996568220