ਗਿਆਸੂਦੀਨ ਬਲਬਨ ਉਸਦਾ ਅਸਲੀ ਨਾਮ ਬਹਾਉਦੀਬਹਾਉਦੀਨ ਸੀ।ਉਸਦੇ ਸਮੇਂ ਦਿੱਲੀ ਸਲਤਨਤ ਦਾ ਸ਼ਾਸ਼ਕ ਨਾਸਿਰ ਉੱਦੀਨ ਮਹਿਮੂਦ ਸੀ। ਬਲਬਨ ਉਸਦਾ ਮੰਤਰੀ ਸੀ। ਮਹਿਮੂਦ ਧਾਰਮਿਕ ਵਿਚਾਰਾਂ ਵਾਲਾ ਸ਼ਾਸਕ ਸੀ। ਇਸ ਲਈ ਰਾਜ ਦੀਆਂ ਸਾਰੀਆਂ ਸ਼ਕਤੀਆਂ ਦੀ ਵਰਤੋਂ ਬਲਬਨ ਦੁਆਰਾ ਕੀਤੀ ਜਾਣ ਲੱਗੀ।
ਮਹਿਮੂਦ ਦੀ ਮੌਤ ਤੋਂ ਬਾਅਦ ਬਲਬਨ ਆਪ ਸੁਲਤਾਨ ਬਣ ਗਿਆ।ਉਸਨੇ 1266 ਈ.ਤੋਂ 1286ਤੱਕ ਰਾਜ ਕੀਤਾ।ਬਲਬਨ ਤੁਰਕਾਂ ਦੇ ਅਲਬਾਰੀ ਕਬੀਲੇ ਨਾਲ ਸੰਬੰਧ ਰੱਖਦਾ ਸੀ।ਉਹ
ਇਲਤੁਤਮਿਸ਼ ਦਾ ਦਾਸ ਸੀ।ਇਲਤੁਤਮਿਸ਼ ਨੇ ਉਸਨੂੰ ਚਾਲੀਸ ਦਾ ਮੈਂਬਰ ਬਣਾ ਦਿੱਤਾ ਸੀ। ਰਜ਼ੀਆ ਦੇ ਸਮੇਂ ਬਲਬਨ ਅਮੀਰ ਏ ਸ਼ਿਕਾਰ ਪਦ ਤੇ ਨਿਯੁਕਤ ਸੀ। ਬਹਿਰਾਮ ਸ਼ਾਹ ਨੇ ਬਲਬਨ ਨੂੰ ਰਿਵਾੜੀ ਅਤੇ ਹਾਂਸੀ ਦੀਆਂ ਜਾਗੀਰਾਂ ਦਿੱਤੀਆਂ। ਅਲਾਉਦੀਨ ਮਾਸੂਦ ਨੇ ਬਲਬਨ ਨੂੰ ਅਮੀਰ ਏ ਹਾਜਿਬ ਦੇ ਪਦ ਤੇ ਨਿਯੁਕਤ ਕੀਤਾ ਅਤੇ ਨਾਸਿਰ ਉੱਦੀਨ ਮਹਿਮੂਦ ਸਮੇਂ ਇਹ ਪ੍ਰਧਾਨ ਮੰਤਰੀ ਰਿਹਾ।ਇਸ ਤਰ੍ਹਾਂ ਬਲਬਨ ਨੇ ਇਨ੍ਹਾਂ ਸੁਲਤਾਨਾਂ ਅਧੀਨ ਕੰਮ ਕਰਕੇ ਪ੍ਰਸਿੱਧੀ ਹਾਸਿਲ ਕੀਤੀ।ਉਸਦਾ ਮੰਤਰੀ ਦੇ ਰੂਪ ਵਿਚ ਅੰਤਿਮ ਤੇ ਸਭ ਤੋਂ ਮਹੱਤਵਪੂਰਨ ਕੰਮ ਮੰਗੋਲਾ ਦਾ ਟਾਕਰਾ ਕਰਨਾ ਸੀ।
ਬਲਬਨ ਦਾਸ ਵੰਸ਼ ਦਾ ਸਭ ਤੋਂ ਮਹਾਨ ਸੁਲਤਾਨ ਮੰਨਿਆ ਜਾਂਦਾ ਹੈ ਕਿਉੰਕਿ ਉਸਨੇ ਵੀਹ ਸਾਲਾਂ ਵਿੱਚ ਅਜਿਹੇ ਕੰਮ ਕੀਤੇ ਜੋ ਕਿਸੇ ਵੀ ਦਾਸ ਵੰਸ਼ ਦੇ ਸੁਲਤਾਨ ਨੇ ਨਹੀਂ ਕੀਤੇ। ਜਦੋਂ ਬਲਬਨ ਰਾਜ ਗੱਦੀ ਉੱਪਰ ਬੈਠਾ ਤਾਂ ਉਸਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਜਿਵੇਂ - ਸਾਮਰਾਜ ਵਿੱਚ ਅਸ਼ਾਂਤੀ,ਲੋਕਾਂ ਦੇ ਮਨਾਂ ਵਿੱਚ ਸੁਲਤਾਨਾਂ ਦਾ ਡਰ ਨਾ ਹੋਣਾ,
ਮਿਊਆ ਦੀ ਸ਼ਕਤੀ ਦਾ ਵਧਣਾ, ਡਾਕੂਆਂ ਦੇ ਜੁਲਮਾਂ ਦਾ ਵਧਣਾ, ਰਾਜਪੂਤ ਸਰਦਾਰਾ ਦਾ ਵਿਰੋਧੀ ਹੋਣਾ,ਬੰਗਾਲ ਦਾ ਸੁਤੰਤਰ ਹੋਣਾ, ਮੰਗੋਲਾ ਦੇ ਹਮਲੇ,ਚਾਲੀਸ ਦੀ ਸ਼ਕਤੀ ਦਾ ਵਧਣਾ, ਅਸੰਗਠਿਤ ਰਾਜ ਪ੍ਰਬੰਧ ਆਦਿ। ਅਜਿਹੇ ਹਾਲਾਤ ਵਿੱਚ ਬਲਬਨ ਨੇ ਸਾਮਰਾਜ ਦੇ ਦੁਸ਼ਮਣਾ ਦਾ ਖਾਤਮਾ ਕਰਨ ਅਤੇ ਸ਼ਾਂਤੀ ਵਿਵਸਥਾ ਸਥਾਪਿਤ ਕਰਨ ਲਈ ਬੜੀ ਕਠੋਰ ਨੀਤੀ ਅਪਣਾਈ। ਜਿਸਨੂੰ "ਲਹੂ ਅਤੇ ਲੋਹੇ ਦੀ ਨੀਤੀ" ਕਿਹਾ ਜਾਂਦਾ ਸੀ।ਇਸ ਨੀਤੀ ਦਾ ਭਾਵ ਸੀ ਕਿ ਸ਼ਕਤੀਸ਼ਾਲੀ ਰਾਜ ਸਥਾਪਿਤ ਕਰਨ ਲਈ ਦੁਸ਼ਮਣਾਂ ਵਿਰੁੱਧ ਕਾਰਵਾਈ ਕੀਤੀ ਜਾਵੇ ਅਤੇ ਖੂਨ ਦੀਆ ਨਦੀਆ ਵਹਾ ਦਿੱਤੀਆ ਜਾਣ, ਉਨ੍ਹਾਂ ਦੇ ਪਰਿਵਾਰਾਂ ਦਾ ਖਾਤਮਾ ਕੀਤਾ ਜਾਵੇ, ਉਨ੍ਹਾਂ ਦੇ ਘਰ ਤੇ ਕਿਲ੍ਹੇ ਤਬਾਹ ਕਰ ਦਿੱਤੇ ਜਾਣ।ਬਲਬਨ ਦੀ ਇਹ ਨੀਤੀ ਪੂਰਣ ਤੌਰ ਤੇ ਸਫ਼ਲ ਰਹੀ।ਉਸਨੇ ਇਸ ਨੀਤੀ ਦੁਬਾਰਾ ਇਕ ਮਜ਼ਬੂਤ ਅਤੇ ਸ਼ਕਤੀਸ਼ਾਲੀ ਰਾਜ ਸਥਾਪਿਤ ਕਰ ਦਿੱਤਾ।
ਬਲਬਨ ਨੇ ਇਲਤੁਤਮਿਸ਼ ਦੁਬਾਰਾ ਸਥਾਪਤ ਕੀਤਾ ਚਾਲੀਸ ਜਾਂ ਚਾਲੀ ਤੁਰਕੀ ਸਰਦਾਰਾ ਦੇ ਗੁੱਟ ਦਾ ਖਾਤਮਾ ਕਰ ਦਿੱਤਾ। ਕਿਉੰਕਿ ਇਸਦੀ ਸ਼ਕਤੀ ਵਧਣ ਨਾਲ ਸਾਮਰਾਜ ਵਿੱਚ ਅਸ਼ਾਂਤੀ ਫੈਲ ਗਈ ਸੀ।ਉਸਨੇ ਜਿਲ ਉਲਾਹ( ਅੱਲਾਹ ਦਾ ਪਰਛਾਵਾਂ) ਦਾ ਖਿਤਾਬ ਧਾਰਨ ਕੀਤਾ ਅਤੇ ਆਪਣੇ ਸਿੱਕਿਆ ਉਪਰ ਬਗ਼ਦਾਦ ਦੇ ਸਵ. ਖਲੀਫ਼ਾ ਦਾ ਨਾਮ ਵੀ ਲਿਖਵਾਇਆ ਜਿਸ ਨਾਲ ਮੁਸਲਮਾਨ ਲੋਕਾਂ ਵਿੱਚ ਉਸਦੀ ਇੱਜ਼ਤ ਵੱਧ ਗਈ।
ਇਸ ਤੋਂ ਇਲਾਵਾ ਬਲਬਨ ਨਿਆਂ ਪ੍ਰੇਮੀ ਸ਼ਾਸ਼ਕ ਸੀ।ਉਹ ਊਚ ਨੀਚ ਦਾ ਭੇਦ ਭਾਵ ਨਹੀਂ ਰੱਖਦਾ ਸੀ। ਸਾਮਰਾਜ ਵਿੱਚ ਸ਼ਾਂਤੀ ਕਾਇਮ ਕਰਨ ਲਈ ਉਸਨੇ ਜਾਸੂਸ ਵਿਵਸਥਾ ਸਥਾਪਿਤ ਕੀਤੀ, ਸ਼ਕਤੀਸ਼ਾਲੀ ਸੈਨਾ ਦਾ ਸੰਗਠਨ ਕੀਤਾ,ਸੁੰਦਰ ਦਰਬਾਰ ਅਤੇ ਸ਼ਰਾਬ ਪੀਣ ਦੀ ਮਨਾਹੀ, ਜੂਆ ਖੇਡਣਾ, ਰਿਸ਼ਵਖੋਰੀ ਤੇ ਰੋਕ ਆਦਿ ਸ਼ਲਾਘਾਯੋਗ ਕੰਮ ਕੀਤੇ।
ਸਜਦਾ (ਜਾਂ ਸਿਜਦਾ) ਅਤੇ ਪਾਈਬੋਸ ਇੱਕ ਪ੍ਰਕਾਰ ਦੀ ਪ੍ਰਥਾ ਸੀ ਜੋ ਗਿਆਸੁਦੀਨ ਬਲਬਨ ਦੁਆਰਾ ਸ਼ੁਰੂ ਕੀਤੀ ਗਈ ਸੀ।ਸਜਦਾ ਅਤੇ ਪਾਬੋਸ ਫਾਰਸੀ ਪ੍ਰਥਾਵਾ ਸਨ।ਸਜਦਾ ਦਾ ਅਰਥ ਹੈ ਸੁਲਤਾਨ ਦੇ ਪ੍ਰਭਾਵ ਨੂੰ ਸਵੀਕਾਰ ਕਰਨ ਲਈ ਗੋਡੇ ਟੇਕ ਕੇ ਬਾਦਸ਼ਾਹ ਅੱਗੇ ਝੁਕਣਾ ਅਤੇ ਪਾਬੋਸ ਦਾ ਅਰਥ ਹੈ ਸੁਲਤਾਨ ਦੇ ਪੈਰਾਂ ਨੂੰ ਚੁੰਮਣਾ ਅਤੇ ਉਸਦੀ ਸ਼ਕਤੀ ਦੀ ਕਦਰ ਕਰਨਾ। ਪਾਬੋਸ ਦੀ ਸ਼ੁਰੂਆਤ ਪਰਸ਼ੀਆ (ਇਰਾਨ) ਤੋਂ ਹੋਈ ਸੀ ਜਿੱਥੇ ਇੱਕ ਵਿਅਕਤੀ ਨੂੰ ਸੁਲਤਾਨ ਅੱਗੇ ਝੁਕਣਾ ਪੈਂਦਾ ਸੀ ਅਤੇ ਉਸਦੇ ਪੈਰ ਚੁੰਮਣੇ ਪੈਂਦੇ ਸਨ। ਉਸਨੇ ਇਰਾਨੀ ਰੀਤੀ ਰਿਵਾਜ਼ਾਂ ਨੂੰ ਗ੍ਰਹਿਣ ਕੀਤਾ।ਆਪਣੇ ਦਰਬਾਰ ਨੂੰ ਇਰਾਨੀ ਢੰਗ ਨਾਲ ਸਜਾਇਆ ਅਤੇ ਇਰਾਨੀ ਤਿਉਹਾਰ ਨੌਰੋਜ਼ ਮਨਾਉਣ ਲੱਗਾ।ਇਰਾਨੀ ਰਵਾਇਤਾ ਦਾ ਬਲਬਨ ਤੇ ਇਨ੍ਹਾਂ ਪ੍ਰਭਾਵ ਪਿਆ ਕਿ ਉਸਨੇ ਆਪਣੇ ਪੋਤਿਆ ਦੇ ਨਾਮ ਵੀ ਇਰਾਨੀ ਬਾਦਸ਼ਾਹਾਂ ਦੇ ਨਾਂ ਤੇ ਰੱਖ ਦਿੱਤੇ ਜਿਵੇਂ - ਕੈਕੁਬਾਦ, ਕੈ ਖੁਸਰੋ ਆਦਿ।
ਬਲਬਨ ਵਿਦਵਾਨਾ ਦਾ v ਸਰਪ੍ਰਸਤ ਸੀ। ਅਮੀਰ ਖੁਸਰੋ ਅਤੇ ਅਮੀਰ ਹਸਨ ਉਸਦੇ ਕਾਲ ਦੇ ਪ੍ਰਸਿੱਧ ਕਵੀ ਸਨ।1286 ਵਿੱਚ ਬਲਬਨ ਦੀ ਮੌਤ ਹੋ ਗਈ।ਕੁਤੁਬ ਮੀਨਾਰ ਦੇ ਪਿੱਛੇ ਮਹਿਰੌਲੀ, ਦਿੱਲੀ ਵਿੱਚ ਬਲਬਨ ਦੀ ਕਬਰ ਹੈ। ਇਸਨੂੰ ਬਲਬਨ ਨੇ ਆਪਣੇ ਜੀਵਨ ਕਾਲ ਦੌਰਾਨ ਬਣਾਇਆ ਸੀ। ਉਹ ਇਸਨੂੰ "ਦਾਰੁਲ ਅਮਾਨ "ਭਾਵ ਨਿਆਂ ਦਾ ਦਰਵਾਜ਼ਾ ਕਹਿੰਦੇ ਸਨ।
ਇਸ ਤਰ੍ਹਾਂ ਬਲਬਨ ਨੇ ਤਾਨਾਸ਼ਾਹੀ ਰਾਜ ਸਥਾਪਿਤ ਕੀਤਾ।ਉਸਨੇ ਲੋਕ ਭਲਾਈ ਕੰਮ ਘੱਟ ਕੀਤੇ। ਉਸਦੀਆਂ ਨੀਤੀਆਂ ਸਿਰਫ ਲੋਕਾਂ ਦੇ ਮਨਾਂ ਵਿਚ ਡਰ ਪੈਦਾ ਕਰਨ ਦੀਆ ਸਨ।
ਇਸ ਤੋਂ ਇਲਾਵਾ ਬਲਬਨ ਭਾਵੇਂ ਕਠੋਰ ਸੀ ਪਰ ਉਹ ਮਹਾਨ ਯੋਧਾ ਅਤੇ ਯੋਗ ਸ਼ਾਸ਼ਕ ਸੀ।ਜਿਸਨੇ ਨਵੇਂ ਮੁਸਲਿਮ ਰਾਜ ਨੂੰ ਨਸ਼ਟ ਹੋਣ ਤੋਂ ਬਚਾਇਆ।ਜਿਸ ਕਰਕੇ ਉਸਨੂੰ ਮੱਧ ਕਾਲੀਨ ਭਾਰਤ ਦੇ ਇਤਿਹਾਸ ਵਿੱਚ ਉੱਚਾ ਸਥਾਨ ਪ੍ਰਾਪਤ ਹੈ।
ਪੂਜਾ 9815591967
ਰਤੀਆ