ਕਿੰਨੇ ਹੀ ਦਿਨਾਂ ਬਾਅਦ
ਫਿਰ ਤੋਂ ਓਹੀ
ਮਿੱਠਾ ਸੰਗੀਤ ਮੇਰੇ
ਕੰਨੀ ਸੁਣਾਈ ਪਾਇਆ।
ਇੰਝ ਲੱਗਿਆ,
ਜਿਵੇਂ ਅਧੂਰੀ ਤੋਂ ਪੂਰੀ ਹੋ ਜਾਵਾਂ ਗੀ।
ਕਿੰਨੇ ਹੀ ਦਿਨਾਂ ਤੋਂ
ਆਪਣੇ ਟੁੱਟੇ-ਭੱਜੇ ਟੁਕੜੇ
ਜੋੜ ਕੇ ਚੱਲ ਰਹੀ ਸੀ,
ਤੇ ਮੇਰਾ ਦਿਲ ਕਰ ਰਿਹਾ ਸੀ,
ਕੀ ਆਪਣੇ ਨਿੱਕੇ ਨਿੱਕੇ ਚਾਅ
ਆਪਣੀਆਂ ਰੀਝਾਂ
ਤੇਰੇ ਨਾਲ ਵੇਖੇ ਸੁਪਨੇ
ਆਪਣੀਆਂ ਸਾਰੀਆਂ ਉਮੀਦਾਂ
ਤਿੱਤਲੀਆਂ ਵਾਂਗ ਉੱਡਦੀਆਂ
ਆਪਣੀਆ ਮਹਿਕਾਂ
ਨੂੰ ਤੇਰੇ ਹੱਥਾਂ ਦੀ
ਤਲੀਆਂ ਚ ਰੱਖ ਦੇਵਾਂ।
ਫਿਰ ਤੇਰੇ ਨਾਲ ਕਿਸੇ
ਪਵਿੱਤਰ ਜਗ੍ਹਾ
ਤੇ ਜਾਣਾ ਆਸ਼ੀਰਵਾਦ
ਲੈਣ ਲਈ।
ਮੇਰਾ ਤੇਰੇ ਪਿੱਛੇ-ਪਿੱਛੇ ਚੱਲਣਾ
ਤੇਰੀ ਪੈੜ੍ਹ 'ਚ ਪੈਰ
ਧਰਨਾ
ਮੇਰੀ ਆਦਤ ਨਹੀਂ
ਸਗੋਂ
ਮੇਰਾ ਸਮਰਪਣ ਹੈ।
ਰਣਜੀਤ ਕੌਰ ਸਵੀ