ਸੜਕ ਦੇ ਵਿਚਾਲੇ ਲਾ ਕੇ ਦੋ ਗੱਡੀਆਂ ਕੁੱਟ ਕੁੱਟ ਕੇ ਸਿੱਟੇ ਗੱਡੀਆਂ ਚ
ਮਾਮਲਾ ਪੁਲਿਸ ਮੁਲਾਜ਼ਮ ਤੇ ਕੌਫੀ ਸ਼ਾਪ ਤੇ ਕੰਮ ਕਰਨ ਵਾਲ਼ਿਆਂ ਦੀ ਲੜਾਈ
ਇਕ ਪਾਸੇ ਨਗਰਪਾਲਿਕਾ ਚੋਣਾਂ ਲਈ ਕਾਗਜ਼ ਭਰਨ ਵਾਲਿਆਂ ਦਾ ਹਜੂਮ ,ਦੂਜੇ ਪਾਸੇ ਵਰਦੀ ਆਲਿਆਂ ਦਾ ਕਹਿਰ ,ਕੌਣ ਜਾਣੇ ਰਾਹਗੀਰਾਂ ਬਾਰੇ
ਜਗਰਾਉਂ ,ਫ਼ਰਵਰੀ 2021-(ਜਨ ਸ਼ਕਤੀ ਨਿਊਜ਼ ਬਿਊਰੋ)
ਜਾਣਕਾਰੀ ਅਨੁਸਾਰ ਕੁੜੀ ਵੱਲੋਂ ਫੋਨ ਨਾ ਚੁੱਕਣ 'ਤੇ ਭੜਕੇ ਪੁਲਿਸ ਮੁਲਾਜ਼ਮ ਨੇ ਦਿਨ-ਦਿਹਾੜੇ ਕੌਫੀ ਸ਼ਾਪ 'ਚ ਗੰੁਡਾਗਰਦੀ ਕਰਨ ਤੋਂ ਬਾਅਦ ਕੌਫੀ ਸ਼ਾਪ ਦੇ ਨੌਜਵਾਨਾਂ ਨੇ ਵੀ ਪੁਲਿਸ ਭਜਾ-ਭਜਾ ਕੇ ਕੁੱਟੀ । ਜਿਸ ਵਿੱਚ ਬਹੁਤੇ ਵਰਦੀ ਤੋਂ ਬਿਨਾਂ ਸਨ। ਦੋਵਾਂ ਪਾਸਿਓਂ ਕਈ ਲੋਕ ਲਹੂ ਲੁਹਾਣ ਹੋਏ। ਜੀਟੀ ਰੋਡ 'ਤੇ ਸਥਿਤ ਇਕ ਕੌਫੀ ਸ਼ਾਪ 'ਤੇ ਨੌਕਰੀ ਲਈ ਰਿਜ਼ਿਊਮ ਦੇਣ ਆਈ ਮੁਟਿਆਰ ਦੇ ਮਗਰ ਹੀ ਜਗਰਾਓਂ ਸੀਆਈਏ ਸਟਾਫ 'ਚ ਤਾਇਨਾਤ ਪੁਲਿਸ ਮੁਲਾਜ਼ਮ ਦਾਖਲ ਹੁੰਦਿਆਂ ਹੀ ਮੁਟਿਆਰ ਨੂੰ ਫੋਨ ਨਾ ਚੁੱਕਣ 'ਤੇ ਹੋਈ ਦੋਵਾਂ 'ਚ ਤਕਰਾਰ ਨੂੰ ਜਦੋਂ ਕੌਫੀ ਸ਼ਾਪ 'ਤੇ ਬੈਠੇ ਨੌਜਵਾਨ ਨੇ ਉਨ੍ਹਾਂ ਨੂੰ ਕੌਫੀ ਸ਼ਾਪ ਤੋਂ ਬਾਹਰ ਜਾ ਕੇ ਲੜਨ ਦਾ ਕਿਹਾ ਤਾਂ ਭੜਕੇ ਪੁਲਿਸ ਮੁਲਾਜ਼ਮ ਨੇ ਆਪਣੇ ਅਹੁਦੇ ਦਾ ਰੋਅਬ ਮਾਰਦਿਆਂ ਟੈਲੀਫੋਨ 'ਤੇ ਆਪਣੇ ਦੋ ਹੋਰ ਸਾਥੀਆਂ ਨੂੰ ਬੁਲਾ ਲਿਆ।
ਦੇਖਦੇ ਹੀ ਦੇਖਦੇ ਇਨ੍ਹਾਂ ਪੁਲਿਸ ਮੁਲਾਜ਼ਮਾਂ ਤੇ ਕੌਫੀ ਸ਼ਾਪ ਦੇ ਮੁਲਾਜ਼ਮ ਇਕ ਦੂਜੇ 'ਤੇ ਟੁੱਟ ਪਏ। ਇਸ ਮੌਕੇ ਦੋਵਾਂ ਦੇ ਹੱਥਾਂ 'ਚ ਹੀ ਤੇਜ਼ਧਾਰ ਹਥਿਆਰ ਸਨ। ਇਸ ਤੋਂ ਪਹਿਲਾਂ ਕਿ ਲੋਕ ਕੁਝ ਸਮਝ ਪਾਉਂਦੇ ਦੋਵਾਂ ਪਾਸਿਓਂ ਦੇ ਮੈਂਬਰ ਲਹੂ ਲੁਹਾਣ ਹੋ ਗਏ। ਜੀਟੀ ਰੋਡ 'ਤੇ ਲੋਕਾਂ ਦੀ ਭੀੜ ਤੇ ਵਾਹਨਾਂ ਦੀ ਲਾਈਨਾਂ ਲੱਗ ਗਈਆਂ। ਮਾਮਲਾ ਗੰਭੀਰ ਹੋਣ ਦੀ ਸੂਚਨਾ ਮਿਲਦੇ ਹੀ ਸੀਆਈਏ ਸਟਾਫ ਦੇ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ। ਉਨ੍ਹਾਂ ਇਸ ਮਾਮਲੇ 'ਚ ਪੁਲਿਸ ਟੀਮ 'ਤੇ ਹਮਲਾ ਸਮਝਦਿਆਂ ਕੌਫੀ ਸ਼ਾਪ ਦੇ ਲਹੂ ਲੁਹਾਣ ਨੌਜਵਾਨਾਂ ਨੂੰ ਜਬਰਨ ਗੱਡੀਆਂ ਵਿਚ ਸੁੱਟ ਕੇ ਸੀਆਈਏ ਲੈ ਗਏ। ਇਸ ਘਟਨਾ ਨੂੰ ਲੈ ਕੇ ਲੋਕਾਂ ਨੇ ਪੁਲਿਸ 'ਤੇ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਇਕ ਤਾਂ ਪੁਲਿਸ ਮੁਲਾਜ਼ਮ ਵਰਦੀ ਦੇ ਰੋਅਬ 'ਤੇ ਸ਼ਰੇਆਮ ਮੁਟਿਆਰ ਨਾਲ ਲੜ ਝਗੜ ਰਿਹਾ ਸੀ। ਜਦੋਂ ਕੌਫੀ ਸ਼ਾਪ ਦੇ ਮੁਲਾਜ਼ਮ ਨੇ ਰੋਕਿਆ ਤਾਂ ਪੁਲਿਸ ਨੇ ਉਲਟਾ ਉਨ੍ਹਾਂ ਨੂੰ ਹੀ ਨਿਸ਼ਾਨਾ ਬਣਾਉਂਦਿਆਂ ਚੁੱਕ ਕੇ ਲੈ ਗਏ। ਦੇਰ ਰਾਤ ਤਕ ਸੀਆਈਏ ਸਟਾਫ ਦੇ ਬਾਹਰ ਕੌਫੀ ਸ਼ਾਪ ਦੇ ਨੌਜਵਾਨਾਂ ਨੂੰ ਛੁਡਾਉਣ ਲਈ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੇ ਦੋਸਤਾਂ ਦਾ ਜਮਾਵੜਾ ਲੱਗਾ ਰਿਹਾ।ਮੌਕੇ ਤੇ ਦੇਖਣ ਵਾਲਿਆਂ ਨੇ ਦੱਸਿਆ ਕਿ ਪਲੀਸ ਦੀ ਗਿੱਦੜ ਕੁੱਟ ਨੇ ਲੋਕਾਂ ਵਿੱਚ ਸਹਿਮ ਪੈਦਾ ਕਰ ਦਿੱਤਾ ਅਤੇ ਲੋਕ ਆਪੋ ਆਪਣੀਆਂ ਗੱਡੀਆਂ ਦੇ ਲਾਕ ਬੰਦ ਕਰਕੇ ਸੜਕ ਤੇ ਬੈਠੇ ਰਹੇ ।ਇਹ ਸਾਰਾ ਘਟਨਾਕ੍ਰਮ ਤਕਰੀਬਨ ਪੰਦਰਾਂ ਵੀਹ ਮਿੰਟ ਤੱਕ ਚੱਲਿਆ ।