You are here

ਲੋਕੀਂ ਸਰਪੰਚੀ ਨਹੀਂ ਛੱਡਦੇ ਅਕਾਲੀ ਦਲ ਨੇ ਤਾਂ ਵਜ਼ੀਰੀ ਛੱਡਤੀ  ਚੇਅਰਮੈਨ ਢਿੱਲੋਂ 

ਅਜੀਤਵਾਲ, ਸਤੰਬਰ 2020 -( ਬਲਵੀਰ ਸਿੰਘ ਬਾਠ )-ਕੇਂਦਰੀ ਸਰਕਾਰ ਖੇਤੀ ਆਰਡੀਨੈਂਸ ਪਾਸ ਕਰਕੇ ਕਿਸਾਨਾਂ ਦੇ ਨਾਲ ਆੜ੍ਹਤੀਆਂ ਪੱਲੇਦਾਰਾਂ ਨੂੰ ਵੀ ਖਤਮ ਕਰਨਾ ਚਾਹੁੰਦੀ ਹੈ ਜਿਨ੍ਹਾਂ ਦਾ ਵਿਰੋਧ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਆਪਣੀ ਵਜ਼ੀਰੀ ਛੱਡ ਕੇ ਕੀਤਾ ਗਿਆ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਬਲਾਕ ਸੰਮਤੀ ਮੋਗਾ ਬੰਦ ਦੇ ਚੇਅਰਮੈਨ ਅਜੀਤ ਸਿੰਘ ਢਿੱਲੋਂ ਨੇ ਕਰਦਿਆਂ ਕੀਤਾ ਉਨ੍ਹਾਂ ਕਿਹਾ ਕਿ ਲੋਕ ਤਾਂ ਆਪਣੀ ਸਰਪੰਚੀ ਨਹੀਂ ਛੱਡਦੇ ਪਰ ਸ਼੍ਰੋਮਣੀ ਅਕਾਲੀ ਦਲ ਨੇ ਬਜ਼ਰੀ ਛੱਡ ਦਿੱਤੀ ਉਨ੍ਹਾਂ ਕਿਹਾ ਕਿ ਅਕਾਲੀ ਦਲ ਹਮੇਸ਼ਾ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚਟਾਨ ਵਾਂਗ ਖੜ੍ਹਾ ਹੈ ਅਤੇ ਖੜ੍ਹਾ ਹੁੰਦਾ ਰਿਹਾ ਹੈ ਅਤੇ ਹਮੇਸ਼ਾ ਕਿਸਾਨਾਂ ਦੇ ਨਾਲ ਹੈ ਜਿਸ ਗੱਲ ਦਾ ਸਬੂਤ ਸਾਨੂੰ ਬੀਬਾ ਹਰਸਿਮਰਤ ਕੌਰ ਬਾਦਲ ਤੋਂ ਮਿਲਦਾ ਹੈ ਜਿਸ ਨੇ ਕੇਂਦਰੀ ਉੱਚ ਅਹੁਦੇ ਦੀ ਪ੍ਰਵਾਹ ਨਹੀਂ ਕੀਤੀ ਸਗੋਂ ਮੰਤਰੀ ਅਹੁਦੇ ਨੂੰ ਠੋਕਰ ਮਾਰ ਕੇ ਕਿਸਾਨਾਂ ਦੇ ਨਾਲ ਖੜ੍ਹੇ ਹੋਏ ਹਨ ਢਿੱਲੋਂ ਨੇ ਤੇ ਸਾਰੇ ਕਿਸਾਨ ਜਥੇਬੰਦੀਆਂ ਨੂੰ ਇਨ੍ਹਾਂ ਦੇ ਨਾਲ ਕੇਂਦਰੀ ਸਰਕਾਰ ਦਾ ਵਿਰੋਧ ਕਰਨਾ ਚਾਹੀਦਾ ਹੈ ਉਨ੍ਹਾਂ ਅੱਗੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੀ ਦੇ ਹੁਕਮਾਂ ਤਹਿਤ ਪੱਚੀ ਦਸੰਬਰ ਨੂੰ ਸਾਰੇ ਪੰਜਾਬ ਅੰਦਰ ਚੱਕਾ ਜਾਮ ਕੀਤਾ ਜਾਵੇਗਾ ਇਸ ਸਮੇਂ ਉਨ੍ਹਾਂ ਦੇ ਨਾਲ ਸਾਬਕਾ ਸਰਕਲ ਸਰਕਲ ਜਥੇਦਾਰ ਪਰਮਜੀਤ ਸਿੰਘ ਸਵਰਨ ਸਿੰਘ ਸਤਨਾਮ ਸਿੰਘ ਹਰਮੰਦਰ ਸਿੰਘ ਸੁਖਵਿੰਦਰ ਸਿੰਘ ਸੁੱਖੀ ਜਿੰਦਰ ਸਿੰਘ ਡੇਅਰੀ ਵਾਲੇ ਹਰਮਿੰਦਰ ਸਿੰਘ ਸਰਪ੍ਰਸਤ ਰੇਸ਼ਮ ਸਿੰਘ ਦੇਵ ਸਿੰਘ ਮਨਜੀਤ ਸਿੰਘ ਢਿੱਲੋਂ ਸਤਵੰਤ ਸਿੰਘ ਹਰਬੰਸ ਸਿੰਘ ਤੋਂ ਇਲਾਵਾ ਵੱਡੀ ਪੱਧਰ ਤੇ ਅਕਾਲੀ ਵਰਕਰ ਹਾਜ਼ਰ ਸਨ