You are here

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਜ਼ਿਲ੍ਹਾ ਮੋਗਾ ਦਾ ਸਾਲਾਨਾ ਇਜਲਾਸ ਹੋਇਆ।

ਮਹਿਲ ਕਲਾਂ/ਬਰਨਾਲਾ-ਜਨਵਰੀ (ਗੁਰਸੇਵਕ ਸਿੰਘ ਸੋਹੀ)  ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ (ਰਜਿ :295)ਦੇ ਸੂਬਾ ਪ੍ਰਧਾਨ ਡਾ ਰਮੇਸ਼ ਕੁਮਾਰ ਬਾਲੀ ਦੀਆਂ ਹਦਾਇਤਾਂ ਮੁਤਾਬਕ ਪੂਰੇ ਪੰਜਾਬ ਦੇ ਜ਼ਿਲ੍ਹਿਆਂ ਅਤੇ ਬਲਾਕਾਂ ਦੇ ਸਾਲਾਨਾ ਇਜਲਾਸ ਹੋ ਰਹੇ ਹਨ । mਇਸੇ ਤਹਿਤ ਅੱਜ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਜ਼ਿਲ੍ਹਾ ਮੋਗਾ ਦਾ ਸਾਲਾਨਾ ਇਜਲਾਸ ਸਮਾਗਮ ਹੋਇਆ ਜਿਸ ਵਿਚ ਸੂਬਾ ਸੀਨੀਅਰ ਮੀਤ ਪ੍ਰਧਾਨ ਡਾ ਮਿੱਠੂ ਮੁਹੰਮਦ ਮਹਿਲ ਕਲਾਂ ਜ਼ਿਲ੍ਹਾ ਬਰਨਾਲਾ, ਸੂਬਾ ਆਰਗੇਨਾਈਜ਼ਰ ਸਕੱਤਰ ਡਾ ਦੀਦਾਰ ਸਿੰਘ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ', ਸੂਬਾ ਤਾਲਮੇਲ ਕਮੇਟੀ ਮੈਂਬਰ ਡਾ ਜਗਦੇਵ ਸਿੰਘ ਚਹਿਲ ਜ਼ਿਲ੍ਹਾ ਫ਼ਰੀਦਕੋਟ, ਸੂਬਾ ਸਰਪ੍ਰਸਤ ਡਾ ਮਹਿੰਦਰ ਸਿੰਘ ਗਿੱਲ  ਦੀ ਰੇਖ ਹੇਠ ਹੋਇਆ ।ਸਾਲਾਨਾ ਇਜਲਾਸ ਦੀ ਸ਼ੁਰੂਆਤ ਜਥੇਬੰਦੀ ਦਾ ਝੰਡਾ ਲਹਿਰਾਉਣ ਉਪਰੰਤ ਕੀਤੀ ਗਈ ।ਜਿਸ ਵਿਚ ਜਨਰਲ ਸਕੱਤਰ ਡਾ ਸਵਰਨਜੀਤ ਸਿੰਘ ਲੋਪੋ ਨੇ ਸੈਕਟਰੀ ਰਿਪੋਰਟ ਪਡ਼੍ਹ ਕੇ ਸੁਣਾਈ ਜਿਸ ਨੂੰ ਮੈਂਬਰਾਂ ਨੇ ਸਰਬਸੰਮਤੀ ਨਾਲ ਪਾਸ ਕੀਤਾ ।ਪ੍ਰਧਾਨ ਡਾ ਗੁਰਮੁਖ ਸਿੰਘ ਸੈਦੋਕੇ ਨੇ ਰੀਵਿਊ ਰਿਪੋਰਟ ਪਡ਼੍ਹ ਕੇ ਸੁਣਾਈ ।ਕੈਸ਼ੀਅਰ ਡਾ ਅਨੂਪ ਬਿਸਵਾਸ ਨੇ ਸਾਲ ਦਾ ਲੇਖਾ ਜੋਖਾ ਪੜ੍ਹ ਕੇ ਮੈਂਬਰਾਂ ਨੂੰ ਸੁਣਾਇਆ ਜਿਸ ਉਪਰੰਤ ਸਾਰੇ ਮੈਂਬਰਾਂ ਨੇ ਹੱਥ ਖੜ੍ਹੇ ਕਰਕੇ ਸਰਬਸੰਮਤੀ ਨਾਲ ਪਾਸ ਕੀਤਾ। ਇਸ ਉਪਰੰਤ ਪਹੁੰਚੀ ਹੋਈ  ਸੂਬਾ ਕਮੇਟੀ ਦੇ ਮੈਂਬਰ ਸਹਿਬਾਨਾਂ ਨੇ ਆਪੋ ਆਪਣੇ ਵਿਚਾਰ ਪੇਸ਼ ਕੀਤੇ ਅਤੇ ਮੈਂਬਰਾਂ ਨੂੰ ਹੌਸਲਾ ਅਫਜ਼ਾਈ ਵਿਚਾਰ ਚਰਚਾ ਕੀਤੀ ਗਈ ਅਤੇ ਜਥੇਬੰਦੀ ਨੂੰ ਆ ਰਹੀਆਂ ਮੁਸ਼ਕਲਾਂ ਸੰਬੰਧੀ ਪੂਰੇ ਹਾਊਸ ਵਿਚ ਖੁੱਲ੍ਹ ਕੇ ਬਹਿਸ ਕੀਤੀ ਗਈ ।
ਜਥੇਬੰਦੀ ਵਿਚ ਪਿਛਲੇ ਸਮੇਂ ਦੌਰਾਨ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਸਤਿਕਾਰਯੋਗ ਮੈਂਬਰ ਸਾਹਿਬਾਨਾਂ ਨੂੰ ਅਤੇ ਸੂਬਾ ਕਮੇਟੀ ਵੱਲੋਂ ਜ਼ਿਲ੍ਹਾ ਮੋਗਾ ਵਿੱਚ ਸੂਬਾਈ ਆਗੂਆਂ ਨੂੰ  ਟਰਾਫੀਆਂ ਦੇ ਕੇ ਸਨਮਾਨਤ ਕੀਤਾ ਗਿਆ ।
ਪਹਿਲੀ ਕਮੇਟੀ ਨੂੰ ਭੰਗ ਕਰਨ ਉਪਰੰਤ ਨਵੀਂ ਕਮੇਟੀ ਦਾ ਸਰਬਸੰਮਤੀ ਨਾਲ ਗਠਨ ਕੀਤਾ ਗਿਆ,ਜਿਸ ਵਿਚ ਡਾ ਮਹਿੰਦਰ ਸਿੰਘ ਗਿੱਲ ਨੂੰ ਜ਼ਿਲ੍ਹਾ ਪ੍ਰਧਾਨ ,ਡਾ ਲਖਵਿੰਦਰ ਸਿੰਘ ਰਿੰਕੂ ਬੀੜ ਰਾਊਕੇ ਸੀਨੀਅਰ ਮੀਤ ਪ੍ਰਧਾਨ', ਡਾ ਗੁਰਮੁੱਖ ਸਿੰਘ ਸੈਦੋ ਕੇ ਨੂੰ ਜ਼ਿਲ੍ਹਾ ਸਰਪ੍ਰਸਤ, ਡਾ ਪਰਗਟ ਸਿੰਘ ਮਾਛੀਕੇ ਨੂੰ ਜ਼ਿਲਾ ਚੇਅਰਮੈਨ ਅਤੇ ਆਫਿਸ ਸਕੱਤਰ, ਡਾ ਜਸਪਾਲ ਸਿੰਘ ਲੋਪੋ ਨੂੰ ਕੈਸ਼ੀਅਰ, ਡਾ ਅਨੂਪ ਬਿਸਵਾਸ ਨੂੰ ਸਹਾਇਕ ਕੈਸ਼ੀਅਰ, ਡਾ ਕੁਲਦੀਪ ਸਿੰਘ ਬਿਲਾਸਪੁਰ ਨੂੰ ਪ੍ਰੈੱਸ ਸਕੱਤਰ, ਡਾ ਜਸਪ੍ਰੀਤ ਸਿੰਘ ਬੱਧਨੀ ਨੂੰ ਜ਼ਿਲ੍ਹਾ ਆਰਗੇਨਾਈਜ਼ਰ ਸੈਕਟਰੀ ,ਅਤੇ ਐਗਜ਼ਿਟ ਮੈਂਬਰ ਡਾ ਅੰਮ੍ਰਿਤਪਾਲ ਸਿੰਘ ਬੱਗਾ ਭਾਗੀਕੇ ,ਡਾ ਸਤਨਾਮ ਸਿੰਘ ਮੀਨੀਆਂ,ਡਾ ਹਰਜਿੰਦਰ ਸਿੰਘ ਹਿੰਮਤਪੁਰਾ, ਡਾ ਹਰਦੀਪ ਸ਼ਰਮਾ ,ਡਾ ਜਗਰਾਜ ਸਿੰਘ ਆਦਿ ਚੁਣੇ ਗਏ ।ਇਸ ਉਪਰੰਤ ਇੱਕ ਕੋਰ ਕਮੇਟੀ ਦਾ ਵੀ ਗਠਨ ਕੀਤਾ ਗਿਆ, ਜਿਸ ਵਿਚ ਡਾ ਲਖਵਿੰਦਰ ਸਿੰਘ ਬੀੜ ਰਾਉਕੇ, ਡਾ ਪਰਗਟ ਸਿੰਘ ਮਾਛੀਕੇ,ਡਾ ਸਵਰਨਜੀਤ ਸਿੰਘ ਲੋਪੋ ਵਿਸ਼ੇਸ਼ ਤੌਰ ਤੇ ਚੁਣੇ ਗਏ ।ਇਸ ਤੋਂ ਇਲਾਵਾ ਡਾ ਕੁਲਵਿੰਦਰ ਸਿੰਘ ਡਾ ਰਮਨ ਸਿੰਘ,ਡਾ ਗੁਰਪਾਲ ਸਿੰਘ, ਡਾ ਜਗਸੀਰ ਸਿੰਘ,ਡਾ ਜਸਵੰਤ ਸਿੰਘ,ਡਾ ਜਗਰਾਜ ਸਿੰਘ ਰਣੀਆਂ, ਡਾ ਹਰਪਾਲ ਸਿੰਘ ਭਾਗੀਕੇ,ਡਾ ਜਗਜੀਤ ਸਿੰਘ ਲੋਪੋ ਆਦਿ ਹਾਜ਼ਰ ਸਨ।
ਜ਼ਿਲ੍ਹਾ ਮੋਗਾ ਦੀ ਚੁਣੀ ਹੋਈ ਕਮੇਟੀ ਨੇ ਵਿਸ਼ਵਾਸ ਦਿਵਾਇਆ ਕਿ ਜਿਹੜੀ ਉਨ੍ਹਾਂ ਨੂੰ ਡਿਊਟੀ ਸੌਂਪੀ ਹੈ ਉਹ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਉਣਗੇ ਅਤੇ ਜਥੇਬੰਦੀ ਨੂੰ ਹੋਰ ਪ੍ਰਫੁੱਲਤ ਕਰਨ ਲਈ ਦਿਨ ਰਾਤ ਮਿਹਨਤ ਕਰਦੇ ਰਹਿਣਗੇ। ਅਖੀਰ ਵਿੱਚ ਡਾ ਗੁਰਮੁਖ ਸਿੰਘ ਅਤੇ ਡਾ ਮਹਿੰਦਰ ਸਿੰਘ ਗਿੱਲ ਨੇ ਆਏ ਹੋਏ ਸਾਥੀਆਂ ਦਾ ਧੰਨਵਾਦ ਕੀਤਾ ।