ਜਗਰਾਉਂ ਜਨਵਰੀ2021 (ਮੋਹਿਤ ਗੋਇਲ ਕੁਲਦੀਪ ਸਿੰਘ ਕੋਮਲ)
ਜਗਰਾਉਂ ਦੇ ਪ੍ਰਮੁੱਖ ਤੇਰਾਂ ਪੰਥ ਭਵਨ ਵਿਖੇ ਇਕ ਸਮਾਇਕ ਫੈਸਟੀਵਲ ਕਰਵਾਇਆ ਗਿਆ ਜਿਸ ਵਿਚ ਤੇਰਾਂ ਪੰਥ ਯੁਵਕ ਪਰਿਸ਼ਦ ਜਗਰਾਉਂ ਪੰਜਾਬ ਵਲੋਂ ਇਸ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿਚ 75ਸਮਾਇਕ ਹੋਏ ,ਸਮਾਇਕ ਦੇ ਸ਼ੁਰੂ ਵਿੱਚ ਲੱਕਸ਼ ਹੈਂ ਉਚਾ ਹਮਾਰਾ ਦੇ ਗੀਤ ਨਾਲ ਯੁਵਕ ਪਰਿਸ਼ਦ ਵਲੋਂ ਪੇਸ਼ ਕੀਤਾ ਗਿਆ। ਇਸ ਤੋਂ ਬਾਅਦ ਨਮਸਕਾਰ ਮਹਾਮੰਤਰ ਨਾਲ ਤਾਂ ਪੂਰਾ ਹਾਲ ਗੂੰਜ ਉੱਠਿਆ, ਉਪਰੰਤ ਸ੍ਰੀ ਤਿਲਕ ਰਾਜ ਜੈਨ ਜੀ ਵਲੋਂ ਬੜੀ ਸ਼ਰਧਾ ਨਾਲ ਸਮਾਇਕ ਦੇ ਵਾਰੇ ਬੜੀ ਗੂੜ੍ਹੀ ਜਾਣਕਾਰੀ ਦਿੱਤੀ ਗਈ। ਇਸ ਪ੍ਰੋਗਰਾਮ ਵਿੱਚ ਤੇਰਾਂ ਪੰਥ ਸਭਾ ਯੁਵਕ ਮੰਡਲ, ਮਹਿਲਾ ਮੰਡਲ, ਯੁਵਕ ਪਰਿਸ਼ਦ, ਕੰਨਿਆ ਮੰਡਲ, ਕਿਸ਼ੋਰ ਮੰਡਲ, ਗਿਆਨਸ਼ਲਾ, ਸਾਰਿਆਂ ਵਲੋਂ ਆਪਣੀ ਹਾਜਰੀ ਲਗਵਾਈ, ਇਹ ਸਾਰਾ ਪ੍ਰਬੰਧ ਸ੍ਰੀ ਨਵਨੀਤ ਗੁਪਤਾ, ਵਿਨੋਦ ਜੀ ਜਗਦੀਪ, ਮਨੀਸ਼ ਜੀ, ਲਲਿਤ ਜੀ,ਭੈਭਵ ਜੈਨ ਆਦਿ ਹਾਜ਼ਰ ਸਨ, ਅੰਤ ਵਿਚ ਸਭ ਨੂੰ ਨਾਸ਼ਤਾ ਆਦਿ ਵੀ ਕਰਵਾਇਆ ਗਿਆ।