You are here

ਸੱਭਿਆਚਾਰਕ ਮੇਲਿਆ ਦੀ ਸ਼ਾਨ ਪੰਜਾਬੀ ਕਲਾਕਾਰ ਬਰਾੜ ਗੁਰਵਿੰਦਰ

ਸਵੱਦੀ ਕਲਾਂ / 4 ਫਰਵਰੀ (ਬਲਜਿੰਦਰ ਸਿੰਘ ਵਿਰਕ) ਪ੍ਰਮਾਤਮਾ ਕਰਮਾਂ ਵਾਲੇ ਇਨਸਾਨਾ ਨੂੰ  ਮਾਂ ਬੋਲੀ ਪੰਜਾਬੀ ਦੀ ਸੇਵਾ ਕਰਨ ਦਾ ਮੌਕਾ ਦਿੰਦਾ ਹੈ  ਅਜਿਹੀ ਹੀ ਕਿਸਮਤ ਦਾ ਧਨੀ ਹੈ ਉਸਤਾਦ ਬਰਕਤ ਸਿੱਧੂ ਦੀਪ ਢਿੱਲੋਂ ,  ਮਨਜੀਤ ਰੂਪੋਵਾਲੀਆਂ ਅਤੇ  ਜਸਵੰਤ ਸੰਦੀਲਾ ਨਾਲ ਸਟੇਜ ਕਰ ਚੁੱਕਾ  ਨਵਾਂ ਉਭਰ ਰਿਹਾ ਪੰਜਾਬੀ ਕਲਾਕਾਰ  ਬਰਾੜ ਗੁਰਵਿੰਦਰ ਜਿਸ ਨੇ ਪੰਜਾਬ ਭਰ ਦੇ ਸੱਭਿਆਰਚਕ ਮੇਲਿਆ ਚ ਆਪਣੇ ਨਾਮ ਦਾ ਚੋਖਾ ਲੋਹਾ ਮਨਵਾਇਆਂ ਹੈ। ਬਰਾੜ ਦਾ ਅਲਾਪ ਕੰਪਨੀ  ਚ  ਗਾਇਆਂ  ਅਤੇ ਬੱਲੋਮਾਜਰਾ ਦੀ ਕਲਮ ਦਾ ਪਰੋਇਆਂ ਗੀਤ ”ਮਜਬੂਰੀਆ” ਜਿਸ ਨੇ ਬਰਾੜ ਗੁਰਵਿੰਦਰ ਨੂੰ ਮੇਲਿਆਂ ਦੀ ਸ਼ਾਨ ਬਣਾਕੇ ਸਰੋਤਿਆਂ ਦੀ ਕਚਿਹਰੀ  ਪੇਸ਼ ਕੀਤਾ ਸੀ । ਗੀਤ ਮਜਬੂਰੀਆਂ  ਨੂੰ ਸੰਗੀਤਕਾਰ ਦਵਿੰਦਰ ਕੈਂਥ ਨੇ ਆਪਣੀਆਂ ਮਧੁਰ ਧੁੰਨਾ ਨਾਲ ਤਿਆਰ ਕੀਤਾ ਹੈ । ਸਰੋਤਿਆ ਦੀ ਕਸੌਟੀ ਤੇ ਖਰਾ ਉਤਰਣ ਵਾਲਾ ਕੋਇਲ ਦੀ ਕੂਕ ਜਿਹਾ ਪੰਜਾਬੀ ਕਲਾਕਾਰ ਬਰਾੜ ਗੁਰਵਿੰਦਰ ਜਲਦ ਰੱਬ ਵਰਗੇ ਸਰੋਤਿਆਂ ਪੂਰਜ਼ੋਰ ਮੰਗ ਤੇ ਨਵਾਂ ਸਿੰਗਲ ਟਰੈਕ ਲੈਕੇ ਲੋਕ ਕਚਿਹਰੀ ਚ ਪੇਸ਼ ਹੋਵੇਗਾ । ਆਪਣੇ ਨਵੇਂ ਆ ਰਹੇ  ਸਿੰਗਲ ਟਰੈਕ ਬਾਰੇ  ਵਿਚਾਰ ਚਰਚਾ ਕਰਦੇ ਹੋਏ ਬਰਾੜ ਗੁਰਵਿੰਦਰ ਨੇ ਪੱਤਰਕਾਰਾਂ ਦੇ ਰੁਬਰੂ ਹੁੰਦੇ ਹੋਏ ਦੱਸਿਆ ਕਿ ਗੀਤਕਾਰ ਬੱਲੋਮਾਜਰਾ ਦੀ ਕਲਮ ਦੇ ਗਰਭ ਚੋਂ ਜਨਮਿਆ ਗੀਤ ” ਮਜਬੂਰੀਆ ”ਨੇ ਉਸ ਦੇ ਨਾਮ ਨੁੰ ਚਾਰ ਚੰਨ ਲਗਾਏ ਹਨ  ਅਤੇ ਇਸ ਗੀਤ ਕਰਕੇ ਉਸ ਨੂੰ  ਕਈ ਐਵਾਰਡ ਵੀ ਨਸੀਬ ਹੋਏ ਹਨ । ਇਸ ਸਮੇਂ ਉਹਨਾ ਨੇ ਕਿਹਾ ਕਿ ਮੈਂ ਆਪਣੇ ਰੱਬ ਵਰਗੇ ਸਰੋਤਿਆਂ ਦਾ  ਸਦਾ ਅਭਾਰੀ ਰਾਹਾਂਗਾ ਜਿੰਨਾ ਨੇ ਸਮੁੰਦਰ ਦੀ ਗਹਿਰਾਈ ਤੋਂ ਵੀ ਡੂੰਘੇ ਪੰਜਾਬੀ ਕਲਾਕਾਰੀ ਦੇ ਖੇਤਰ ਚ  ਸਵੀਕਾਰ ਕੇ ਉਸ ਨੂੰ ਮਾਣ ਬਕਸਿਆ ਹੈ ।