ਜਗਰਾਓਂ 10 ਜਨਵਰੀ (ਅਮਿਤ ਖੰਨਾ)-ਪੀਐੱਮ ਮੋਦੀ ਦੀ ਿਫ਼ਰੋਜ਼ਪੁਰ ਰੈਲੀ ਵਿਚ ਸ਼ਾਮਲ ਹੋਣ ਲਈ ਜਾਂਦੇ ਭਾਜਪਾ ਵਰਕਰਾਂ ਤੇ ਹੋਏ ਹਮਲਿਆਂ ਨੂੰ ਭਾਜਪਾ ਆਗੂਆਂ ਨੇ ਕਾਂਗਰਸ ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਕਾਂਗਰਸ ਦੇ ਗੁੰਡਿਆਂ ਨੇ ਪੁਲਿਸ ਤੇ ਪੰਜਾਬ ਸਰਕਾਰ ਦੀ ਸ਼ਹਿ ਤੇ ਕਿਸਾਨਾਂ ਦੇ ਭੇਸ ਚ ਭਾਜਪਾ ਵਰਕਰਾਂ ਤੇ ਹਮਲੇ ਕੀਤੇ ਹਨ ਜਿਸ ਦਾ ਜਵਾਬ ਚੋਣਾਂ ਚ ਕਾਂਗਰਸ ਨੂੰ ਦਿੱਤਾ ਜਾਵੇਗਾ।ਰੈਲੀ ਵਿਚ ਜਗਰਾਓਂ ਤੋਂ ਗਏ ਵਰਕਰਾਂ ਤੇ ਰਸਤੇ ਚ ਹੋਏ ਹਮਲੇ ਚ ਜ਼ਖ਼ਮੀ ਹੋਏ ਜ਼ਿਲ੍ਹਾ ਪ੍ਰਧਾਨ ਗੌਰਵ ਖੁੱਲਰ, ਮੰਡਲ ਪ੍ਰਧਾਨ ਹਨੀ ਗੋਇਲ ਤੇ ਹੋਰ ਵਰਕਰਾਂ ਦਾ ਹਾਲ ਪੁੱਛਣ ਜਗਰਾਓਂ ਆਏ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਪ੍ਰਵੀਨ ਬਾਂਸਲ ਤੇ ਸਾਬਕਾ ਪ੍ਰਧਾਨ ਪੋ੍. ਰਾਜਿੰਦਰ ਭੰਡਾਰੀ ਨੇ ਕਿਹਾ ਕਾਂਗਰਸ ਦਾ ਇਤਿਹਾਸ ਹੈ ਕਿ ਇਹ ਫੁੱਟ ਪਾਊ ਤੇ ਦੰਗੇ ਕਰਵਾਉਣ ਦੀ ਨੀਤੀ ਅਪਣਾ ਕੇ ਸੱਤਾ ਹਾਸਲ ਕਰਨ ਦੀ ਚਾਲ ਚੱਲਦੀ ਹੈ ਤੇ ਇਹੀ ਨੀਤੀ ਕਾਂਗਰਸ ਨੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰ ਕੇ ਪੀਐੱਮ ਮੋਦੀ ਦੀ ਰੈਲੀ ਸਮੇਂ ਚੱਲਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਕਿਹਾ ਰੈਲੀ ਜਾਂਦੀਆਂ ਭਾਜਪਾ ਵਰਕਰਾਂ ਦੀ 3248 ਬੱਸਾਂ ਨੂੰ ਕਾਂਗਰਸੀ ਗੁੰਡਿਆਂ ਨੇ ਰਸਤੇ ਵਿਚ ਰੋਕ ਕੇ ਵਰਕਰਾਂ ਨਾਲ ਪੁਲਿਸ ਦੀ ਮੌਜੂਦਗੀ 'ਚ ਕੁੱਟਮਾਰ ਕੀਤੀ।ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੌਰਵ ਖੁੱਲਰ ਨੇ ਕਿਹਾ ਉਨ੍ਹਾਂ ਨੂੰ ਮਾਣ ਹੈ ਕਿ ਉਹ ਭਾਜਪਾ ਦੇ ਵਰਕਰ ਹੈ। ਉਨ੍ਹਾਂ ਕਿਹਾ ਸੂਬੇ ਦੇ ਅਧਿਕਾਰੀਆਂ ਵੱਲੋਂ ਵਰਕਰਾਂ ਦਾ ਹਾਲ ਜਾਣਨ ਆਉਣ ਨਾਲ ਵਰਕਰਾਂ ਦਾ ਹੌਸਲਾ ਵਧਾਇਆ ਹੈ ਤੇ ਪਹਿਲਾਂ ਨਾਲੋਂ ਦੁੱਗਣੇ ਹੋ ਕੇ ਪਾਰਟੀ ਦਾ ਕੰਮ ਕਰਨਗੇ। ਇਸ ਮੌਕੇ ਸੂਬਾ ਕਾਰਜਕਾਰਣੀ ਮੈਂਬਰ ਡਾ. ਰਾਜਿੰਦਰ ਸ਼ਰਮਾ, ਜ਼ਿਲ੍ਹਾ ਜਨਰਲ ਸੈਕਟਰੀ ਪ੍ਰਦੀਪ ਜੈਨ, ਜਗਦੀਸ਼ ਓਹਰੀ, ਸੁਸ਼ੀਲ ਜੈਨ, ਸਰਜੀਵਨ ਬਾਂਸਲ, ਮੋਨੂੰ ਗੋਇਲ, ਦਰਸ਼ਨ ਲਾਲ ਸੰਮੀ, ਬਲਦੇਵ ਗੋਇਲ, ਰਾਜੇਸ਼ ਲੂੰਬਾ, ਹਿਤੇਸ਼ ਗੋਇਲ, ਅਨਮੋਲ ਕਤਿਆਲ, ਸ਼ੈਟੀ, ਹਰੀ ਓਮ ਵਰਮਾ, ਰਾਜੇਸ਼ ਬੌਬੀ, ਗਗਨ ਸ਼ਰਮਾ, ਮੋਹਿਤ ਗਰਗ, ਅੁਕੰਸ਼ ਗੋਇਲ, ਰਿੰਪੀ ਮਲਹੋਤਰਾ ਆਦਿ ਹਾਜ਼ਰ ਸਨ।