ਵਾਟਫੋਰਡ/ਲੰਡਨ , ਅਕਤੂਬਰ 2020 -(ਗਿਆਨੀ ਰਵਿੰਦਰਪਾਲ ਸਿੰਘ)-
ਭਾਰਤ 'ਚ ਲੱਖਾਂ ਬੱਚਿਆਂ ਨੂੰ ਭੋਜਨ ਮੁਹੱਈਆ ਕਰਵਾਉਣ ਵਾਲੀ ਸੰਸਥਾ ਅਕਸ਼ੈ ਪਾਤਰ ਨੇ ਇੰਗਲੈਂਡ ਦੇ ਸਕੂਲਾਂ 'ਚ ਮੁਫ਼ਤ ਭੋਜਨ ਵੰਡਿਆ। ਉੱਤਰ ਪੱਛਮੀ ਲੰਡਨ ਦੇ ਵਾਟਫੋਰਡ 'ਚ ਸਥਾਪਿਤ ਆਪਣੇ ਨਵੇਂ ਕਿਚਨ ਤੋਂ ਇਸ ਸੰਸਥਾ ਨੇ ਭੋਜਨ ਵੰਡਣ ਦੀ ਸ਼ੁਰੂਆਤ ਕੀਤੀ। ਮੁੰਬਈ ਤੇ ਅਹਿਮਦਾਬਾਦ ਲਈ ਵਿਕਸਤ ਮਾਡਲ ਤਹਿਤ ਪਕਾਇਆ ਗਿਆ ਗਰਮ ਸ਼ਾਕਾਹਾਰੀ ਖਾਣਾ ਮੰਗਲਵਾਰ ਨੂੰ ਉੱਤਰੀ ਲੰਡਨ 'ਚ ਸਕੂਲਾਂ ਨੂੰ ਭੇਜਿਆ ਗਿਆ।
ਅਕਸ਼ੈ ਪਾਤਰ ਦੇ ਰਸੋਈਏ ਨੇ ਮਿਕਸ ਸ਼ਾਕਾਹਾਰੀ ਪਾਸਤਾ ਤੇ ਫੁੱਲ ਗੋਭੀ ਪਕਾਈ। ਅਕਸ਼ੈ ਪਾਤਰ ਭਾਰਤ 'ਚ ਸਕੂਲਾਂ ਲਈ ਰੋਜ਼ਾਨਾ 18 ਲੱਖ ਭੋਜਨ ਤਿਆਰ ਕਰਦਾ ਹੈ। ਕ੍ਰਿਕਲੇਵੂਡ 'ਚ ਮੋਰਾ ਪ੍ਰਰਾਇਮਰੀ ਸਕੂਲ ਦੇ ਹੈੱਡ ਮਾਸਟਰ ਕੇਟ ਬਾਸ ਨੇ ਭੋਜਨ ਪਕਾਉਣ ਲਈ ਸਮੱਗਰੀ ਇਕੱਠੀ ਕੀਤੀ ਸੀ। ਫਿਲਹਾਲ ਰੋਜ਼ਾਨਾ ਲਿਸੈਸਟਰ ਤੇ ਪੂਰਬੀ ਲੰਡਨ 'ਚ ਵੀ ਅਜਿਹਾ ਰਸੋਈਘਰ ਸਥਾਪਿਤ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਹ ਸੰਸਥਾ ਕ੍ਰਿਸਮਸ ਦੀਆਂ ਛੁੱਟੀਆਂ ਦੌਰਾਨ ਸਕੂਲਾਂ 'ਚ ਮੁਫ਼ਤ ਭੋਜਨ ਪਹੁੰਚਾਉਣਾ ਚਾਹੁੰਦੀ ਹੈ।