ਜਗਰਾਉਂ, ਦਸੰਬਰ 2020 (ਮੋਹਿਤ ਗੋਇਲ/ ਕੁਲਦੀਪ ਸਿੰਘ ਕੋਮਲ)
ਅੱਜ ਭਾਰਤ ਬੰਦ ਦੋਰਾਨ ਜਗਰਾਉਂ ਵਿਖੇ ਕਿਸਾਨ ਅੰਦੋਲਨ ਦੇ ਹੱਕ ਵਿੱਚ ਆਪਣੇ ਕਾਰੋਬਾਰ ਪੂਰੀ ਤਰਾਂ ਬੰਦ ਕਰ ਕੇ ਕਪੜਾ ਤੇ ਰੇਡੀਮੇਡ ਯੂਨੀਅਨ ਵਲੋਂ ਇਕ ਰੋਸ ਮਾਰਚ ਕੱਢਿਆ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣ ਲਈ ਕਿਹਾ ਗਿਆ, ਦੂਸਰੇ ਪਾਸੇ ਪੁਰਾਣੀ ਸਬਜ਼ੀ ਮੰਡੀ ਵਿਖੇ ਰੇਹੜੀ ਤੇ ਫੜੀ ਯੂਨੀਅਨਾ ਵਲੌ ਕਿਸਾਨ ਅੰਦੋਲਨ ਦਾ ਜ਼ੋਰਦਾਰ ਸਮਰਥਨ ਕੀਤਾ ਗਿਆ, ਕੇਂਦਰ ਸਰਕਾਰ ਨੂੰ ਪੁਤਲਾ ਫੂਕ ਕੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਕੜਕਦੀ ਠੰਡ ਵਿੱਚ ਦਿੱਲੀ ਦੇ ਬਾਡਰਾ ਤੇ ਬੈਠੇ ਕਿਸਾਨਾਂ ਨੂੰ ਇਨਸਾਫ ਦਿੱਤਾ ਜਾਵੇ ਕਿਉਂਕਿ ਇਹ ਪ੍ਰਦਰਸ਼ਨ ਪੂਰੀ ਤਰਾਂ ਸ਼ਾਂਤ ਮਈ ਤਰੀਕੇ ਨਾਲ ਆਪਣੇ ਜਾਇਜ ਹਕਾ ਨੂੰ ਮੰਗ ਰਹੇ ਹਨ ਪਰ ਕੇਂਦਰ ਸਰਕਾਰ ਕੰਨ ਬੰਦ ਕਰ ਕੇ ਸੁਤੀ ਹੋਈ ਹੈ ,ਇਸ ਲਾਈ ਜਿਨ੍ਹਾਂ ਵੀ ਜਲਦੀ ਹੋ ਸਕੇ ਇਨ੍ਹਾਂ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਵਾਪਸ ਲਿਆ ਜਾਵੇ ਤਾਂ ਜੋ ਕਿਸਾਨ ਖੂਸੀ ਖੁਸੀ ਆਪਣੇ ਘਰ ਵਾਪਸ ਆਉਣ। ਭਾਰਤ ਬੰਦ ਅੱਜ ਪੂਰੀ ਤਰਾਂ ਸਫਲ ਰਿਹਾ ਹੈ, ਹਰ ਵਰਗ ਦਾ ਵਪਾਰੀ ਅਤੇ ਦੁਕਾਨਦਾਰ ਕਿਸਾਨ ਅੰਦੋਲਨ ਦਾ ਸਾਥ ਦਿੰਦੇ ਨਜਰ ਆਇਆ।