You are here

ਸਿੱਖ ਤੇ ਮੁਸਲਿਮ ਪਰਿਵਾਰਾਂ 'ਚ ਕਿਡਨੀ ਟਰਾਂਸਪਲਾਂਟ ਦੀ ਵਿਸ਼ਵ ਦੀ ਪਹਿਲੀ ਸਰਜਰੀ : ਡਾ. ਅੌਲਖ

ਲੁਧਿਆਣਾ ,  ਨਵੰਬਰ  2020-(ਸਤਪਾਲ ਸਿੰਘ ਦੇਹਰਕਾ/ ਮਨਜਿੰਦਰ ਗਿੱਲ) 

ਚੰਡੀਗੜ੍ਹ ਰੋਡ ਤੇ ਸਥਿਤ ਮਲਟੀ ਸੁਪਰ ਸਪੈਸ਼ਲਿਟੀ ਅਕਾਈ ਹਸਪਤਾਲ ਵਿਚ ਮਾਹੌਲ ਉਸ ਵੇਲੇ ਖੁਸ਼ੀਆਂ ਭਰਿਆ ਬਣ ਗਿਆ ਜਦ ਅਕਾਈ ਹਸਪਤਾਲ ਦੇ ਡਾਇਰੈਕਟਰ ਅਤੇ ਪ੍ਰਸਿੱਧ ਕਿਡਨੀ ਟਰਾਂਸਪਲਾਂਟ ਸਰਜਨ ਡਾ. ਬਲਦੇਵ ਸਿੰਘ ਅੌਲਖ ਅਤੇ ਉਸ ਦੀ ਟੀਮ ਵੱਲੋਂ ਇਕ ਸਿੱਖ ਅਤੇ ਮੁਸਲਿਮ ਪਰਿਵਾਰ ਵਿੱਚ ਕਿਡਨੀ ਟਰਾਂਸਪਲਾਂਟ ਕਰਕੇ ਦੋਨਾਂ ਪਰਿਵਾਰਾਂ ਦੇ ਕਿਡਨੀ ਪੀਡਤ ਮਰੀਜਾਂ ਨੂੰ ਨਵੀਂ ਜ਼ਿੰਦਗੀ ਦਿੱਤੀ। ਅਕਾਈ ਹਸਪਤਾਲ ਵਿਚੋਂ ਵੱਲੋਂ ਇਸ ਮੌਕੇ ਕਰਵਾਏ ਸਮਾਗਮ ਦੌਰਾਨ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ, ਅਕਾਲ ਤਖਤ ਸਾਹਿਬ ਦੇ ਜਥੇਦਾਰ ਹਰਪ੍ਰਰੀਤ ਸਿੰਘ, ਹਜ਼ਰਤ ਮੁਹੰਮਦ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਤੋਂ ਇਲਾਵਾ ਹੋਰ ਸਿੱਖ ਅਤੇ ਮੁਸਲਿਮ ਆਗੂਆਂ ਨੇ ਸ਼ਮੂਲੀਅਤ ਕੀਤੀ।

ਇਸ ਮੌਕੇ ਡਾ. ਬਲਦੇਵ ਸਿੰਘ ਅੌਲਖ ਨੇ ਦੱਸਿਆ ਕਿ ਹਿੰਦੂ ਮੁਸਲਿਮ ਪਰਿਵਾਰਾਂ ਵਿੱਚ ਕਿਡਨੀ ਟਰਾਂਸਪਲਾਂਟ ਦੇ ਅਨੇਕਾਂ ਆਪ੍ਰਰੇਸ਼ਨ ਹੋਣ ਬਾਰੇ ਜਾਣਕਾਰੀ ਹੈ ਪਰ ਅੱਜ ਜਿਹੜਾ ਇਤਿਹਾਸ ਇਕਾਈ ਹਸਪਤਾਲ ਵੱਲੋਂ ਸਿਰਜਿਆ ਗਿਆ ਹੈ ਇਹ ਦੁਨੀਆਂ ਦਾ ਸ਼ਾਇਦ ਪਹਿਲਾ ਕੇਸ ਹੈ ਜਿੱਥੇ ਇੱਕ ਸਿੱਖ ਪਰਿਵਾਰ ਨੇ ਮੁਸਲਿਮ ਪਰਿਵਾਰ ਦੇ ਮੈਂਬਰ ਨੂੰ ਕਿਡਨੀ ਦਾਨ ਕਰਕੇ ਜਾਨ ਬਚਾਈ ਹੋਵੇ ਅਤੇ ਮੁਸਲਿਮ ਪਰਿਵਾਰ ਦੇ ਮੈਂਬਰ ਨੇ ਇਕ ਸਿੱਖ ਪਰਿਵਾਰ ਦੇ ਮੈਂਬਰ ਨੂੰ ਕਿਡਨੀ ਦਾਨ ਕਰ ਕੇ ਜਾਨ ਬਚਾਈ ਹੋਵੇ। ਡਾ. ਬਲਦੇਵ ਸਿੰਘ ਅੌਲਖ ਨੇ ਦੱਸਿਆ ਕਿ ਮੁਸਲਿਮ ਅਤੇ ਸਿੱਖ ਪਰਿਵਾਰ ਦੇ ਦੋ ਮੈਂਬਰ ਕਿਡਨੀ ਫੇਲੀਅਰ ਦੀ ਬੀਮਾਰੀ ਤੋਂ ਪੀਡਤ ਸਨ ਜਿਨ੍ਹਾਂ ਦਾ ਬੀਤੇ ਕਈ ਮਹੀਨਿਆਂ ਤੋਂ ਡਾਇਲਸਿਸ ਹੋ ਰਿਹਾ ਸੀ ਪਰ ਉਨ੍ਹਾਂ ਦੀ ਜਿੰਦਗੀ ਲਈ ਕਿਡਨੀ ਟਰਾਂਸਪਲਾਂਟ ਸਰਜਰੀ ਅਹਿਮ ਸੀ। ਦੋਨਾਂ ਪਰਿਵਾਰਾਂ ਨੇ ਕਿਡਨੀ ਟਰਾਂਸਪਲਾਂਟ ਦੀ ਸਰਜਰੀ ਕਰਵਾਉਣ ਲਈ ਅਕਾਈ ਹਸਪਤਾਲ ਨਾਲ ਸੰਪਰਕ ਕੀਤਾ। ਜਦ ਦੋਨਾਂ ਪਰਿਵਾਰਾਂ ਦੇ ਕਿਡਨੀ ਦਾਨੀਆਂ ਦੀ ਮੈਡੀਕਲ ਜਾਂਚ ਕੀਤੀ ਗਈ ਨਾ ਤਾਂ ਸਿੱਖ ਪਰਿਵਾਰ ਨਾਲ ਸੰਬੰਧਤ ਮਨਵੀਰ ਸਿੰਘ ਦੀ ਪਤਨੀ ਮਨਪ੍ਰਰੀਤ ਕੌਰ ਦੇ ਖੂਨ ਦੇ ਨਮੂਨੇ ਮਨਵੀਰ ਸਿੰਘ ਨਾਲ ਮੇਲ ਨਾ ਖਾਂਦੇ ਹੋਣ ਕਾਰਨ ਮਨਵੀਰ ਸਿੰਘ ਨੂੰ ਉਸ ਦੀ ਪਤਨੀ ਦੀ ਕਿਡਨੀ ਦਾਨ ਕੀਤੀ ਜਾ ਸਕਦੀ ਸੀ ਅਤੇ ਨਾ ਹੀ ਮੁਸਲਿਮ ਪਰਿਵਾਰ ਦੇ ਸ਼ਕੀਲ ਅਹਿਮਦ ਦੀ ਭੈਣ ਦੇ ਖੂਨ ਦੇ ਨਮੂਨੇ ਸ਼ਕੀਲ ਅਹਿਮਦ ਨਾਲ ਮੇਲ ਨਾ ਖਾਂਦੇ ਹੋਣ ਕਾਰਨ ਸ਼ਕੀਲਾ ਦੀ ਕਿਡਨੀ ਸ਼ਕੀਲ ਅਹਿਮਦ ਨੂੰ ਟ੍ਾਂਸਪਲਾਂਟ ਕੀਤੀ ਜਾ ਸਕਦੀ ਸੀ ਜਦ ਕਿ ਸ਼ਕੀਲ ਅਹਿਮਦ ਦੀ ਭੈਣ ਸ਼ਕੀਲਾ ਦੀ ਕਿਡਨੀ ਮਨਵੀਰ ਸਿੰਘ ਨਾਲ ਮੈਚ ਕਰਦੀ ਸੀ ਅਤੇ ਮਨਵੀਰ ਸਿੰਘ ਦੀ ਪਤਨੀ ਦੀ ਕਿਡਨੀ ਸ਼ਕੀਲ ਅਹਿਮਦ ਨਾਲ ਮੈਚ ਕਰ ਰਹੀ ਸੀ ਦੋਨਾਂ ਪਰਿਵਾਰਾਂ ਦੀ ਆਪਸੀ ਸਹਿਮਤੀ ਨਾਲ ਕਾਨੂੰਨੀ ਪ੍ਰਕਿਰਿਆ ਪੂਰੀ ਕਰਕੇ ਇੱਕੋ ਸਮੇਂ ਚਾਰ ਆਪ੍ਰਰੇਸ਼ਨ ਕੀਤੇ ਗਏ। ਡਾ. ਬਲਦੇਵ ਸਿੰਘ ਅੌਲਖ ਨੇ ਦੱਸਿਆ ਕਿ ਚਾਰ ਆਪ੍ਰਰੇਸ਼ਨ ਕਰਨ ਨੂੰ 11 ਘੰਟੇ ਤੋਂ ਵੱਧ ਦਾ ਸਮਾਂ ਲਿਆ ਲੱਗਿਆ। ਮਾਹਿਰ ਡਾਕਟਰਾਂ ਤੋਂ ਇਲਾਵਾ ਪੈਰਾਮੈਡੀਕਲ ਸਟਾਫ ਅਤੇ ਓਟੀ ਸਟਾਫ ਦੇ 35 ਮੈਂਬਰਾਂ ਮਿਹਨਤ ਰੰਗ ਲਿਆਈ ਅੱਜ ਸਿੱਖ ਅਤੇ ਮੁਸਲਿਮ ਪਰਿਵਾਰਾਂ ਦੇ ਚਾਰੇ ਮੈਂਬਰ ਤੰਦਰੁਸਤ ਹਨ ਜੋ ਕਿ ਬਹੁਤ ਵੱਡੇ ਗਰਭ ਵਾਲੀ ਗੱਲ ਹੈ।

ਇਸ ਮੌਕੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਦੋਨਾਂ ਪਰਿਵਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਨ੍ਹਾਂ ਸਿੱਖ ਅਤੇ ਮੁਸਲਿਮ ਪਰਿਵਾਰਾਂ ਨੇ ਇਕ ਦੂਜੇ ਦੇ ਪਰਿਵਾਰਕ ਮੈਂਬਰ ਦੀ ਜਿ?ੰਦਗੀ ਬਚਾ ਕੇ ਇਤਿਹਾਸ ਸਿਰਜ ਦਿੱਤਾ ਹੈ। ਸਾਡਾ ਵੀ ਫਰਜ ਬਣਦਾ ਹੈ ਕਿ ਅਸੀਂ ਜਾਤਾਂ ਪਾਤਾਂ ਤੋਂ ਉਪਰ ਉੱਠ ਕੇ ਇੱਕ ਦੂਸਰੇ ਦੇ ਕੰਮ ਆ ਸਕੀਏ। ਇਸ ਮੌਕੇ ਮੁਹੰਮਦ ਮੁਸਤਕੀਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਨੇ ਦੋਨਾਂ ਪਰਿਵਾਰਾਂ ਨੂੰ ਵਧਾਈ ਦਿੱਤੀ ਅਤੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦੇ ਸਮੇਂ ਤੋਂ ਸਿੱਖ ਅਤੇ ਮੁਸਲਮਾਨ ਪਰਿਵਾਰ ਇਕ ਦੂਸਰੇ ਦੀ ਮਦਦ ਕਰਦੇ ਆਏ ਹਨ ਜੋ ਕਿ ਇਤਿਹਾਸਕ ਹੈ ਅੱਜ ਵੀ ਇਨ੍ਹਾਂ ਦੋਨਾਂ ਪਰਿਵਾਰਾਂ ਨੇ ਇਕ ਦੂਸਰੇ ਪਰਿਵਾਰ ਦੇ ਮੈਂਬਰਾਂ ਦੀ ਜਾਨ ਬਚਾ ਕੇ ਬਹੁਤ ਹੀ ਉੱਦਮ ਵਾਲਾ ਕੰਮ ਕੀਤਾ ਹੈ।

ਇਸ ਮੌਕੇ ਦੋਵੇਂ ਸਿੱਖ ਅਤੇ ਮੁਸਲਮਾਨ ਪਰਿਵਾਰਾਂ ਨੂੰ ਜਥੇਦਾਰ ਅਕਾਲ ਤਖਤ ਸਿੰਘ ਸਾਹਿਬ ਗਿਆਨੀ ਹਰਪ੍ਰਰੀਤ ਸਿੰਘ ਅਤੇ ਹਜਰਤ ਮੌਲਾਣਾ ਮੁਹੰਮਦ ਉਸਮਾਨ ਰਹਿਮਾਨ ਲੁਧਿਆਣਵੀ, ਨਾਇਬ ਸਾਹੀ ਇਮਾਮ ਦੁਆਰਾ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਕੁਨਾਲ ਕਪੂਰ (ਟ੍ਾਂਸਪਲਾਂਟ ਸਰਜਨ), ਡਾ: ਵੈਭਵ ਸੂਦ (ਯੂਰੋਲੋਜਿਸਟ), ਡਾ. ਮਤਾਫ ਫਰੀਦ (ਨੈਫਰੋਲੋਜਿਸਟ), ਐਨੇਸਥੀਟਿਸਟ ਐਸ ਐਸ ਡਾ ਸੁਨੀਲ ਕਤਿਆਲ ਅਤੇ ਡਾ. ਅਵਤਾਰ ਸਿੰਘ ਹਾਜ਼ਰ ਸਨ।