You are here

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋ ਇਲਾਕੇ ਦੇ ਪਿੰਡਾਂ ਵਿੱਚ ਚਲਾਏ ਰਹੀ ਚੇਤਨਾ ਪ੍ਰਸਾਰ ਮੁਹਿੰਮ ਤਹਿਤ ਪਿੰਡ ਸਿੱਧਵਾਂ ਕਲਾਂ ਵਿਖੇ ਵਿਸ਼ਾਲ ਇਕੱਤਰਤਾ ਹੋਈ

ਸਿੱਧਵਾਂ ਬੇਟ (ਜਸਮੇਲ ਗ਼ਾਲਿਬ) ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਇਲਾਕੇ ਦੇ ਪਿੰਡਾਂ ਚ ਚਲਾਈ ਜਾ ਰਹੀ ਚੇਤਨਾ ਪਸਾਰ ਮੁਹਿੰਮ ਤਹਿਤ ਇਤਿਹਾਸਕ ਪਿੰਡ ਸਿਧਵਾਂਕਲਾਂ ਦੇ ਗੁਰਦੁਆਰਾ ਸਾਹਿਬ ਵਿਖੇ ਪਿੰਡ ਦੇ ਮਜਦੂਰਾਂ ਕਿਸਾਨ ਮਰਦ ਔਰਤਾਂ ਦੀ ਵਿਸ਼ਾਲ ਇਕਤਰਤਾ ਹੋਈ। ਜਥੇਬੰਦੀ ਦੇ ਜਿਲਾ  ਪ੍ਰੈੱਸ ਸਕੱਤਰ ਗੁਰਪ੍ਰੀਤ ਸਿੰਘ ਸਿਧਵਾਂ ਦੀ ਅਗਵਾਈ ਚ  ਦਿੱਲੀ ਕਿਂਸਾਨ ਸੰਘਰਸ਼ ਦੀ ਮਜਬੂਤੀ ਤੇ ਚੜਦੀ ਕਲਾ ਲਈ  ਕਰਵਾਏ ਗਏ ਇਸ ਸਮਾਗਮ ਚ  ਪੀਪਲਜ਼ ਆਰਟ ਥੀਏਟਰ ਗਰੁੱਪ ਪਟਿਆਲਾ ਦੀ ਨਾਟਕ ਟੀਮ ਨੇ ਨਾਟਕ ਪੇਸ਼ ਕੀਤਾ " ਅਣਖ ਜਿਨਾਂ ਦੀ ਜਿਓਂਦੀ ਹੈ"। ਸਤਪਾਲ ਦੀ ਨਿਰਦੇਸ਼ਨਾ ਹੇਠ ਖੇਡੇ ਇਸ ਨਾਟਕ ਰਾਹੀਂ ਕਲਾਕਾਰਾਂ ਨੇ ਫਸਲ ਦੀ ਖਰੀਦ ਬੰਦ ਕਰਨ ਲਈ ਮੰਡੀਆਂ ਦਾ ਭੋਗ ਪਾਉਣ , ਵਪਾਰੀਆਂ ਵਲੋਂ ਹੋਲੀ ਹੋਲੀ ਸਮੁੱਚੀ ਖਰੀਦ ਤੇ  ਕਬਜਾ ਕਰਨ, ਕਾਰਪੋਰੇਟਾਂ ਵਲੋਂ ਗੁਦਾਮ ਭਰ ਕੇ ਮਨਮਰਜੀ ਦੇ ਰੇਟਾਂ ਤੇ ਮਾਲ ਵੇਚਣ ਤੇ ਇਨਾਂ ਕਨੂੰਨਾਂ ਰਾਹੀਂ ਲੋਕਾਂ ਨੂੰ ਭੁੱਖੇ ਮਾਰਨ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਪਾਜ ਉਘੇੜਿਆ।ਇਸ ਸਮੇਂ ਬੋਲਦਿਆਂ ਜਿਲਾ ਸਕੱਤਰ ਇੰਦਰਜੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਪਿੰਡਾਂ ਚ ਆਉਣ ਵਾਲੀਆਂ ਸਿਆਸੀ ਪਾਰਟੀਆਂ ਨੂੰ ਕੱਠੇ ਹੋ ਕੇ ਪਿੰਡ ਵਾਸੀ ਸਵਾਲ ਕਰਨ ਤੇ ਉਨਾਂ ਨੂੰ ਨਿਰੁਤਰ ਕਰਨ।ਇਸ ਸਮੇ ਉਨਾਂ 12 ਅਗਸਤ ਨੂੰ ਰੇਲ ਪਾਰਕ ਜਗਰਾਂਓ ਵਿਖੇ ਇਕਤਰ ਹੋਕੇ ਸ਼ਹੀਦ ਕਿਰਨਜੀਤ ਕੌਰ ਮਹਿਲਕਲਾਂ ਬਰਸੀ ਸਮਾਗਮ ਚ ਪੁਜਣ ਦਾ ਸੱਦਾ ਦਿੱਤਾ। ਇਸ ਸਮੇਂ ਕੁਲਜੀਤ ਸਿੰਘ,ਜਸਬੀਰ ਕੋਰ ਪ੍ਰਧਾਨ,ਕੁਲਵਿੰਦਰ ਕੌਰ ,ਹਰਮਿੰਦਰ ਕੌਰ, ਸਰਬਜੀਤ ਕੌਰ ਆਦਿ ਆਗੂ ਤੇ ਵਰਕਰ ਸ਼ਾਮਲ ਸਨ।