You are here

ਵਿਧਾਇਕ ਡਾਵਰ ਵੱਲੋਂ ਆਪਣੇ ਹਲਕੇ 'ਚ ਕੋਰੋਨਾ ਫਤਿਹ ਕਿੱਟਾਂ ਵੰਡ ਦੀ ਸ਼ੁਰਆਤ

ਲੁਧਿਆਣਾ, ਅਕਤੂਬਰ 2020  (ਸੱਤਪਾਲ ਸਿੰਘ ਦੇਹੜਕਾਂ/ਮਨਜਿੰਦਰ ਗਿੱਲ ) - ਹਲਕਾ ਲੁਧਿਆਣਾ (ਉੱਤਰੀ) ਤੋਂ ਵਿਧਾਇਕ ਸੁਰਿੰਦਰ ਡਾਵਰ ਅਤੇ ਉਪ ਮੰਡਲ ਮੈਜਿਸਟਰੇਟ (ਪੂਰਬੀ) ਬਲਜਿੰਦਰ ਸਿੰਘ ਢਿੱਲੋਂ ਵੱਲੋਂ ਸਥਾਨਕ ਸਿਵਲ ਹਸਪਤਾਲ ਤੋਂ ਆਪਣੇ ਹਲਕੇ ਲਈ ਕੋਰੋਨਾ ਫਤਹਿ ਕਿੱਟਾਂ ਦੀ ਵੰਡ ਦੀ ਸ਼ੁਰਆਤੂ ਕੀਤੀ।ਵਿਧਾਇਕ ਡਾਵਰ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕੋਵੀਡ -19 ਦੇ ਮਰੀਜ਼ਾਂ ਦੀ ਹਰ ਸੰਭਵ ਸੇਵਾ ਲਈ ਵਚਨਬੱਧ ਹੈ ਅਤੇ ਇਨ੍ਹਾਂ ਕਿੱਟਾਂ ਦੀ ਵੰਡ ਰਾਹੀਂ ਮਰੀਜ਼ਾਂ ਨੂੰ ਇਕਾਂਤਵਾਸ ਵਿੱਚ ਆਪਣੀ ਸਵੈ-ਨਿਗਰਾਨੀ ਕਰਨ ਲਈ ਸਹਾਈ ਸਿੱਧ ਹੋਵੇਗੀ।ਡਾਵਰ ਨੇ ਇਸ ਮੌਕੇ ਗੱਲਬਾਤ ਕਰਦਿਆਂ ਦੱਸਿਆ ਕਿ ਮੈਡੀਕਲ ਕਿੱਟ ਵਿੱਚ 18 ਵਸਤੂਆਂ ਹਨ, ਜਿਸ ਵਿੱਚ ਪਲਸ ਆਕਸੀਮੀਟਰ, ਡਿਜੀਟਲ ਥਰਮਾਮੀਟਰ, ਸਟੀਮਰ, ਸੈਨੇਟਾਈਜ਼ਰ, ਗਲੋਅ ਦੀਆਂ ਗੋਲੀਆਂ, ਵਿਟਾਮਿਨ ਸੀ, ਵਿਟਾਮਿਨ ਡੀ, ਵਿਟਾਮਿਨ ਜ਼ਿੰਕ ਦੀਆਂ ਗੋਲੀਆਂ, ਟੋਪਸੀਡ, ਇਮਿਊਨਿਟੀ ਪਲੱਸ ਤਰਲ, ਡੋਲੋ 650 ਐਮ.ਜੀ, ਮਲਟੀ ਵਿਟਾਮਿਨ, ਖਾਂਸੀ ਦੀ ਦਵਾਈ, ਬਿਟਾਡੀਨ ਗਾਰਗਲਜ਼ ਜਾਂ ਨਮਕ ਦੇ ਗਾਰਗਲ, ਲੋਵੋ ਸੋਟੀਰਾਈਜ਼ਿਨ ਟੈਬ, ਮਾਸਕ ਅਤੇ ਬਲੂਨ ਆਦਿ ਤੋਂ ਇਲਾਵਾ ਵਿੱਦਿਅਕ ਸਮੱਗਰੀ ਅਤੇ ਦਵਾਈਆਂ ਦੀ ਵਰਤੋਂ ਬਾਰੇ ਹਦਾਇਤਾਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਹ ਕਿੱਟਾਂ ਉਨ੍ਹਾਂ ਸਾਰੇ ਕੋਰੋਨਾ ਪੀੜਤ ਮਰੀਜ਼ਾਂ ਨੂੰ ਮੁਹੱਈਆ ਕਰਵਾਈਆਂ ਜਾਣਗੀਆਂ ਜੋ ਘਰ ਜਾਂ ਹਸਪਤਾਲ ਵਿੱਚ ਇਕਾਂਤਵਾਸ ਹਨ।ਉਨ੍ਹਾਂ ਕਿਹਾ ਕਿ ਇਨ੍ਹਾਂ ਕਿੱਟਾਂ ਨੂੰ ਵੰਡਣ ਦਾ ਮੁੱਖ ਉਦੇਸ਼ ਇਕਾਂਤਵਾਸ ਵਿੱਚ ਰਹਿਣ ਵਾਲੇ ਸਾਰੇ ਕੋਰੋਨਾ ਪੀੜਤ ਮਰੀਜ਼ਾਂ ਦੇ ਸਿਹਤ ਸੂਚਕਾਂ ਦੀ ਨਿਯਮਤ ਸਵੈ-ਨਿਗਰਾਨੀ ਨੂੰ ਯਕੀਨੀ ਬਣਾਉਣਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਰੈਪਿਡ ਰਿਸਪਾਂਸ ਟੀਮਾਂ (ਆਰ.ਆਰ.ਟੀਜ਼) ਦੁਆਰਾ ਕੋਰੋਨਾ ਪੋਜ਼ਟਿਵ ਮਰੀਜ਼ਾਂ ਨੂੰ ਘਰ-ਘਰ ਜਾ ਕੇ ਇਹ ਕਿੱਟਾ ਮੁਹੱਈਆ ਕਰਵਾਈਆਂ ਜਾਣਗੀਆਂ।