You are here

ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ ਦੇ ਹੱਕ ਵਿਚ ਨਿਤਰੇ ਰਸੂਲਪੁਰ ਵਾਸੀ

ਕਾਉਂਕੇ ਕਲਾਂ 3 ਮਾਰਚ ( ਜਸਵੰਤ ਸਿੰਘ ਸਹੋਤਾ) ਟਕਸਾਲ ਤੇ ਸਿੱਖ ਪ੍ਰਚਾਰਕਾ ਦਰਮਿਆਨ ਭਾਈ ਰਣਜੀਤ ਸਿੰਘ ਢੰਡਰੀਆ ਦਾ ਵਿਵਾਦ ਦਿਨੋ ਦਿਨ ਘਟਣ ਦੀ ਥਾਂ ਵਧ ਰਿਹਾ ਹੈ।ਟਕਸਾਲ ਤੇ ਸਿੱਖ ਪ੍ਰਚਾਰਕ ਭਾਈ ਢੰਡਰੀਆਂ ਵਾਲਿਆਂ ਤੇ ਬਾਣੀ ਨਾਲ ਛੇੜਛਾੜ ਦਾ ਇਲਜਾਮ ਲਾ ਰਹੇ ਹਨ ਜਦਕਿ ਭਾਈ ਢੰਡਰੀਆ ਵਾਲਾ ਇੰਨਾ ਪ੍ਰਚਾਰਕਾ ਨੂੰ ਕਿਸੇ ਇਕ ਧਿਰ ਦੀ ਕਠਪੁਤਲੀ ਬਣੇ ਦਸ ਰਹੇ ਹਨ ਜਿਸ ਨਾਲ ਜਿੱਥੇ ਕੌਮ ਦੀ ਬਦਨਾਮੀ ਹੁੰਦੀ ਹੈ ਉਥੇ ਹਾਲਾਤ ਵੀ ਹਿੰਸਕ ਬਣੇ ਹੋਏ ਹਨ ।ਭਾਈ ਢੰਡਰੀਆਂ ਵਾਲਿਆ ਵਲੋ ਆਪਣੇ ਕਿਸੇ ਵੀ ਪਿੰਡ ਜਾਂ ਸ਼ਹਿਰ ਵਿਚ ਧਰਮ ਦਾ ਪ੍ਰਚਾਰ ਕਰਨ ਜਾਂ ਧਾਰਮਿਕ ਦੀਵਾਨ ਨਾ ਲਾਉਣ ਤੇ ਲਏ ਫੈਸਲੇ ਨਾਲ ਸਿੱਖ ਸੰਗਤਾਂ ਕਾਫੀ ਹੱਦ ਤੱਕ ਨਰਾਜ ਹਨ ।ਕਈ ਥਾਵੀ ਖੁੱਲ ਕੇ ਸੰਗਤਾਂ ਭਾਈ ਢੰਡਰੀਆਂ ਵਾਲਿਆ ਦੇ ਹੱਕ ਵਿੱਚ ਨਿੱਤਰ ਰਹੀਆਂ ਹਨ। ਪਿੰਡ ਰਸੂਲਪੁਰ ਵਿਖੇ ਭਾਈ ਕੁਲਤਾਰਨ ਸਿੰਘ ਦੀ ਅਗਵਾਈ ਹੇਠ ਸੰਗਤਾਂ ਦਾ ਦੀ ਇਕੱਤਰਤਾ ਹੋਈ ਜਿੰਨਾਂ ਭਾਈ ਰਣਜੀਤ ਸਿੰਘ ਢੰਡਰੀਆ ਵਾਲਿਆ ਦੇ ਹੱਕ ਵਿਚ ਖੜਨ ਦਾ ਐਲਾਨ ਕੀਤਾ।ਉਨਾ ਕਿਹਾ ਕਿ ਅਸੀ ਧਰਮ ਦਾ ਪ੍ਰਚਾਰ ਕਰਨ ਲਈ ਭਾਈ ਰਣਜੀਤ ਸਿੰਘ ਢੰਡਰੀਆ ਵਾਲਿਆ ਨੂੰ ਬੇਨਤੀ ਕਰਦੇ ਹਾਂ ਕਿ ਜੇਕਰ ਸੱਚ ਦਾ ਪ੍ਰਚਾਰ ਕਰਨ ਵਾਲਿਆ ਨੂੰ ਕੋਈ ਵੀ ਮੁਸਕਲ ਆਉਦੀ ਹੈ ਤਾਂ ਅਸੀ ਸਮੂਹ ਸੰਗਤ ਭਾਈ ਰਣਜੀਤ ਸਿੰਘ ਢੰਡਰੀਆ ਵਾਲਿਆ ਦੇ ਹੱਕ ਵਿਚ ਖੜਨ ਨੂੰ ਤਿਆਰ ਹਾਂ।ਇਸ ਮੌਕੇ ਉਨ੍ਹਾ ਆਪਣੇ ਹੱਥ ਖੜੇ ਕਰਕੇ ਏਕੇ ਦਾ ਸਬੂਤ ਦਿੱਤਾ।ਇਸ ਮੌਕੇ ਉਨ੍ਹਾ ਨਾਲ ਪੰਚ ਜਸਮੇਲ ਸਿੰਘ ਮੇਲਾ,ਜਗਜੀਤ ਸਿੰਘ,ਨਰਿੰਦਰ ਸਿੰਘ ਸਿੱਧੂ,ਕੁਲਤਾਰਨ ਸਿੰਘ ਰਸੂਲਪੁਰ,ਨਿੰਦਰ ਸਿੰਘ ਬੱਸਾ ਵਾਲੇ,ਸਾਧੂ ਸਿੰਘ,ਬੂਟਾ ਸਿੰਘ ਰਸੂਲਪੁਰ,ਹਰਦੇਵ ਸਿੰਘ,ਮੋਰ ਸਿੰਘ,ਗੁਰਦੀਪ ਸਿੰਘ,ਹਰਜਿੰਦਰ ਸਿੰਘ,ਰਮਨ ਸਿੰਘ ਆਦਿ ਹਾਜਰ ਸਨ।