ਕਾਉਕੇ ਕਲਾਂ, 3 ਮਾਰਚ (ਜਸਵੰਤ ਸਿੰਘ ਸਹੋਤਾ)- ਮੌਜੂਦਾ ਕੈਪਟਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋ ਪੇਸ ਕੀਤੇ ਬਜਟ ਵਿੱਚ 12ਵੀਂ ਕਲਾਸ ਤੱਕ ਮੁਫਤ ਪੜਾਈ ਤੇ ਕੀਤੇ ਐਲਾਨ ਨਾਲ ਸਾਬਿਤ ਹੋ ਗਿਆ ਹੈ ਕਿ ਕਾਗਰਸ ਪਾਰਟੀ ਹੀ ਸੂਬੇ ਦੇ ਹਿੱਤਾ ਲਈ ਗੰਭੀਰ ਤੇ ਯਤਨਸੀਲ ਹੈ ਤੇ ਇਸ ਐਲਾਨ ਨੇ ਹਰ ਵਰਗ ਨੂੰ ਬਣਦਾ ਮਾਣ ਸਤਿਕਾਰ ਵੀ ਦਿੱਤਾ ਹੈ।ਇਹ ਟਿੱਪਣੀ ਅੱਜ ਉਘੇ ਸਮਾਜ ਸੇਵੀ ਤੇ ਸੀਨੀਅਰ ਕਾਗਰਸੀ ਆਗੂ ਗੁਰਮੇਲ ਸਿੰਘ ਦੋਹਾ ਕਤਰ ਵਾਲਿਆ ਨੇ ਕਰਦਿਆ ਕਿਹਾ ਕਿ ਅਯੋਕੇ ਸਮੇ ਵਿੱਚ ਮਹਿੰਗੀ ਪੜਾਈ ਕਾਰਨ ਗਰੀਬ ਤਬਕਾ ਸਿੱਖਿਆ ਤੋ ਬਾਂਝਾ ਰਹਿ ਰਿਹਾ ਹੈ ਜਾਂ ਫਿਰ ਪੜਾਈ ਅੱਧ ਵਿਚਕਾਰ ਛੱਡ ਰਹੇ ਹਨ ਪਰ ਸਰਕਾਰ ਦੇ ਇਸ ਐਲਾਨ ਨਾਲ ਸੂਬੇ ਦਾ ਹਰ ਵਰਗ ਦਾ ਬੱਚਾ ਬਰਾਬਰੀ ਦੀ 12ਵੀਂ ਤੱਕ ਦੀ ਪੜਾਈ ਮੁਫਤ ਵਿਚ ਹਾਸਿਲ ਕਰੇਗਾ।ਉਨਾ ਕਿਹਾ ਕਿ ਪ੍ਰਾਈਵੇਟ ਸਕੂਲ਼ਾਂ ਵਿੱਚ ਮਹਿੰਗੀ ਸਿੱਖਿਆਂ ਮਿਲ ਰਹੀ ਹੈ ਤੇ ਇਸ ਫੈਸਲੇ ਨਾਲ ਮੱਧਵਰਗੀ ਵਰਗ ਨੂੰ ਰਾਹਤ ਮਿਲੇਗੀ ਤੇ ਸਰਕਾਰ ਦਾ ਇਹ ਫੈਸਲਾ ਤਿਿਤਹਾਸਿਕ ਹੈ ਜਿਸ ਦਾ ਭਰਵਾਂ ਸਵਾਗਤ ਕੀਤਾ ਜਾਂਦਾ ਹੈ।ਪੇਸ ਕੀਤੇ ਬਜਟ ਸਬੰਧੀ ਉਨਾ ਕਿਹਾ ਕਿ ਬਜਟ ਲੋਕ ਪੱਖੀ ਤੇ ਸੂਬੇ ਦੇ ਵਿਕਾਸ ਲਈ ਮੀਲ ਪੱਥਰ ਸਾਬਿਤ ਹੋਵੇਗਾ।ਇਸ ਸਮੇ ਉਨਾ ਦਿੱਲੀ ਹਿੰਸਕ ਵਾਰਦਾਤਾਂ ਤੇ ਘਟਨਾਵਾਂ ਸਬੰਧੀ ਵੀ ਕਿਹਾ ਕਿ ਨਾਗਰਿਕਤਾ ਸੋਧ ਕਨੂੰਨ ਨੂੰ ਲੈ ਕੇ ਦਿੱਲੀ ਦੇ ਹਾਲਤ ਬੇਕਾਬੂ ਹੁੰਦੇ ਗਏ ਤੇ ਸਰਕਾਰ ਨੂੰ ਇੰਨਾਂ ਘਟਨਾਵਾਂ ਦੇ ਮੱਦੇ ਨਜਰ ਪਹਿਲਾ ਹੀ ਕੰਟਰੋਲ ਕਰਨਾ ਚਾਹੀਦਾ ਸੀ। ਉਨਾ ਇਹ ਵੀ ਕਿਹਾ ਕਿ ਇੰਨਾ ਹਿੰਸਕ ਘਟਨਾਵਾਂ ਲਈ ਸਿੱਧੇ ਤੌਰ ਤੇ ਮੋਦੀ ਸਰਕਾਰ ਜੁੰਮੇਵਾਰ ਹੈ।