You are here

ਪੰਜਾਬ ਅੰਦਰ 24 ਘੰਟਿਆਂ ਦੁਰਾਨ ਕੋਰੋਨਾ ਵਾਈਰਸ ਨਾਲ ਮਰਨ ਵਾਲਿਆਂ ਦੀ ਗਿਣਤੀ 55 ਹੋਈ

ਸੁਖਦੇਵ ਸਿੰਘ ਢੀਂਡਸਾ ਸਮੇਤ 1730 ਇਨਫੈਕਟਿਡ

ਲੁਧਿਆਣਾ ਜਿਲੇ ਵਿੱਚ ਸੱਭ ਤੋਂ ਵੱਧ 20 ਮੌਤਾਂ

ਚੰਡੀਗੜ, ਅਗਸਤ 2020-(ਇਕ਼ਬਾਲ ਸਿੰਘ ਰਸੂਲਪੁਰ/ਮਨਜਿੰਦਰ ਗਿੱਲ) ਪੰਜਾਬ ਵਿਚ ਕੋਰੋਨਾ ਕਾਰਨ ਮਰਨ ਵਾਲਿਆਂ ਦਾ ਅੰਕੜਾ ਤੇਜ਼ੀ ਨਾਲ ਵਧਣ ਲੱਗਾ ਹੈ। ਸ਼ਨਿਚਰਵਾਰ ਨੂੰ ਸੂਬੇ ਵਿਚ ਹੁਣ ਤਕ ਦੇ ਸਭ ਤੋਂ ਜ਼ਿਆਦਾ 55 ਲੋਕ ਇਸ ਦਾ ਸ਼ਿਕਾਰ ਬਣੇ ਹਨ। ਇਨ੍ਹਾਂ ਵਿਚ ਫ਼ਤਹਿਗੜ੍ਹ ਸਾਹਿਬ ਦੇ ਕਾਂਸਟੇਬਲ ਮਨਜੀਤ ਸਿੰਘ ਵੀ ਸ਼ਾਮਲ ਹਨ। ਉਹ ਇਨ੍ਹੀਂ ਦਿਨੀਂ ਐੱਸਐੱਸਪੀ ਦੀ ਸੁਰੱਖਿਆ ਵਿਚ ਤਾਇਨਾਤ ਸਨ। ਇਸ ਦੇ ਨਾਲ ਹੀ ਸੂਬੇ ਵਿਚ ਕੁੱਲ ਮੌਤਾਂ ਦਾ ਅੰਕੜਾ 1364 'ਤੇ ਪੁੱਜ ਗਿਆ ਹੈ। ਸ਼ਨਿਚਰਵਾਰ ਨੂੰ ਸਭ ਤੋਂ ਜ਼ਿਆਦਾ ਲੁਧਿਆਣੇ ਵਿਚ 20 ਲੋਕਾਂ ਦੀ ਮੌਤ ਦਰਜ ਕੀਤੀ ਗਈ। ਇਨ੍ਹਾਂ ਵਿਚੋਂ 17 ਲੋਕ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ ਹਨ। ਏਸੇ ਤਰ੍ਹਾਂ ਪਟਿਆਲੇ ਵਿਚ ਵੀ ਦਸ ਲੋਕ ਕੋਰੋਨਾ ਦਾ ਸ਼ਿਕਾਰ ਬਣੇ ਹਨ। ਉਧਰ ਸ਼ਨਿਚਰਵਾਰ ਨੂੰ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਸਮੇਤ ਸੂਬੇ ਵਿਚ 1730 ਲੋਕ ਕੋਰੋਨਾ ਇਨਫੈਕਟਿਡ ਪਾਏ ਗਏ। ਇਸ ਨਾਲ ਸੂਬੇ ਵਿਚ ਕੁੱਲ ਇਨਫੈਕਟਿਡਾਂ ਦੀ ਗਿਣਤੀ 50,382 ਹੋ ਗਈ ਹੈ। ਹਾਲਾਂਕਿ ਸੂਬਾ ਸਰਕਾਰ ਵੱਲੋਂ ਜਾਰੀ ਹੈਲਥ ਬੁਲੇਟਿਨ ਵਿਚ ਇਹ ਗਿਣਤੀ 50,848 ਦੱਸੀ ਗਈ ਹੈ।  ਅੰਕੜਿਆਂ 'ਤੇ ਗੌਰ ਕਰੀਏ ਤਾਂ ਸ਼ਨਿਚਰਵਾਰ ਨੂੰ ਸਭ ਤੋਂ ਜ਼ਿਆਦਾ ਲੁਧਿਆਣੇ ਵਿਚ 280 ਮਰੀਜ਼ ਪਾਏ ਗਏ। ਏਸੇ ਤਰ੍ਹਾਂ ਪਟਿਆਲੇ ਵਿਚ 190, ਜਲੰਧਰ ਵਿਚ 167, ਅੰਮਿ੍ਤਸਰ ਵਿਚ 117, ਮੋਹਾਲੀ ਵਿਚ 110 ਤੇ ਬਠਿੰਡੇ ਵਿਚ 108 ਲੋਕ ਕੋਰੋਨਾ ਇਨਫੈਕਟਿਡ ਪਾਏ ਗਏ। ਬਠਿੰਡੇ 'ਚ ਮਨਪ੍ਰਰੀਤ ਸਿੰਘ ਬਾਦਲ ਦੇ ਦਫ਼ਤਰ ਦੇ ਤਿੰਨ ਲੋਕ ਇਨਫੈਕਟਿਡ ਪਾਏ ਗਏ। ਇਸ ਤੋਂ ਬਾਅਦ ਇਸ ਦਫ਼ਤਰ ਨੂੰ ਤਿੰਨ ਦਿਨ ਲਈ ਬੰਦ ਕਰ ਦਿੱਤਾ ਗਿਆ ਹੈ। ਏਸੇ ਤਰ੍ਹਾਂ ਅੰਮਿ੍ਤਸਰ ਵਿਚ ਇਕ ਨਿਆਇਕ ਅਧਿਕਾਰੀ, ਪਠਾਨਕੋਟ ਵਿਚ ਸੀਆਈਏ ਦੇ ਐੱਸਐੱਚਓ ਤੇ ਫ਼ੌਜ ਦੇ 38 ਜਵਾਨਾਂ ਦੀ ਰਿਪੋਰਟ ਵੀ ਪਾਜ਼ੇਟਿਵ ਪਾਈ ਗਈ ਹੈ।