ਮਹਿਲ ਕਲਾਂ-ਬਰਨਾਲਾ,ਮਈ 2020-(ਗੁਰਸੇਵਕ ਸਿੰਘ ਸੋਹੀ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਰਜਿਸਟਰਡ ਦੋ ਸੌ ਪਚੰਨਵੇਂ ਦੇ ਬਲਾਕ ਮਹਿਲ ਕਲਾਂ ਦੇ ਸਮੂਹ ਅਹੁਦੇਦਾਰਾਂ ਵੱਲੋਂ ਲੋੜਵੰਦ ਪਰਿਵਾਰਾਂ ਲਈ ਲੋਕ ਭਲਾਈ ਸੇਵਾ ਸੁਸਾਇਟੀ ਦੇ ਪ੍ਰਧਾਨ ਡਾ ਪਰਵਿੰਦਰ ਸਿੰਘ ਅਤੇ ਅਤੇ ਫਿਰੋਜ਼ ਖਾਨ ਨੂੰ ਪੱਚੀ ਤੋਂ ਤੀਹ ਪਰਿਵਾਰਾਂ ਲਈ ਸੁੱਕਾ ਰਾਸ਼ਨ ਦਾਨ ਕੀਤਾ ਗਿਆ ।
ਸੂਬਾ ਸੀਨੀਅਰ ਮੀਤ ਪ੍ਰਧਾਨ ਡਾਕਟਰ ਮਿੱਠੂ ਮੁਹੰਮਦ ਮਹਿਲ ਕਲਾਂ ਨੇ ਕਿਹਾ ਕਿ ਪੂਰੀ ਦੁਨੀਆਂ ਨੂੰ ਕਰੋਨਾ ਦੀ ਮਹਾਂਮਾਰੀ ਨੇ ਆਪਣੀ ਲਪੇਟ ਵਿੱਚ ਲਿਆ ਹੈ। ਲਾਕਡਾਊਨ ਦੇ ਚੱਲਦੇ ਘਰੋਂ ਘਰੀਂ ਸੁੱਕਾ ਰਾਸ਼ਨ ਪੈਕੇਟਾਂ ਰਾਹੀਂ ਲੋੜਵੰਦ ਪਰਿਵਾਰਾਂ ਨੂੰ ਗਰੀਬ ਵਿਅਕਤੀਆਂ ਨੂੰ,ਵਿਧਵਾ ਔਰਤਾਂ ਨੂੰ ,ਅੰਗਹੀਣ ਵਿਅਕਤੀਆਂ ਨੂੰ ਅਤੇ ਬਜ਼ੁਰਗ ਜੋੜਿਆਂ ਨੂੰ ਪਹੁੰਚਾਉਣ ਲਈ ਸਮੂਹ ਡਾਕਟਰ ਸਾਹਿਬਾਨਾਂ ਨੇ ਸੁੱਕਾ ਰਾਸ਼ਨ ਮੁਹੱਈਆ ਕਰਵਾਇਆ ਹੈ। ਡਾ ਪਰਮਿੰਦਰ ਸਿੰਘ ਅਤੇ ਡਾਕਟਰ ਫਿਰੋਜ ਖ਼ਾਨ ਦੀ ਅਗਵਾਈ ਹੇਠ ਪਿਛਲੇ ਲੰਮੇ ਅਰਸੇ ਤੋਂ ਲੋਕ ਭਲਾਈ ਸੇਵਾ ਸੁਸਾਇਟੀ ਮਹਿਲ ਕਲਾਂ ਵਿੱਚ ਬਹੁਤ ਹੀ ਸ਼ਲਾਘਾਯੋਗ ਕੰਮ ਕਰ ਰਹੀ ਹੈ। ਇਸ ਸੁਸਾਇਟੀ ਨੂੰ ਅੱਜ ਇਹ ਰਾਸ਼ਨ ਦਾਨ ਕੀਤਾ ਗਿਆ । ਡਾਕਟਰ ਕੇਸਰ ਖਾਂ ਮਾਂਗੇਵਾਲ ਨੇ ਕਿਹਾ ਕਿ ਦੀਨ- ਦੁਖੀ ਅਤੇ ਜ਼ਰੂਰਤਮੰਦ ਲੋਕਾਂ ਦੀ ਸੇਵਾ ਕਰ ਸੇਵਾ ਕਰਨਾ ਸਭ ਤੋਂ ਵੱਡਾ ਧਰਮ ਹੈ। ਇਹ ਧਰਮ ਸਿਰਫ ਇਨਸਾਨੀਅਤ ਦਾ ਧਰਮ ਹੈ ਜੋ ਕਿ ਸਾਨੂੰ ਕਿਸੇ ਬਿਨਾਂ ਕਿਸੇ ਭੇਦ -ਭਾਵ ,ਜਾਤ -ਮਜ਼ਬ, ਅਮੀਰ -ਗਰੀਬ ,ਰੰਗ -ਨਸਲ ,ਛੋਟੇ- ਵੱਡੇ ਦੀ ਸੇਵਾ ਕਰਨਾ ਕਰਨ ਦਾ ਬਲ ਬਖਸ਼ਿਸ਼ ਕਰਦਾ ਹੈ । ਡਾ ਬਲਿਹਾਰ ਸਿੰਘ ਗੋਬਿੰਦਗੜ੍ਹ ਨੇ ਕਿਹਾ ਕਿ ਮੈਡੀਕਲ ਪ੍ਰੈਕਟੀਸ਼ਨਰ ਬਲਾਕ ਮਹਿਲ ਕਲਾਂ ਹਰ ਖੇਤਰ ਵਿੱਚ ਆਪਣਾ ਬਣਦਾ ਯੋਗਦਾਨ ਪਾ ਰਿਹਾ ਹੈ ।ਪਿਛਲੇ ਸਮੇਂ ਵਿੱਚ ਹੜ੍ਹ ਪੀੜਤਾਂ ਲਈ ਫਰੀ ਮੈਡੀਕਲ ਕੈਂਪ ਲਾਉਣਾ, ਲੋਕਾਂ ਦੀ ਘਰੋਂ ਘਰੋ ਘਰੀਂ ਫ਼ਰੀ ਮੈਡੀਕਲ ਸਹਾਇਤਾ ਅਤੇ ਹੁਣ ਕਰੋਨਾ ਵਾਇਰਸ ਦੀ ਦੀ ਮਹਾਂਮਾਰੀ ਦੇ ਲੋਕ ਡਾਊਨ ਵਿੱਚ ਘਿਰੇ ਸਾਡੇ ਲੋੜਵੰਦ ਲੋਕਾਂ ਨੂੰ ਮੁਫਤ ਰਾਸ਼ਨ ਵੰਡਣਾ ਯੂਨੀਅਨ ਦਾ ਮੁੱਢਲਾ ਫ਼ਰਜ਼ ਰਿਹਾ ਹੈ ।ਅਖੀਰ ਵਿੱਚ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵੱਲੋਂ ਡਾ ਪਰਮਿੰਦਰ ਸਿੰਘ ਤੇ ਡਾ ਫਿਰੋਜ਼ ਖਾਨ ਦਾ ਸਰੋਪਾ ਪਾ ਕੇ ਹੌਸਲਾ ਅਫਜਾਈ ਦਿੰਦੇ ਹੋਏ ਸਨਮਾਨਿਤ ਕੀਤਾ ਗਿਆ। ਅਤੇ ਉਨ੍ਹਾਂ ਨੇ ਵਿਸ਼ਵਾਸ ਦੁਆਇਆ ਕਿ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੇ ਬਲਾਕ ਮਹਿਲ ਕਲਾਂ ਵੱਲੋਂ ਜੋ ਸਾਮਾਨ ਸਾਡੀ ਸੁਸਾਇਟੀ ਨੂੰ ਦਾਨ ਕੀਤਾ ਹੈ' ਉਹ ਲੋੜਵੰਦ ਲੋਕਾਂ ਤੱਕ ਪੁੱਜਦਾ ਕਰਨਾ ਸਾਡੀ ਜ਼ਿੰਮੇਵਾਰੀ ਹੋਵੇਗੀ । ਹੋਰਨਾਂ ਤੋਂ ਇਲਾਵਾ ਬਲਾਕ ਦੇ ਪ੍ਰਧਾਨ ਡਾ ਜਗਜੀਤ ਸਿੰਘ ,ਸੀਨੀਅਰ ਮੀਤ ਪ੍ਰਧਾਨ ਡਾ ਸੁਖਵਿੰਦਰ ਸਿੰਘ ਠੁੱਲੀਵਾਲ, ਮੀਤ ਪ੍ਰਧਾਨ ਡਾ ਨਾਹਰ ਸਿੰਘ , ਬਲਾਕ ਜਨਰਲ ਸਕੱਤਰ ਡਾ ਸੁਰਜੀਤ ਸਿੰਘ ਛਾਪਾ ,ਪ੍ਰੈੱਸ ਸਕੱਤਰ ਡਾ ਜਸਬੀਰ ਸਿੰਘ ਮਹਿਲ ਕਲਾਂ , ਵਿੱਤ ਸਕੱਤਰ ਡਾ ਸੁਖਵਿੰਦਰ ਸਿੰਘ ਬਾਪਲਾ.ਚੇਅਰਮੈਨ ਡਾ ਬਲਿਹਾਰ ਸਿੰਘ ਗੋਬਿੰਦਗੜ੍ਹ ਅਤੇ ਡਾ ਬਲਦੇਵ ਸਿੰਘ ਲੋਹਗੜ੍ਹ ਆਦਿ ਹਾਜ਼ਰ ਸਨ ।