ਜਗਰਾਓਂ / ਲੁਧਿਆਣਾ , ਮਈ 2020 -(ਸਤਪਾਲ ਸਿੰਘ ਦੇਹੜਕਾ/ ਮਨਜਿੰਦਰ ਗਿੱਲ)-ਪੰਜਾਬ ਪੈਪਸੂ ਦੇ ਡਾਇਰੈਕਟਰ ਪ੍ਰਸ਼ੋਤਮ ਲਾਲ ਖਲੀਫਾ ਨੇ ਨੋਵਲ ਕੋਰੋਨਾ ਵਾਇਰਸ ਕੋਵਿਡ-19 ਦਰਮਿਆਨ ਅਹਿਮ ਸੇਵਾਵਾਂ ਨਿਭਾਅ ਰਹੇ ਡਾਕਟਰ, ਸਿਹਤ ਅਮਲਾ, ਪ੍ਰਸ਼ਾਸਨਿਕ ਅਧਿਕਾਰੀ, ਪੁਲਿਸ ਅਤੇ ਸਫਾਈ ਸੇਵਕਾਂ ਨੂੰ ਕੋਰੋਨਾ ਯੋਧਿਆਂ ਦੇ ਖਿਤਾਬ ਨਾਲ ਹਰ ਇੱਕ ਪਿੰਡ, ਸ਼ਹਿਰ, ਗਲੀ 'ਚ ਸਨਮਾਨਿਤ ਕਰਨ ਦੀ ਲਹਿਰ ਸ਼ੁਰੂ ਹੋਣੀ ਚਾਹੀਦੀ ਹੈ। ਜਨਤਾ ਦਾ ਇਹ ਛੋਟਾ ਜਿਹਾ ਉਪਰਾਲਾ ਕੋਰੋਨਾ ਯੋਧਿਆਂ ਦੀ ਹਿੰਮਤ ਨੂੰ ਦੁੱਗਣਾ ਉਤਸ਼ਾਹਿਤ ਕਰਨ ਦੇ ਨਾਲ ਨਾਲ ਉਨ੍ਹਾਂ ਦੀ ਹੌਸਲਾ ਅਫਜਾਈ ਕਰੇਗਾ। ਅਜਿਹੇ ਵਿਚ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਇਨ੍ਹਾਂ 'ਤੇ ਕੀਤੇ ਜਾ ਰਹੇ ਹਮਲੇ ਸ਼ਰਮਨਾਕ ਅਤੇ ਇਨਸਾਨੀਅਤ ਲਈ ਕਲੰਕ ਵਰਗੇ ਹਨ। ਅਜਿਹੇ ਅਨਸਰਾਂ ਨੂੰ ਸਖਤ ਸਜਾਵਾਂ ਮਿਲਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਉਹ ਅੱਜ ਤੋਂ ਅਜਿਹੀ ਹੀ ਇੱਕ ਮੁਹਿੰਮ ਸ਼ੁਰੂ ਕਰਨ ਜਾ ਰਹੇ ਹਨ ਜਿਸ ਵਿਚ ਸ਼ੋਸਲ ਮੀਡੀਆ 'ਤੇ ਜਨਤਾ ਇਨ੍ਹਾਂ ਸਨਮਾਨਿਤ ਸਖਸ਼ੀਅਤਾਂ ਦੇ ਸਨਮਾਨ ਵਿਚ ਸਹੁੰ ਚੁੱਕਣਗੇ ਕਿ ਉਹ ਉਕਤ ਵਰਗ ਦਾ ਸਾਥ ਦੇਣਗੇ।