You are here

ਪੇਂਡੂ ਹਲਕਿਆਂ ‘ਚ ਜਨਤਾ ਕਰਫਿਊ ਨੂੰ ਲੋਕਾਂ ਨੇ ਦਿੱਤਾ ਭਰਵਾਂ ਹੁੰਗਾਰਾ, ਜਨ ਜੀਵਨ ਹੋਇਆ ਠੱਪ,

ਜਨਤਾ ਕਰਫਿਊ ਵਿੱਚ 31 ਮਾਰਚ ਤੱਕ ਕੀਤੇ ਵਾਧੇ ਨੂੰ ਲੈ ਕੇ ਗਰੀਬ ਵਰਗ ‘ਚ ਨਿਰਾਸਾ।

 

ਕਾਉਂਕੇ ਕਲਾਂ, 22 ਮਾਰਚ ( ਜਸਵੰਤ ਸਿੰਘ ਸਹੋਤਾ)-ਵਿਸਵ ਭਰ ਵਿੱਚ ਫੈਲੀ ਮਹਾਮਾਰੀ ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਨੂੰ ਝੰਜੋੜ ਕੇ ਰੱਖ ਦਿਤਾ ਹੈ ਜਿਸ ਦਾ ਅਸਰ ਸਮੁੱਚੇ ਦੇਸਾਂ ਵਿੱਚ ਵੇਖਣ ਨੂੰ ਮਿਲ ਰਿਹਾ ਹੈ।ਭਾਰਤ ਸਰਕਾਰ ਤੇ ਰਾਜ ਸਰਕਾਰ ਵੱਲੋ ਵੀ ਸਾਂਝੇ ਤੌਰ ਤੇ ਇਸ ਵਾਇਰਸ ਤੋ ਬਚਣ ਲਈ ਅਭਿਆਨ ਚਲਾਏ ਗਏ ਹਨ ਜਿਸ ਤਾਹਿਤ ਸਿਨੇਮਾ ਹਾਲ,ਮਾਲ,ਜਿੰਮ,ਸਾਪਿੰਗ ਹਾਲ,ਬੱਸਾਂ ਰੇਲ ਗੱਡੀਆਂ,ਹਵਾਈ ਉਡਾਨਾ,ਬੈਂਕਟ ਹਾਲ ਬੰਦ ਕਰਨ ਸਮੇਤ 20 ਵਿਅਕਤੀਆ ਦੇ ਇਕੱਠ ਤੇ ਰੋਕ ਲਾਈ ਗਈ ਹੈ।ਇਸ ਕੋਰੋਨਾ ਵਾਇਰਸ ਤੋ ਸਿਕਾਰ ਹੋਏ ਦੇਸ ਭਰ ਵਿੱਚ 354 ਤੋ ਵੱਧ ਦੇ ਕਰੀਬ ਮਾਮਲੇ ਸਾਹਮਣੇ ਆ ਚੱੁਕੇ ਹਨ ਜਿਸ ਵਿੱਚ 21 ਤੋ ਵੱਧ ਤਾਂ ਪੰਜਾਬ ਦੇ ਹੀ ਮਾਮਲੇ ਹਨ।ਦੇਸ ਵਿੱਚ ਇਸ ਮਹਾਮਾਰੀ ਕਾਰਨ 6 ਮੌਤਾਂ ਤੇ ਪੰਜਾਬ ਵਿੱਚ ਇੱਕ ਮੌਤ ਹੋਣ ਦੀ ਪੁਸਟੀ ਹੋਈ ਹੈ।ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿਰਦੇਸਾ ਤੇ ਅੱਜ ਸਵੇਰੇ 7 ਵਜੇ ਤੋ ਲੈ ਕੇ ਰਾਤ 9 ਵਜੇ ਤੱਕ ਜਨਤਾ ਕਰਫਿਊ ਲਾਏ ਜਾਣ ਦਾ ਕਾਉਂਕੇ ਕਲਾਂ ਸਮੇਤ ਨਜਦੀਕੀ ਪਿੰਡਾਂ ਦੇ ਲੋਕਾ ਨੇ ਭਰਵਾਂ ਸਮਰਥਨ ਕੀਤਾ ਜਿਸ ਦੌਰਾਨ ਲੋਕੀ ਅੰਦਰੋ ਅੰਦਰੀ ਆਪਣੇ ਘਰਾਂ ਵਿੱਚ ਹੀ ਰਹੇ।ਸਵੇਰ ਵੇਲੇ ਬਾਹਰ ਤੁਰ ਫਿਰ ਰਹੇ ਵਿਅਕਤੀਆਂ ਨੂੰ ਪੁਲਿਸ ਨੇ ਘਰਾਂ ਵਿੱਚ ਰਹਿਣ ਤੇ ਸਰਕਾਰ ਵੱਲੋ ਅੱਜ ਦੇ ਸੰਦੇਸ ਸਬੰਧੀ ਸਮਝਾ ਕੇ ਘਰੋ ਘਰੀ ਤੋਰ ਦਿੱਤਾ।ਸਰਕਾਰ ਦੇ ਇਸ ਮਹੱਤਵਪੂਰਨ ਸੰਦੇਸ ਨੂੰ ਸਮਝਦਿਆਂ ਦੁਕਾਨਦਾਰਾ ਨੇ ਵੀ ਆਪਣੀਆਂ ਦੁਕਾਨਾਂ ਮੁਕੰਮਲ ਬੰਦ ਰੱਖੀਆਂ ਤੇ ਆਵਾਜਾਈ ਵੀ ਪੂਰੀ ਤਰਾਂ ਬੰਦ ਰਹੀ।ਸਵੇਰ ਸਮੇ ਹੀ ਸੜਕਾਂ ਤੇ ਛੰਨਾਟਾ ਵਿਖਾਈ ਦੇਣ ਲੱਗ ਪਿਆਂ ਜਿਸ ਕਾਰਨ ਮਨੱੁਖੀ ਜਨ ਜੀਵਨ ਠੱਪ ਹੋ ਕੇ ਰਹਿ ਗਿਆ, ਇਸ ਦੌਰਾਨ ਕੋਈ ਲੋੜਵੰਦ ਜਾ ਕੰਮਕਾਜੀ ਵਿਅਕਤੀ ਆ ਜਾ ਰਿਹਾਾ ਸੀ। ਬੇਸੱਕ ਅੱਜ ਦਾ ਇਹ ਜਨਤਾ ਕਰਫਿਊ ਲੋਕਾ ਦੇ ਹਿੱਤਾ ਖਾਤਿਰ ਹੀ ਸੀ ਪਰ ਇਸ ਕਾਰਨ ਰੋਜਮਰਾਂ ਦਿਹਾੜੀਦਾਰ ਕਾਮੇ ਤੇ ਮਜਦੂਰ ਵਰਗ ਦੇ ਲੋਕ ਭਾਰੀ ਪ੍ਰੇਸਾਨੀ ਦੇ ਆਲਮ ਵਿੱਚ ਵੇਖਣ ਨੂੰ ਮਿਲੇ ਜਿੰਨਾ ਦਾ ਅੱਜ ਕੰਮਕਾਜ ਠੱਪ ਹੋ ਕੇ ਰਹਿ ਗਿਆਂ।ਪੰਜਾਬ ਸਰਕਾਰ ਵੱਲੋ 31 ਮਾਰਚ ਤੱਕ ਪੰਜਾਬ ਬੰਦ ਕਰਨ ਦੇ ਲਏ ਫੈਸਲੇ ਨੂੰ ਕੇ ਮਜਦੂਰ ਵਰਗ ਵਿੱਚ ਭਾਰੀ ਨਿਰਾਸਾ ਵੇਖਣ ਨੂੰ ਮਿਲੀ ਜਿੰਨਾ ਦਾ ਇੱਕ ਦਿਨ ਦੀ ਬੰਦ ਕਾਲ ਨੇ ਹੀ ਬੁਰਾ ਹਾਲ ਕਰ ਦਿੱਤਾ ਪਰ 31 ਮਾਰਚ ਤੱਕ ਲੰਭਾ ਸਮਾ ਬਿਤਾਉਣਾ ਉਨਾ ਦੇ ਵੱਸ ਦਾ ਨਹੀ ਰਿਹਾ।ਸਾਮ ਸਮੇ ਦੁਕਾਨਾ ਮੁਕੰਮਲ ਬੰਦ ਹੋਣ ਕਾਰਨ ਲੋਕਾ ਨੂੰ ਦੱੁਧ,ਸਬਜੀਆਂ,ਦਾਲਾ ਆਦਿ ਜਰੂਰੀ ਵਸਤੂਆਂ ਲੈਣ ਦੀ ਦਿੱਕਣ ਸਤਾਉਣ ਲੱਗੀ ਜਿਸ ਕਾਰਨ ਲੋਕਾਂ ਵਿੱਚ ਇੱਕ ਤਰਾਂ ਦਾ ਹੜਕੱਪ ਹੀ ਮੱਚ ਗਿਆਂ।ਸਰਪੰਚ ਜਗਜੀਤ ਸਿੰਘ ਪਿੰਡ ਕਾਉਂਕੇ ਕਲਾਂ,ਸਰਪੰਚ ਦਰਸਨ ਸਿੰਘ ਬਿੱਲੂ ਪਿੰਡ ਡਾਗੀਆਂ, ਸਮਾਜ ਸੇਵੀ ਆਗੂ ਗੁਰਮੇਲ ਸਿੰਘ ਦੋਹਾ ਕਤਰ ਵਾਲੇ ਤੇ ਸਰਪੰਚ ਬੀਬੀ ਬਲਜਿੰਦਰ ਕੌਰ ਪਿੰਡ ਭੰਮੀਪੁਰਾ ਕਲਾਂ,ਸਰਪੰਚ ਬੀਬੀ ਜਸਵਿੰਦਰ ਕੌਰ ਪਿੰਡ ਡੱਲਾ ਵੱਲੋ ਅੱਜ ਆਪਣੇ ਆਪਣੇ ਪਿੰਡਾਂ ਵਿੱਚ ਲੋਕਾਂ ਵੱਲੋ ਇਸ ਜਨਤਾ ਕਰਫਿਊ ਦੇ ਮੱਦੇਨਜਰ ਦਿੱਤੇ ਸਮਰਥਨਾਂ ਦਾ ਸਵਾਗਤ ਕੀਤਾ।ਉਨਾ ਕਿਹਾ ਕਿ ਕੋਰੋਨਾ ਵਾਇਰਾਸ ਦੇ ਮੱਦੇਨਜਰ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋ ਅੱਜ ਜਨਤਾ ਕਰਫਿਊ ਲਾਉਣ ਦਾ ਜੋ ਕਦਮ ਚੱੁਕਿਆਂ ਗਿਆਂ ਹੈ ਉਸ ਦਾ ਇੱਕ ਜਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਸਾਨੂੰ ਆਪਣੇ ਸਾਰੇ ਦੇਸ ਵਾਸੀਆਂ ਦੀ ਸੁਰੱਖਿਆਂ ਲਈ ਨਿਰਧਾਰਤ ਨਿਯਮਾ ਦੀ ਪਾਲਣਾ ਕਰਨ ਦੀ ਲੋੜ ਸੀ।ਉਨਾ ਕਿਹਾ ਕਿ ਇਸ ਮਹਾਮਾਰੀ ਤੋ ਘਬਰਾਉਣ ਦੀ ਥਾਂ ਸੁਚੇਤ ਹੋਣ ਦੀ ਲੋੜ ਹੈ ਜਿਸ ਤਾਹਿਤ ਸਾਨੂੰ ਵੱਧ ਤੋ ਵੱਧ ਘਰ ਰਹਿਣ ਚਾਹੀਦਾ ਹੈ,ਘੱਟ ਬਾਹਰ ਨਿਕਲਣਾ ਚਾਹੀਦਾ ,ਭੀੜ ਭੜੱਕੇ ਵੱਲੀ ਥਾਂ ਤੇ ਜਾਣ ਤੋ ਗੁਰੇਜ ਕਰਨ,ਮੂੰਹ ਉਪਰ ਮਾਸਕ ਲਾ ਕੇ ਰੱਖਣ,ਵਾਰ ਵਾਰ ਸਾਬਣ ਨਾਲ ਹੱਥ ਧੋਣ,ਹੱਥਾਂ ਉਪਰ ਸੈਨੇਟਾਈਜਰ ਲਾਉਣ ਤੇ ਵਾਇਰਸਗ੍ਰਸਤ ਵਿਅਕਤੀ ਤੋ ਦੂਰ ਰਹਿਣ ਦੇ ਨਿਰਦੇਸਾ ਦਾ ਸਹੀ ਪਾਲਣ ਕਰਕੇ ਇਸ ਮਹਾਮਾਰੀ ਦਾ ਡਟ ਕੇ ਮੁਕਾਬਲਾ ਕੀਤਾ ਜਾ ਸਕਦਾ ਹੈ।