ਕਾਉਂਕੇ ਕਲਾਂ, 22 ਮਾਰਚ ( ਜਸਵੰਤ ਸਿੰਘ ਸਹੋਤਾ)-ਵਿਸਵ ਭਰ ਵਿੱਚ ਫੈਲੀ ਮਹਾਮਾਰੀ ਕੋਰੋਨਾ ਵਾਇਰਸ ਨੂੰ ਮੱੁਖ ਰੱਖਦਿਆਂ ਬਾਬਾ ਜਰਨੈਲ ਸਿੰਘ ਜੀ ਅਖਾੜਾ ਵਾਲਿਆਂ ਨੇ ਜਿੱਥੇ ਸਮੱੁਚੀ ਸੰਗਤ ਨੂੰ ਸਰਕਾਰਾਂ ਵੱਲੋ ਚਲਾਏ ਅਭਿਆਨਾਂ ਤੇ ਨਿਰਦੇਸਾਂ ਦੀ ਜਿੰਮੇਵਾਰ ਨਾਗਰਿਕ ਤੌਰ ਤੇ ਪਾਲਣਾ ਕਰਨ ਦਾ ਸੰਦੇਸ ਦਿੱਤਾ ਉੱਥੇ ਉਨਾ ਸੰਗਤਾਂ ਨੂੰ ਇਹ ਵੀ ਕਿਹਾ ਕਿ ਉਹ ਗੁਰੂ ਸਾਹਿਬਾਨਾਂ ਵੱਲੋ ਬਖਸਿਸ ਨਾਅਰੇ ਦੋਵੇਂ ਹੱਥਾਂ ਜੋੜ ਕੇ ਸਤਿਕਾਰ ਨਾਲ ‘ਫਤਿਹ’ਬਲਾਉਣ ਨੂੰ ਤਰਜੀਹ ਦੇਣ।ਉਨਾ ਕਿਹਾ ਕਿ ਮਿਲਣ ਸਮੇ ‘ਫਤਿਹ’ ਬਲਾਉਣ ਦਾ ਨਾਅਰਾਂ ਸਾਡੇ ਗੁਰੂ ਦਸਮੇਸ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲਾ ਹੀ ਸਾਨੂੰ ਦੇ ਦਿੱਤਾ ਸੀ ਜਿਸ ਨੂੰ ਇਸ ਸੰਕਟ ਦੀ ਘੜੀ ਵਿੱਚ ਅਮਲ ਵਿੱਚ ਲਿਆਉਣਾ ਬੇਹੱਦ ਜਰੂਰੀ ਹੈ।ਉਨਾ ਕਿਹਾ ਕਿ ਸੰਗਤਾਂ ਇਸ ਸੰਕਟ ਤੇ ਦੱੁਖ ਦੀ ਘੜੀ ਵਿੱਚ ਵਾਹਿਗੁਰੂ ਦਾ ਜਾਪ ਕਰਨ ਤੇ ਸਮੱੁਚੀ ਲੋਕਾਈ ਦੇ ਭਲੇ ਲਈ ਅਰਦਾਸ ਵੀ ਸੇਵੇਰੇ ਸਾਮ ਕਰਨ।ਉਨਾ ਇਹ ਵੀ ਕਿਹਾ ਕਿ ਇਸ ਮਹਾਮਾਰੀ ਤੋ ਘਬਰਾਉਣ ਦੀ ਥਾਂ ਸੁਚੇਤ ਹੋਣ ਦੀ ਲੋੜ ਹੈ ਜਿਸ ਤਾਹਿਤ ਸਾਨੂੰ ਵੱਧ ਤੋ ਵੱਧ ਘਰਾਂ ਵਿੱਚ ਹੀ ਰਹਿਣ ਚਾਹੀਦਾ ਹੈ।ਭੀੜ ਭੜੱਕੇ ਵੱਲੀ ਥਾਂ ਤੇ ਜਾਣ ਤੋ ਗੁਰੇਜ ਕਰਨ,ਮੂੰਹ ਉਪਰ ਮਾਸਕ ਲਾ ਕੇ ਰੱਖਣ,ਵਾਰ ਵਾਰ ਸਾਬਣ ਨਾਲ ਹੱਥ ਧੋਣ,ਹੱਥਾਂ ਉਪਰ ਸੈਨੇਟਾਈਜਰ ਲਾਉਣ ਤੇ ਵਾਇਰਸਗ੍ਰਸਤ ਵਿਅਕਤੀ ਤੋ ਦੂਰ ਰਹਿਣ ਦੇ ਨਿਰਦੇਸਾ ਦਾ ਸਹੀ ਪਾਲਣ ਕਰਕੇ ਅਸੀ ਇਸ ਮਾਹਮਾਰੀ ਤੋ ਬਚ ਸਕਦੇ ਹਾਂ।