ਵਾਲਸਾਲ/ਬਰਮਿੰਘਮ,ਨਵੰਬਰ 2019-(ਗਿਆਨੀ ਰਵਿਦਾਰਪਾਲ ਸਿੰਘ)-
ਦੱਖਣੀ ਵਾਲਸਾਲ ਤੋਂ ਕੰਜ਼ਰਵੇਟਿਵ ਪਾਰਟੀ ਦੀ ਉਮੀਦਵਾਰ ਗੁਰਜੀਤ ਕੌਰ ਬੈਂਸ ਨੇ ਕੰਜ਼ਰਵੇਟਿਵ ਸਰਕਾਰ ਵਲੋਂ ਮੈਨਰ ਹਸਪਤਾਲ ਬਣਾਉਣ ਤੇ ਨਵਾਂ ਐਕਸੀਡੈਂਟ ਤੇ ਐਾਮਰਜੈਂਸੀ ਸੈਂਟਰ ਬਣਾਉਣ ਲਈ 36 ਮਿਲੀਅਨ ਪੌਾਡ ਨਿਵੇਸ਼ ਕਰਨ ਦੀ ਯੋਜਨਾ ਦਾ ਸਵਾਗਤ ਕੀਤਾ ਹੈ | ਇਸ ਸਬੰਧੀ ਯੂ. ਕੇ. ਦੇ ਸਿਹਤ ਮੰਤਰੀ ਮੈਟ ਹਨਕੁੱਕ ਤੇ ਗੁਰਜੀਤ ਕੌਰ ਬੈਂਸ ਨੇ ਹਸਪਤਾਲ ਦੇ ਨਵੇਂ ਬਣੇ ਯੂਨਿਟਾਂ ਦਾ ਦੌਰਾ ਕੀਤਾ | ਗੁਰਜੀਤ ਕੌਰ ਬੈਂਸ ਨੇ ਕਿਹਾ ਕਿ ਕੰਜ਼ਰਵੇਟਿਵ ਪਾਰਟੀ ਲੋਕਾਂ ਦੀ ਸਿਹਤ ਨੂੰ ਲੈ ਕੇ ਜ਼ਰੂਰੀ ਕਦਮ ਉਠਾ ਰਹੀ ਹੈ | ਕੰਜ਼ਰਵੇਟਿਵ ਨੇ ਮੈਨਰ ਲਈ ਇਹ ਰਾਸ਼ੀ ਲੈਣ ਲਈ ਸਖ਼ਤ ਲੜਾਈ ਲੜੀ ਸੀ | ਉਨ੍ਹਾਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਤੇ ਸਿਹਤ ਮੰਤਰੀ ਮੈਟ ਹਨਕੁੱਕ ਨਾਲ ਮਿਲ ਕੇ ਹਲਕੇ ਵਿਚ ਸਿਹਤ ਸੇਵਾਵਾਂ ਐਨ.ਐਚ.ਐਸ. ਅਤੇ ਹੋਰ ਨਿਵੇਸ਼ ਕਰਨ ਲਈ ਵਚਨਵੱਧ ਹੈ |