You are here

ਸਰਕਾਰੀ ਗਲੀ ਤੇ ਨਜ਼ਾਇਜ ਕਬਜਾ ਕਰਨ ਦਾ ਲਾਇਆ ਦੋਸ਼,ਮਾਮਲਾ ਪੰਹੁਚਿਆ ਬੀ ਡੀ ਪੀ ੳ ਦੇ ਦਰਬਾਰ

ਸਿੱਧਵਾਂ ਬੇਟ/ਲੁਧਿਆਣਾ,ਸਤੰਬਰ 2019 -(ਜਸਮੇਲ ਗਾਲਿਬ)-

ਪਿੰਡ ਜੰਡੀ ਵਸਨੀਕ ਪ੍ਰਕਾਸ ਸਿੰਘ ਪੱੁਤਰ ਸੇਰ ਸਿੰਘ ਨੇ ਹਲਫੀਆ ਬਿਆਨ ਦਿੰਦਿਆ ਕਿਹਾ ਕਿ ਜੋ ਮੇਰੇ ਘਰ ਨੂੰ ਸਰਕਾਰੀ ਰਸਤਾ ਜਾਦਾ ਹੈ ਤੇ ਦੋਨੋ ਪਾਸੇ ਨਾਲੀ ਬਣੀ ਹੈ ਜੋ ਮੈ ਪਿਛਲੇ ਲੰਬੇ ਸਮੇ ਤੇ ਵਰਤਦਾ ਆ ਰਿਹਾ ਹਾਂ ਪਰ ਹੁਣ ਮੈ ਆਪਣਾ ਮਾਲਕੀ ਮਕਾਨ ਜਸਵਿੰਦਰ ਕੌਰ ਪਤਨੀ ਗੁਰਪ੍ਰੀਤ ਸਿੰਘ ਨੂੰ ਵੇਚ ਦਿੱਤਾ ਹੈ ਉਸ ਰਸਤੇ ਨੂੰ ਮੇਰੇ ਭਰਾ ਜੋਗਿੰਦਰ ਸਿੰਘ,ਹਰਭਜਨ ਸਿੰਘ,ਕਰਮਜੀਤ ਸਿੰਘ ਪੱੁਤਰ ਸੇਰ ਸਿੰਘ ਨੇ ਬੰਦ ਕਰ ਦਿੱਤਾ ਹੈ ਤੇ ਮੇਨ ਰਸਤੇ ਤੇ ਆਪਣਾ ਗੇਟ ਲਾ ਦਿੱਤਾ ਹੈ ਹੁਣ ਇਹ ਪਰਿਵਾਰ ਮੇਰੇ ਖ੍ਰੀਦਦਾਰ ਪਰਿਵਾਰ ਨੂੰ ਤੰਗ ਪਰੇਸ਼ਾਨ ਕਰ ਰਹੇ ਹਨ ਜਿਸ ਕਰਕੇ ਮੈ ਜਿਸ ਕਰਕੇ ਮੈ ਇਹ ਮਾਮਲਾ ਕਈ ਵਾਰ ਪੰਚਾਇਤ ਤੇ ਪੁਲਿਸ ਦੇ ਵੀ ਧਿਆਨ 'ਚ ਲਿਆਦਾ ਹੈ ਇਨਸਾਫ ਨਾ ਮਿਲਦਾ ਦੇਖ ਕੇ ਹੁਣ ਇਹ ਮਾਮਲਾ ਬੀ.ਡੀ.ਪੀ.ੳ ਸਿੱਧਵਾਂ ਬੇਟ ਦੇ ਧਿਆਨ 'ਚ ਲਿਆਦਾ ਗਿਆ ਜਿੱਥੋ ਸਾਨੂੰ ਪੂਰਨ ਇਨਸਾਫ ਮਿਲਨ ਦੀ ਉਮੀਦ ਹੈ ।ਜਿਸ ਸਬੰਧੀ ਜਦੋ ਦੂਜੀ ਧਿਰ ਨਾਲ ਸੰਪਰਕ ਕੀਤਾ ਤਾਂ ਉਹਨਾਂ ਸਰਕਾਰੀ ਰਸਤਾ ਹੋਣ ਤੋ ਇੰਨਕਾਰ ਕਰ ਦਿੱਤਾ ਉਹਨਾਂ ਇਹ ਵੀ ਕਿਹਾ ਕਿ ਅਸੀ ਪ੍ਰਕਾਸ ਸਿੰਘ ਦੇ ਖ੍ਰੀਦਾਰ ਨੂੰ ਇਸ ਰਸਤੇ ਰਾਹੀ ਨਹੀ ਲੰਘਣ ਦੇਵਾਗੇ ਹਾਂ ਜੇ ਪ੍ਰਕਾਸ਼ ਸਿੰਘ ਆਪਣੇ ਮਕਾਨ 'ਚ ਰਹਿੰਦਾ ਹੈ ਤਾਂ ਸਾਨੂੰ ਕੋਈ ਇੰਤਰਾਜ ਨਹੀ ਹੈ

ਕੀ ਕਹਿੰਦੇ ਹਨ ਬੀ ਡੀ ਪੀ ੳ

ਜਦੋ ਇਸ ਸਬੰਧੀ ਬੀ.ਡੀ.ਪੀ.ੳ ਸਿੱਧਵਾਂ ਬੇਟ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਹੁਣ ਇਹ ਮਾਮਲਾ ਸਾਡੇ ਧਿਆਨ 'ਚ ਆ ਗਿਆ ਹੈ ਕਿਸੇ ਨਾਲ ਧੱਕਾ ਨਹੀ ਹੋਣ ਦਿੱਤਾ ਜਾਵੇਗਾ।ਜੋ ਦੋਸੀ ਪਾਇਆ ਗਿਆ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।