You are here

ਅੰਤਰ-ਰਾਸ਼ਟਰੀ ਵਿੱਦਿਅਕ ਮਾਹਿਰਾਂ ਦੀ ਟੀਮ ਐੱਮ. ਐੱਲ. ਡੀ. ਸਕੂਲ ਦੇ ਵਿਦਿਆਰਥੀਆਂ,

ਅਤੇ ਅਧਿਆਪਕਾਂ ਲਈ ਸਿਲੇਬਸ,ਮੁਲਅੰਕਣਤੇ ਗਾਈਡੈਂਸ ਦਾ ਕੰਮ ਕਰੇਗੀ”

ਪੜ੍ਹਾਈ ਵਿੱਚ ਪਛੜ ਜਾਣ ਵਾਲੇ ਵਿਦਿਆਰਥੀ ਵੀ ਨਿਰਾਸ਼ਾ ਦੀ ਥਾਂ ਆਪਣੀ ਰੁਚੀ

ਪ੍ਰਗਟਾਵੇ ਅਨੁਸਾਰ ਸਵੈ-ਮਾਣ ਨਾਲ ਮਨਪਸੰਦ ਖੇਤਰ ਵਿੱਚ ਸਫਲਤਾ ਹਾਸਲ ਕਰਨਗੇ

ਜਗਰਾਉਂ 5 ਮਾਰਚ( ਅਮਿਤ ਖੰਨਾ )ਅੰਤਰ-ਰਾਸ਼ਟਰੀ ਵਿੱਦਿਅਕ ਮਾਹਿਰਾਂ ਦੀ ਟੀਮ ਐੱਮ. ਐੱਲ. ਡੀ. ਸਕੂਲ ਤਲਵੰਡੀ ਕਲਾਂ ਦੇ ਅਧਿਆਪਕਾਂ ਲਈ ਨਵੀ  ਨਤਮ ਅਧਿਆਪਨ ਟੈਕਨਾਲੋਜੀ ਅਤੇ ਵਿਦਿਆਰਥੀਆਂ ਲਈ ਹਰ ਵਿਦਿਆਰਥੀ ਦੀ ਰੁਚੀ ਅਨੁਸਾਰ ਅਤੇ ਸਮਰਥਾ ਪਹਿਚਾਣ ਕੇ ਉਸੇ ਖੇਤਰ ਵਿੱਚ ਕੈਰੀਅਰ ਚੁਣਨ ਅਤੇ ਅੱਗੇ ਵਧਣ ਲਈ ਵਿਸ਼ੇਸ਼ ਸਿਖਲਾਈ ਦੇਵੇਗੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਪ੍ਰਿੰਸੀਪਲ ਬਲਦੇਵ ਬਾਵਾ ਨੇ ਕਿਹਾ ਕਿ ਐਜੂਕੇਸ਼ਨ  ਮਾਹਿਰਾਂ ਦੀ ਇਹ ਟੀਮ ਬਹੁਤ ਹੀ ਤਜ਼ਰਬੇਕਾਰ ਹੈ ਇਹ ਟੀਮ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਦੀਆਂ ਅਧਿਆਪਨ ਵਿਧੀਆਂ ਅਤੇ ਵਿਦਿਆਰਥੀਆਂ ਦੀ ਸਮਰਥਾ ਦਾ ਅਧਿਐਨ ਕਰਕੇ ਸਿਲੇਬਸ ਡਿਜਾਇਨ ਕਰੇਗੀ ਤਾਂ ਜੋ ਵਿਦਿਆਰਥੀਆਂ ਤੇ ਬੇਲੋੜਾ ਬੋਝ ਨਾ ਪਵੇ ਅਤੇ ਵਿਦੇਸ਼ਾਂ ਦੀ ਤਰਜ਼ ਦੇ ਐਸਾਈਨ ਮੈਂਟ ਰਾਹੀਂ ਪੜ੍ਹਾਈ ਨੂੰ ਵਧੇਰੇ ਤਰਜੀਹ ਦੇਵੇਗੀ। ਨਵੀਂ ਸਿੱਖਿਆ ਨੀਤੀ ਮੁਤਾਬਿਕ ਸਕੂਲ ਬੈਗ ਦਾ ਭਾਰ ਘੱਟੋ-ਘੱਟ 40% ਘੱਟ ਕਰੇਗੀ ਅਤੇ ਵਿੱਦਿਅਕ ਗਿਆਨ ਦਾ ਦਾਇਰਾ ਵਿਸ਼ਾਲ ਕਰੇਗੀ। ਟੀਮ ਅਧਿਆਪਕਾਂ ਦਾ ਵਿਸ਼ੇ ਅਨੁਸਾਰ ਮੁਲਅੰਕਣ ਕਰਕੇ ਨਵੀ ਨਤਮ ਅਧਿਆਪਨ ਵਿਧੀਆਂ ਦੇ ਸੈਮੀਨਰ ਲਗਾ ਕੇ ਅਧਿਆਪਕਾਂ ਨੂੰ ਟ੍ਰੇਂਡ ਕਰੇਗੀ ਵਿਦਿਆਰਥੀਆਂ ਲਈ ਇਹ ਟੀਮ ਹਰ ਵਿਦਿਆਰਥੀ ਦੀ ਸਮਰਥਾ ਪਹਿਚਾਣ ਕੇ ਹਰ ਵਿਦਿਆਰਥੀ ਦੇ ਵੱਖ-ਵੱਖ ਵਿਸ਼ਿਆਂ, ਸਿਲੇਬਸ, ਐਸਾਈਨਮੈਂਟ, ਸਪੋਟਸ, ਟੈਕਨਾਲੋਜੀ, ਸਖ਼ਸੀਅਤ ਉਸਾਰੀ, ਸਵੈ-ਪ੍ਰਗਟਾਵਾ ਅਤੇ ਕੈਰੀਅਰ ਗਾਈਡੈਂਸ ਵੀ ਪ੍ਰਦਾਨ ਕਰੇਗੀ।ਵਿਦਿਆਰਥੀਆਂ ਦੀ ਪੜ੍ਹਾਈ ਅਸਾਨ ਅਤੇ ਦਿਲਚਸਪ ਬਣਾਉਣ ਲਈ ਐਨੀਮੇਸ਼ਨ, ਵੀਡੀਓ ਲੈਕਚਰ, ਫਿਲਮਾਂ ਅੰਕਣ ਅਤੇ ਕਾਊਸਲੰਿਗ ਵੱਲ ਵਧੇਰੇ ਧਿਆਨ ਦੇਵੇਗੀ। ਹਰ ਵਿਦਿਆਰਥੀ ਦੀ ਵਿੱਦਿਅਕ ਸਮਰਥਾ ਪਹਿਚਾਣ ਕੇ ਉਸੇ ਅਨੁਸਾਰ ਹੀ ਗਾਈਡ ਕਰੇਗੀ ਤਾਂ ਜੋ ਪੜ੍ਹਾਈ ਵਿੱਚ ਪਛੜ ਜਾਣ ਵਾਲਾ ਵਿਦਿਆਰਥੀ ਨਿਰਾਸ਼ ਹੋਣ ਦੀ ਬਜਾਏ ਸਵੈ-ਮਾਣ ਨਾਲ ਆਪਣੀ ਦਿਲਚਸਪੀ ਵਾਲੇ ਖੇਤਰ ਵਿੱਚ ਪਸੰਦੀ ਦਾ ਕੰਮ ਕਰ ਸਕੇ। ਸ੍ਰੀ ਬਾਵਾ ਨੇ ਕਿਹਾ ਇਹ ਟੀਮ ਡਾ: ਜਗਜੀਤ ਸਿੰਘ ਧੂਰੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿੱਦਿਅਕ ਖੇਤਰ ਵਿੱਚ ਕ੍ਰਾਤੀਕਾਰੀ ਇਤਹਾਸ ਸਿਰਜੇਗੀ।