ਬਰਨਾਲਾ ,ਮਾਰਚ 2020 (ਗੁਰਸੇਵਕ ਸਿੰਘ ਸੋਹੀ) ਪਿੰਡ ਨਰੈਣਗੜ੍ਹ ਸੋਹੀਆਂ ਵਿਖੇ ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰੋਨਾ ਵਾਇਰਸ ਦੇ ਬਚਾਅ ਲਈ ਸਮੁੱਚੇ ਨਗਰ ਵਿੱਚ ਸਪਰੇਅ ਕਰਵਾਈ ਗਈ ਕਿ ਕਰੋਨਾ ਵਾਰਿਸ ਨੂੰ ਫੈਲਣ ਤੋ ਰੋਕਿਆ ਜਾ ਸਕੇ। ਪਿੰਡ ਦੀਆਂ ਸਾਝੀਆ ਥਾਵਾ ਗਲੀਆਂ ਨਾਲੀਆਂ ਵਿੱਚ ਸਪਰੇਅ ਕਰਕੇ ਪਿੰਡ ਨੂੰ ਸਾਫ਼ ਸੁਥਰਾ ਰੱਖਣ ਦਾ ਉਪਰਾਲਾ ਕੀਤਾ ਗਿਆ। ਇਸ ਮੌਕੇ ਸਰਪੰਚ ਤੇਜਿੰਦਰ ਸਿੰਘ ਅਤੇ ਪੰਚਾਇਤ ਸੈਕਟਰੀ ਸੁਖਬਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਕਰੋਨਾ ਵਾਇਰਸ ਖਿਲਾਫ ਕੀਤੀ ਜਾ ਰਹੇ ਕੰਮਾ ਦੀ ਸ਼ਲਾਘਾ ਕਰਦਿਆ ਕਿਹਾ ਕਿ ਸਾਨੂੰ ਪ੍ਰਸ਼ਾਸਨ ਦੇ ਇਸ ਦਿਸਾ ਨਿਰਦੇਸਾ ਨਾਲ ਚੱਲਣਾ ਚਾਹੀਦਾ ਹੈ। ਕਿਸੇ ਨਾਲ ਇਸ ਮੇਲ ਮਿਲਾਪ ਨਹੀਂ ਕਰਨਾ ਚਾਹੀਦਾ। ਇਸ ਮੌਕੇ ਉਨਾਂ ਨਾਲ ਕਾਕਾ ਦੁਕਾਨਦਾਰ, ਪੰਚ ਜਗਰਾਜ ਸਿੰਘ, ਮੱਖਣ ਸਿੰਘ, ਕੇਵਲ ਸਿੰਘ, ਜੱਸਾ ਦੁਕਾਨਦਾਰ, ਲੈਂਬਰ ਸਿੰਘ, ਜਗਜੀਤ ਸਿੰਘ, ਭਲਵਾਨ ਸਿੰਘ, ਤੇਜਾ ਸਿੰਘ, ਪੰਚ ਗੁਰਮੇਲ ਸਿੰਘ, ਸੁਖਵਿੰਦਰ ਸਿੰਘ, ਤਾਰਾ ਸਿੰਘ, ਗੁਰਤੇਜ ਸਿੰਘ ਆਦਿ।