ਮਾਨਸਿਕ ਸਿਹਤ ਬਾਰੇ ਜਾਗਰੂਕ ਹੋਣਾ ਬਹੁਤ ਜਰੂਰੀ ਹੈ. ਡਾ. ਰਾਜੇਸ਼ ਅੱਤਰੀ ਸਿਵਿਲ ਸਰਜਨ
ਮੋਗਾ ( ਜਸਵਿੰਦਰ ਸਿੰਘ ਰੱਖਰਾ ) ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ. ਅਤੇ ਸਿਵਲ ਸਰਜਨ ਮੋਗਾ ਡਾ. ਰਾਜੇਸ਼ ਅੱਤਰੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲੇ ਦੇ ਵੱਖ ਵੱਖ 18 ਓਟ ਕੇਂਦਰਾਂ ਅਤੇ ਵੱਖ ਵੱਖ ਮੁੜ ਵਸੇਬਾ ਅਤੇ ਨਸ਼ਾ ਛੁਡਾਉ ਕੇਂਦਰਾਂ ਮਾਨਸਿਕ ਸਿਹਤ ਦਿਵਸ ਮਨਾਇਆ ਗਿਆ. ਇਸ ਮੌਕੇ. ਸਰਕਾਰੀ ਨਰਸਿੰਗ ਸਕੂਲ ਵਿਚ ਵੀ. ਮਾਨਸਿਕ ਸਿਹਤ ਬਾਰੇ ਜਾਗਰੂਕ ਕੀਤਾ ਗਿਆ ਇਸ ਮੌਕੇ ਜਾਗਰੂਕਤਾ ਸੈਮੀਨਾਰ ਕੀਤਾ ਗਿਆ ਅਤੇ ਇਸ ਸੈਮੀਨਾਰ ਵਿੱਚ ਡਾ ਰਾਜੇਸ਼ ਅੱਤਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ. ਉਹਨਾਂ ਕਿਹਾ ਕਿ ਮਾਨਸਿਕ ਤੌਰ ਤੇ ਤੰਦਰੁਸਤ ਹੋਣਾ ਬਹੁਤ ਜਰੂਰੀ ਹੈ. ਇਸ ਮੌਕੇ ਡਾ. ਸੀ ਪੀ ਸਿੰਘ ਮਾਨਸਿਕ ਅਤੇ ਦਿਮਾਗੀ ਰੋਗਾਂ ਦੇ ਮਾਹਿਰ ਨੇ ਜਾਗਰੂਕ ਕਰਦੇ ਹੋਏ ਕਿਹਾ ਕਿ ਇਸ ਸਾਲ ਦਾ ਥੀਮ "ਮਾਨਸਿਕ ਸਿਹਤ ਜਨ ਸਮੂਹ ਦਾ ਮਨੁੱਖੀ ਹੱਕ ਹੈ "
ਉਨਾਂ ਮਾਨਸਿਕ ਰੋਗਾਂ ਦੇ ਕਾਰਨ ਅਤੇ ਉਪਾਅ ਬਾਰੇ ਵਿਸਥਾਰ ਸਹਿਤ ਜਾਗਰੂਕ ਕੀਤਾ। ਉਹਨਾਂ ਨੇ ਟੈਲੀ ਮਾਨਸ ਪੰਜਾਬ ਬਾਰੇ ਵੀ ਚਾਨਣਾਂ ਪਾਈਆਂ. ਅਤੇ ਕਿਹਾ ਕਿ ਨਸ਼ੇ ਦੀ ਲੱਤ ਬਾਰੇ ਟੋਲ ਫ੍ਰੀ ਨੰਬਰ 14416 ਤੇ ਗੱਲ ਕਰ ਸਕਦੇ ਹੋ. ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ ਸੁਖਪ੍ਰੀਤ ਬਰਾੜ ਨੇ ਵੀ ਅਪਣੇ ਵਿਚਾਰ ਰੱਖੇ ਅਤੇ ਕਿਹਾ ਕਿ ਮਾਨਸਿਕ ਸਿਹਤ ਬਾਰੇ ਜਾਗਰੂਕ ਹੋਣਾ ਸਮੇਂ ਦੀ ਮੁੱਖ ਲੋੜ ਹੈ. ਇਸ ਮੌਕੇ ਨਰਸਿੰਗ ਸਕੂਲ ਦੇ ਪ੍ਰਿੰਸੀਪਲ ਅਤੇ ਟੀਚਰ ਸਹਿਬਾਨ, ਕੌਸ਼ਲਰ ਪੂਜਾ ਰਿਸ਼ੀ ਸਿਵਲ ਹਸਪਤਾਲ ਵੀ ਹਾਜ਼ਿਰ ਸਨ.