ਜਗਰਾਉਂ ,27 ਜੂਨ ( ਰਾਣਾ ਸ਼ੇਖਦੌਲਤ)ਪਿਛਲੇ ਸੋਲ਼ਾਂ ਸਾਲਾਂ ਤੋਂ ਜਗਰਾਉਂ ਵਿਖੇ ਇਕ ਐਸੀ ਪਰਿਵਾਰ ਦੀ ਲਡ਼ਕੀ ਪੁਲਿਸ ਦੇ ਤਸ਼ੱਦਦ ਦਾ ਸ਼ਿਕਾਰ ਹੋਈ ਅਪਾਹਜ ਹਾਲਾਤ ਵਿਚ ਮੰਜੇ ਉੱਪਰ ਪਈ ਹੈ । ਉਸ ਲੜਕੀ ਦੇ ਪਰਿਵਾਰ ਅਤੇ ਲੜਕੀ ਦੀ ਹਾਲਤ ਨੂੰ ਦੇਖਣ ਪਿਛਲੇ ਦਿਨੀਂ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਜਗਰਾਉਂ ਉਨ੍ਹਾਂ ਦੇ ਘਰ ਪਹੁੰਚੇ ਉਸ ਸਮੇਂ ਪਰਿਵਾਰਕ ਮੈਂਬਰਾਂ ਦੇ ਲਾਲ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਲ ਜੋ ਪਰਿਵਾਰ ਦੀ ਗੱਲਬਾਤ ਹੋਈ ਉਸ ਦੇ ਛਿੱਟੇ ਕੁਝ ਇਸ ਤਰ੍ਹਾਂ ਦੇ ਲੱਗ ਰਹੇ ਹਨ ਪਰਿਵਾਰ ਨੂੰ ਬਿਲਕੁਲ ਹੀ ਆਸ ਨਹੀਂ ਕਿ ਉਨ੍ਹਾਂ ਨੂੰ ਕਿਤੋਂ ਇਨਸਾਫ਼ ਮਿਲੇਗਾ । ਇਸ ਸਮੇਂ ਦੌਰਾਨ ਹੋਈ ਗੱਲਬਾਤ ਕਿਤੇ ਨਾ ਕਿਤੇ ਪੁਲੀਸ ਪ੍ਰਸ਼ਾਸਨ ਉੱਤੇ ਬਹੁਤ ਵੱਡੇ ਸਵਾਲ ਖੜ੍ਹੇ ਕਰਦਿਆਂ ਇਹ ਸਾਰਾ ਕੁਝ ਜਾਨਣ ਲਈ ਤੁਸੀਂ ਨਾਲ ਅਟੈਚਡ ਵੀਡੀਓ ਦੇਖ ਸਕਦੇ ।