ਰਾਏਕੋਟ /ਲੁਧਿਆਣਾ, 27 ਸਤੰਬਰ(ਟੀ. ਕੇ.) ਰਾਏਕੋਟ ਸ਼ਹਿਰ ਦੇ ਉੱਘੇ ਕਾਰੋਬਾਰੀ ਮੈਸਰਜ਼ ਹਰੀ ਚੰਦ ਐਂਡ ਸੰਨਜ਼ ਅਤੇ ਬਾਇਰ ਕਰੋਪ ਸਾਇੰਸ ਲਿਮਟਿਡ ਵਲੋਂ ਪੰਜਾਬ ਅਤੇ ਜਿਲ੍ਹਾ ਲੁਧਿਆਣਾ ਦਾ ਦੂਸਰਾ ਫਾਰਮਰਜ਼ ਈ-ਲਰਨਿੰਗ ਡਿਜੀਟਲ ਸਟੂਡੀਓ ਕਿਸਾਨਾਂ ਦੀ ਸਹੂਲਤ ਲਈ ਸਥਾਪਿਤ ਕੀਤਾ ਗਿਆ ਹੈ।ਜਿਸ ਦਾ ਉਦਘਾਟਨ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਸੁਰਭੀ ਮਲਿਕ ਵਲੋਂ ਜਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਨਰਿੰਦਰਪਾਲ ਸਿੰਘ ਬੈਨੀਪਾਲ ਦੀ ਮੌਜੂਦਗੀ ਵਿੱਚ ਕੀਤਾ ਗਿਆ।ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਸੁਰਭੀ ਮਲਿਕ ਨੇ ਜਿਲ੍ਹਾ ਲੁਧਿਆਣਾ ਦੇ ਕਿਸਾਨ ਭਰਾਵਾਂ ਨੂੰ ਸ਼ੁਭਕਾਮਨਾਵਾਂ ਦਿੰਦਿਆ ਆਖਿਆ ਕਿ ਫਾਰਮਰਜ਼ ਈ-ਲਰਨਿੰਗ ਡਿਜੀਟਲ ਸਟੂਡੀਓ ਪੰਜਾਬ ਅਤੇ ਜਿਲ੍ਹਾ ਲੁਧਿਆਣਾ ਦਾ ਇਹ ਦੂਸਰਾ ਲਰਨਿੰਗ ਪੁਆਇੰਟ ਹੈ, ਜਿੱਥੇ ਕਿਸਾਨਾਂ ਨੂੰ ਖੇਤੀਬਾੜੀ ਸੰਬੰਧੀ ਬਾਇਰ ਕਰੋਪ ਸਾਇੰਸ ਲਿਮਟਿਡ ਰਾਹੀਂ ਫਸਲਾਂ ਦੀਆਂ ਨਵੀਆਂ-ਨਵੀਆਂ ਤਕਨੀਕਾਂ ਬਾਰੇ ਜਾਣਕਾਰੀ ਮੁਹੱਈਆ ਹੋਵੇਗੀ।ਉਨ੍ਹਾਂ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਪਾਣੀ ਇੱਕ ਕੁਦਰਤੀ ਸੋਮਾ ਹੈ, ਜਿਸ ਨੂੰ ਸੰਭਾਲਣ ਲਈ ਸਭਨਾਂ ਨੂੰ ਪੂਰਾ ਯੋਗਦਾਨ ਦੇਣਾ ਚਾਹੀਦਾ ਹੈ।ਉਨ੍ਹਾਂ ਆਖਿਆ ਕਿ ਕਿਸਾਨ ਭਰਾ ਝੋਨੇ ਦੀ ਘੱਟ ਸਮੇਂ ਵਿੱਚ ਤਿਆਰ ਹੋਣ ਵਾਲੀ ਕਿਸਮ ਨੂੰ ਬੀਜਣ ਨੂੰ ਤਰਜੀਹ ਦੇਣ, ਜਿਸ ਨਾਲ ਧਰਤੀ ਹੇਠਲਾ ਪਾਣੀ ਘੱਟ ਤੋਂ ਘੱਟ ਵਰਤਿਆ ਜਾ ਸਕੇ। ਉਨ੍ਹਾਂ ਆਖਿਆ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਖੇਤਾਂ ‘ਚ ਹੀ ਵਾਹਿਆ ਕੀਤਾ ਜਾਵੇ ਤਾਂ ਜੋ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਕਾਇਮ ਰੱਖਿਆ ਜਾ ਸਕੇ।ਇਸ ਮੌਕੇ ਮੁੱਖ ਜਿਲ੍ਹਾ ਖੇਤੀਬਾੜੀ ਅਫ਼ਸਰ ਨਰਿੰਦਰਪਾਲ ਸਿੰਘ ਬੈਨੀਪਾਲ ਨੇ ਸੰਬੋਧਨ ਕਰਦਿਆ ਆਖਿਆ ਕਿ ਖੇਤੀਬਾੜੀ ਵਿਭਾਗ ਪੰਜਾਬ ਵਲੋਂ ਪਰਾਲੀ ਨੂੰ ਖੇਤਾਂ ਵਿੱਚ ਵਾਹੁਣ ਲਈ ਕਰੀਬ 7 ਹਜ਼ਾਰ ਆਧੁਨਿਕ ਮਸ਼ੀਨਾਂ ਸਬਸਿਡੀ ‘ਤੇ ਦਿੱਤੀਆਂ ਜਾ ਚੁੱਕੀਆਂ ਹਨ ਅਤੇ 1500 ਹੋਰ ਮਸ਼ੀਨਾਂ ਕਿਸਾਨਾਂ ਨੂੰ ਮੁਹੱਈਆ ਕਰਵਾਈਆਂ ਜਾਣਗੀਆਂ, ਜਿਸ ਨਾਲ ਪੰਜਾਬ ਨੂੰ ਪ੍ਰਦੂਸ਼ਣ ਮੁਕਤ ਬਣਾਇਆ ਜਾ ਸਕੇਗਾ। ਇਸ ਮੌਕੇ ਡਾ.ਐੱਮ.ਐੱਸ ਭੁੱਲਰ ਹੈੱਡ ਐਗਰੋ ਨੋਮੀ ਵਿਭਾਗ ਪੀਏਯੂ ਨੇ ਕਿਸਾਨ ਭਰਾਵਾਂ ਨਾਲ ਪਰਾਲੀ ਦੀ ਸਾਂਭ-ਸੰਭਾਲ ਸੰਬੰਧੀ ਆਪਣੇ ਨੁਕਤੇ ਸ਼ਾਂਝੇ ਕੀਤੇ ਅਤੇ ਆਧੁਨਿਕ ਮਸ਼ੀਨ ਦੀ ਵਰਤੋਂ ਬਾਰੇ ਸੰਖੇਪ ‘ਚ ਚਾਨਣਾ ਪਾਇਆ।ਇਸ ਮੌਕੇ ਸੰਦੀਪ ਰਾਓ ਪਾਟਿਲ ਹੈੱਡ ਬਾਇਰ ਕਰੋਪ ਸਾਇੰਸ ਲਿਮਟਿਡ ਨਾਰਥ ਇੰਡੀਆ ਅਤੇ ਕੇ.ਸਾਈ ਰਾਮ ਮਾਰਕਿਿਟੰਗ ਹੈੱਡ ਬਾਇਰ ਕਰੋਪ ਸਾਇੰਸ ਲਿਮਟਿਡ ਨੇ ਕਿਸਾਨ ਭਰਾਵਾਂ ਨਾਲ ਗੱਲਬਾਤ ਕਰਦਿਆ ਆਖਿਆ ਕਿ ਬਾਇਰ ਦੇ ਪੋ੍ਰਡਕਟ ਕਿਸਾਨਾਂ ਦੀ ਪਹਿਲੀ ਪਸੰਦ ਬਣੇ ਹੋਏ ਹਨ, ਜਿਸ ਕਰਕੇ ਕਿਸਾਨ ਭਰਾ ਇੰਨ੍ਹਾਂ ਪ੍ਰੋਡਕਟਾਂ ਦੀ ਵਰਤੋਂ ਕਰਕੇ ਫਸਲਾਂ ਦੀ ਵੱਧ ਤੋਂ ਵੱਧ ਪੈਦਾਵਾਰ ਪ੍ਰਾਪਤ ਕਰ ਰਹੇ ਹਨ।ਇਸ ਮੌਕੇ ਡਾ.ਰਾਜੂ ਸਿੰਘ (ਬੀਸਾ), ਡਾ.ਪ੍ਰਵਾਸ ਕੁਮਾਰ ਮੁਕੇਨ, ਡਾ.ਰੇਵਤੀ ਪ੍ਰਕਾਸ਼ (ਹਾਈਫਨ ਫੂਡ), ਸਾਬਕਾ ਜਿਲ੍ਹਾ ਮੁੱਖ ਖੇਤੀਬਾੜੀ ਅਫਸਰ ਅਮਨਜੀਤ ਸਿੰਘ, ਭਵਜੀਤ ਸਿੰਘ ਸਰਾਭਾ ਅਗਾਂਹਵਧੂ ਕਿਸਾਨ, ਹੀਰਾ ਲਾਲ ਬਾਂਸਲ ਮੁਸਕਾਨ ਫੀਡ ਵਾਲੇ, ਡਾ.ਬੀ.ਐੱਲ ਬਾਂਸਲ ਜੀ.ਐੱਚ.ਜੀ ਗਰੁੱਪ ਆਦਿ ਨੇ ਵੀ ਸਮਾਗਮ ਦੌਰਾਨ ਸਮੂਲੀਅਤ ਕੀਤੀ।ਇਸ ਮੌਕੇ ਰਕੇਸ਼ ਕੁਮਾਰ (ਟੀ.ਐੱਮ ਬਾਇਰ ਕਰੋਪ ਸਾਇੰਸ) ਨੇ ਦੱਸਿਆ ਕਿ ਇਸ ਫਾਰਮਰ ਈ-ਲਰਨਿੰਗ ਡਿਜੀਟਲ ਸਟੂਡੀਓ ਨਾਲ ਰਾਏਕੋਟ ਹੱਬ ਨਾਲ ਪੱਖੋਵਾਲ, ਜਲਾਲਦੀਵਾਲ, ਬੀਰਮੀ, ਧਨਾਨਸੂ, ਚਾਵਾ ਪਿੰਡਾਂ ਨੂੰ ਜੋੜਿਆ ਗਿਆ ਹੈ ਅਤੇ ਜਲਦ ਹੋਰ ਪਿੰਡ ਵੀ ਜੋੜੇ ਜਾਣਗੇ।ਇਸ ਮੌਕੇ ਮੈਸਰਜ਼ ਹਰੀ ਚੰਦ ਐਂਡ ਸੰਨਜ਼ ਦੇ ਮੈਨੇਜਿੰਗ ਡਾਇਰੈਕਟਰ ਵਿਵੇਕ ਕੌੜਾ ਵਲੋਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਸੁਰਭੀ ਮਲਿਕ ਸਮੇਤ ਪੁੱਜੀਆਂ ਹੋਰਨਾਂ ਸਖ਼ਸੀਅਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ।ਇਸ ਮੌਕੇ ਨਾਇਬ ਤਹਿਸੀਲਦਾਰ ਮਨਵੀਰ ਕੌਰ ਸਿੱਧੂ, ਡਾ.ਮਲਵਿੰਦਰ ਸਿੰਘ ਮੱਲ੍ਹੀ, ਬਲਾਕ ਖੇਤੀਬਾੜੀ ਅਫਸਰ ਪੱਖੋਵਾਲ ਸੁਖਵਿੰਦਰ ਕੌਰ, ਏਡੀਓ ਗੁਰਜੀਤ ਕੌਰ, ਮਾਰਕਿਟ ਕਮੇਟੀ ਰਾਏਕੋਟ ਸਕੱਤਰ ਰੁਮੇਲ ਸਿੰਘ, ਰਾਮ ਕੁਮਾਰ ਛਾਪਾ, ਗੁਰਪਾਲ ਸਿੰਘ ਜੰਡ, ਫਰਟੀਲਾਈਜ਼ਰ ਯੂਨੀਅਨ ਪ੍ਰਧਾਨ ਵਿਜੈ ਖੁਰਮੀ, ਮਾ.ਸੁਰਜੀਤ ਸਿੰਘ ਸੀਲੋਆਣੀ, ਮੁਖਤਿਆਰ ਸਿੰਘ ਉੱਪਲ ਸਹਿਬਾਜਪੁਰਾ, ਪ੍ਰਧਾਨ ਸੁਰੇਸ਼ ਗਰਗ, ਕੀਮਤੀ ਲਾਲ, ਅਮਰਜੀਤ ਸਿੰਘ ਜਵੰਧਾ, ਸਰਪੰਚ ਅਮਨਿੰਦਰ ਸਿੰਘ ਧਾਲੀਆਂ, ਨਿਰਮਲ ਸਿੰਘ ਵਿਰਕ, ਬੌਵਾ ਗੋਇਲ ਆਦਿ ਹਾਜ਼ਰ ਸਨ।