ਪ੍ਰਸ਼ਾਸਨ ਵੱਲੋਂ ਬਣਾਏ ਗਏ ਸ਼ੈਲਟਰ ਹੋਮ ਵਿੱਚ ਰਹਿ ਰਹੇ ਲੋਕਾਂ ਨੇ ਕੀਤਾ ਆਪਣਾ ਦਰਦ ਬਿਆਨ
ਪੱਤਰਕਾਰ ਹਰਪਾਲ ਸਿੰਘ ਦਿਉਲ ਦੀ ਵਿਸ਼ੇਸ਼ ਰਿਪੋਰਟ
ਪੌਗ ਡੈਮ ਤੋਂ ਛਡੇ ਗਏ ਪਾਣੀ ਕਾਰਨ ਬਣੀ ਸਥਿਤੀ ਤੋਂ ਬਾਅਦ ਪ੍ਰਸ਼ਾਸਨ , ਭਾਰਤੀ ਸੈਨਾ ਅਤੇ ਐਨ.ਆਰਐਫ ਦੀਆਂ ਟੀਮਾਂ ਵਲੋਂ ਬਿਆਸ ਦਰਿਆ ਕਿਨਾਰੇ ਬਸੇ ਪਿੰਡਾਂ ਦੇ ਲੋਕਾਂ ਨੂੰ ਘਰਾਂ ਵਿੱਚੋਂ ਕੱਢਣ ਲਈ ਆਪਰੇਸ਼ਨ ਸ਼ੁਰੂ ਕੀਤੇ ਗਏ ਅਤੇ ਇਹਨਾਂ ਲੋਕਾਂ ਦੇ ਠਹਿਰਣ ਦੀ ਵਿਵਸਥਾ ਰਾਹਤ ਕੈਂਪਾਂ ਵਿੱਚ ਕੀਤੀ ਗਈ ਹੈ ਜਿੱਥੇ ਉਨ੍ਹਾਂ ਨੂੰ ਲੰਗਰ ਪ੍ਰਸ਼ਾਦੇ ਦੇ ਨਾਲ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਰਾਹਤ ਕੈਂਪਾਂ ਦੇ ਲੋਕਾਂ ਵੱਲੋਂ ਪੱਤਰਕਾਰਾਂ ਨੂੰ ਆਪਣੀ ਹੱਡਬੀਤੀ ਸੁਣਾਈ ਗਈ।