You are here

ਜਗਰਾਉ ਜ਼ੋਨ ਦੀਆਂ 7 ਰੋਜ਼ਾ ਖੇਡਾਂ ਸਮਾਪਤ,ਸੈਂਕੜੇ ਖਿਡਾਰੀਆਂ ਨੇ ਭਾਗ ਲੈ ਕੇ ਦਿਖਾਏ ਜੌਹਰ

ਸਿੱਧਵਾਂ ਬੇਟ(ਜਸਮੇਲ ਗਾਲਿਬ)ਜਗਰਾਉਂ ਦੀਆਂ ਜ਼ੋਨ ਪੱਧਰੀ ਖੇਡਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਾਲਿਬ ਕਲਾਂ (ਲੁਧਿ):ਵਿਖੇ ਪ੍ਰਿਸੀਪਲ ਰਾਕੇਸ ਕੁਮਾਰ ਤੇ ਕੋ-ਕਨਵੀਨਰ ਜਸਵੀਰ ਸਿੰਘ ਦੀ ਅਗਵਾਈ ਹੇਠ ਸਮਾਪਤ ਹੋ ਗਈਆਂ।ਇਨ੍ਹਾਂ ਸੱਤ ਰੋਜ਼ਾ ਖੇਡਾਂ ਦੌਰਾਨ 65 ਸਕੂਲਾਂ ਦੇ 2500 ਖਿਡਾਰੀਆਂ ਨੇ ਖੋ-ਖੋ,ਕਬੱਡੀ ਤੇ ਫੁੱਟਬਾਲ ਮੁਕਾਬਲਿਆਂ 'ਚ ਭਾਗ ਲਿਆ।ਖੋ-ਖੋ ਅੰਡਰ-14 ਸਾਲ ਲੜਕੀਆਂ ਦੇ ਮੁਕਾਬਲਿਆਂ 'ਚ ਕ੍ਰਮਵਾਰ ਪੱਬੀਆਂ ਤੇ ਸਪਰਿੰਗ ਡਿਊ ਜਗਰਾਉਂ,ਅੰਡਰ 17 ਦੇ ਮੁਕਾਬਲਿਆਂ 'ਚ ਗਾਲਿਬ ਕਲਾਂ ਤੇ ਸਰਕਾਰੀ ਸਕੂਲ ਜਗਰਾਉਂ ਦੀਆਂ ਟੀਮਾਂ ਪਹਿਲੇ ਤੇ ਦੂਸਰੇ ਸਥਾਨ 'ਤੇ ਰਹੀਆਂ।ਇਸੇ ਤਰ੍ਹਾਂ ਖੋ-ਖੋ ਦੇ ਲੜਕਿਆਂ ਦੇ ਮੁਕਾਬਲਿਆਂ 'ਚ ਅੰਡਰ 15 ਲੜਕਿਆਂ 'ਚ ਪੱਬੀਆਂ ਨੇ ਮੱਲਾ,ਅੰਡਰ 17 'ਚ ਗਾਲਿਬ ਕਲਾਂ ਨੇ ਗੱਗ ਕਲਾਂ ਅਤੇ ਅੰਡਰ 19 'ਚ ਨਿਊ ਪੰਜਾਬ ਸਕੂਲ ਜਗਰਾਉਂ ਨੂੰ ਫਾਇਨਲ ਮੁਕਾਬਲੇ 'ਚ ਹਰਾਇਆ।ਜ਼ੋਨ ਪੱਧਰੀ ਕਬੱਡੀ ਮੁਕਾਬਲਿਆਂ 'ਚ ਅੰਡਰ 14 ਲੜਕੀਆਂ 'ਚ ਦੇਹੜਕਾ ਸਕੂਲ ਨੇ ਭੂੰਦੜੀ ਸਕੂਲ ਟੀਮ ਨੂੰ ਹਰਾਇਆ,ਅੰਡਰ 17 'ਚ ਬਰਸਾਲ ਸਕੂਲ ਦੀ ਟੀਮ ਪਹਿਲੇ ਕਮਾਲਪੁਰਾ ਸਕੂਲ ਦੀ ਟੀਮ ਦੂਸਰੇ ,ਅੰਡਰ 19 ਮੁਕਬਾਲਿਆਂ 'ਚ ਬਰਸਾਲ ਸਕੂਲ ਨੇ ਸਿੱਧਵਾਂ ਖੁਰਦ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ।ਜੇਤੂ ਟੀਮਾ ਨੂੰ ਇਨਾਮਾਂ ਦੀ ਵੰਡ ਸਰਪੰਚ ਸਿਕੰਦਰ ਸਿੰਘ ਅਤੇ ਸਮੁੱਚੀ ਪੰਚਾਇਤ ਗਾਲਿਬ ਕਲਾਂ ਤੋਂ ਇਲਾਵਾ ਪਿੰਡ ਦੇ ਪਤਵੰਤੇ ਸੱਜਣਾਂ ਵਲੋਂ ਸਾਂਝੇ ਤੌਰ 'ਤੇ ਕੀਤੀ ਗਈ।ਇਸ ਮੌਕੇ ਦਵਿੰਦਰ ਸਿੰਘ ਭੁੱਲਰ ,ਕਰਨੈਲ ਸਿੰਘ ਢੋਲਣ, ਪਰਦੀਪ ਕੁਮਾਰ ਗੁਪਤਾ,ਲਵਪ੍ਰੀਤ ਸਿੰਘ,ਹਰਿੰਦਰ ਸਿੰਘ ਚਾਹਲ,ਸੁਖਦੇਵ ਸਿੰਘ ਹਠੂਰ (ਸੀ.ਐਚ.ਟੀ),ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।